ਸੌਖਾ ਨਹੀਂ ਹੈ ਚੀਨੀ ਸਮਾਨ ਦਾ ਬਾਈਕਾਟ ਕਰਨਾ

(ਸਮਾਜਵੀਕਲੀ)

ਪਿਛਲੇ ਕੁਝ ਸਾਲਾਂ ਚ ਜਦੋਂ ਵੀ ਭਾਰਤ ਅਤੇ ਚੀਨ ਦਰਮਿਆਨ ਸਬੰਧਾ ਚ ਤਣਾਅ ਪੈਦਾ ਹੋਇਆ ਹੈ ਜਾਂ ਚੀਨੀ ਸਰਹੱਦ ਤੇ ਕੋਈ ਵਿਵਾਦ ਖੜਾ ਹੋਇਆ ਹੈ ਤਾਂ ਸਾਡੇ ਸਾਰੇ ਦੇਸ਼ ਚ ਉਸ ਤੇ ਪ੍ਰਤੀਕਿਰਿਆ ਦੇਖਣ ਨੂੰ ਮਿਲਦੀ ਰਹੀ ਹੈ ਉਹੀ ਇੱਕੋ ਗੱਲ ਯਾਨੀਸੌਖਾ ਨਹੀਂ ਹੈ ਚੀਨੀ ਸਮਾਨ ਦਾ ਬਾਈਕਾਟ ਕਰਨਾ।

ਕਿ ਦੇਸ਼ ਚ ਚੀਨੀ ਸਮਾਨ ਦੇ ਬਾਈਕਾਟ ਦੀ ਮੁਹਿੰਮ ਚੱਲ ਪੈਂਦੀ ਹੈ ਸੋਸ਼ਲ ਮੀਡੀਆ ਤੇ ਅਜਿਹੀਆਂ ਪੋਸਟਾਂ ਦੀ ਭਰਮਾਰ ਹੋ ਜਾਂਦੀ ਹੈ ਜਿੰਨ੍ਹਾਂ ਚ ਚੀਨੀ ਸਮਾਨ ਨਾ ਖਰੀਦਣ ਦਾ ਮੁੱਦਾ ਹੁੰਦਾ ਹੈ। ਕਿਸੇ ਵੀ ਨਾਗਰਿਕ ਦਾ ਆਪਣੇ ਦੇਸ਼ ਪ੍ਰਤੀ ਪਿਆਰ ਅਤੇ ਦੁਸ਼ਮਣ ਪ੍ਰਤੀ ਗੱੁਸਾ ਜਾਇਜ਼ ਹੁੰਦਾ ਹੈ ਪਰ ਜਦੋਂ ਗੱੁੱਸੇ ਚ ਆ ਕੇ ਇਹ ਕਿਹਾ ਜਾਂਦਾ ਹੈ ਕਿ ਚੀਨ ਨੂੰ ਸਬਕ ਸਿਖਾਉਣ ਦੇ ਲਈ ਚੀਨੀ ਸਮਾਨ ਦਾ ਬਾਈਕਾਟ ਕੀਤਾ ਜਾਵੇਗਾ ਤਾਂ ਇਹ ਗੱਲ ਅਮਲੀ ਰੂਪ ਚ ਖ਼ਰੀ ਉੱਤਰਦੀ ਨਜਰ ਨਹੀਂ ਆਉਂਦੀ ਚੀਨੀ ਸਮਾਨ ਸਾਡੇ ਬਜ਼ਾਰਾਂ ਅਤੇ ਘਰਾਂ ਚ ਐਨੀ ਕੁ ਘੁਸਪੈਠ ਕਰ ਚੁੱਕਿਆ ਹੈ ਕਿ ਤੁਸੀਂ ਚਾਹ ਕੇ ਵੀ ਚੀਨੀ ਸਮਾਨ ਤੋਂ ਗੁਰੇਜ਼ ਨਹੀਂ ਕਰ ਸਕਦੇ ਤੁਸੀਂ ਆਪਣੇ ਚਾਰੇ ਪਾਸੇ ਨਜਰ ਘੁਮਾ ਕੇ ਦੇਖੋਂਗੇ ਤਾਂ ਤੁਹਾਨੂੰ ਇੱਕ ਦੋ ਨਹੀਂ ਸਗੋਂ ਸੈਂਕੜੇ ਦੀ ਗਿਣਤੀ ਚ ਅਜਿਹੀਆਂ ਚੀਜ਼ਾਂ ਨਜਰ ਆਉਣਗੀਆਂ ਜੋ ਚੀਨ ਦੀਆਂ ਬਣੀਆਂ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਮੌਜ਼ੂਦਾ ਸਮੇਂ ਚ ਭਾਰਤ ਵੱਲੋਂ ਲਗਭਗ 5- 25 ਲੱਖ ਕਰੋੜ ਯਾਨੀ 70 ਅਰਬ ਡਾਲਰ ਦਾ ਸਮਾਨ ਸਾਲਾਨਾ ਚੀਨ ਤੋਂ ਮੰਗਵਾਇਆ ਜਾਂਦਾ ਹੈ।

ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਦੇਸ਼ ਚ ਨਵੇਂ ਸਿਰੇ ਤੋਂ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਜੰਗ ਸੋਸ਼ਲ ਮੀਡੀਆ ਚ ਛਿੜ ਚੱੁਕੀ ਹੈ। ਇਹ ਅਲੱਗ ਗੱਲ ਹੈ ਕਿ ਇਸ ਮੁੱਦੇ ਤੇ ਸਰਕਾਰ ਦੇ ਪੱਧਰ ਤੇ ਅਜਿਹਾ ਕਰਨਾ ਸੌਖਾ ਨਹੀਂ ਹੈ, ਕਿਉ਼਼ਂਕਿ ਭਾਰਤ ਵਿਸ਼ਵ ਵਪਾਰ ਸੰਗਠਨ ਦੇ ਕਾਇਦੇ ਕਾਨੂੰਨਾਂ ਚ ਜਕੜਿਆ ਹੋਇਆ ਹੈ। ਇਸ ਦੇ ਬਾਵਜੂਦ ਭਾਰਤ ਸਰਕਾਰ ਨੇ ਚੀਨੀ ਬਾਈਕਾਟ ਦੀ ਸ਼ੁਰੂਆਤ ਕੀਤੀ ਹੈ ਭਾਰਤੀ ਰੇਲਵੇ ਨੇ ਇਕ ਚੀਨੀ ਕੰਪਨੀ ਦਾ 471 ਕਰੋੜ ਰੁਪਏ ਦਾ ਠੇਕਾ ਰੱਦ ਕਰ ਦਿੱਤਾ ਹੈ ਚੀਨੀ ਕੰਪਨੀ ਦਾ ਠੇਕਾ ਰੱਦ ਕਰਨ ਪਿੱਛੇ ਦਲੀਲ ਦਿੱਤੀ ਗਈ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਕੰਪਨੀ ਨੇ ਸਿਰਫ 20 ਫੀਸਦ ਕੰਮ ਕੀਤਾ ਹੈ ਦੂਰਸੰਚਾਰ ਵਿਭਾਗ ਨੇ ਬੀਐਸਐਨਐਲ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਬੀਐਸਐਨਐਲ ਦੇ ਕਿਸੇ ਵੀ ਉਪਕਰਣ ਵਿਚ ਚੀਨੀ ਸਮਾਨ ਦੀ ਵਰਤੋਂ ਨਾ ਕੀਤੀ ਜਾਵੇ।

ਇਸੇ ਸਿਲਸਿਲੇ ਚ ਅੱਗੇ ਵਧਦੇ ਹੋਏ ਕੇਂਦਰੀ ਖਾਦ ਮੰਤਰੀ ਨੇ ਵੀ ਆਪਣੇ ਮਹਿਕਮੇ ਨੂੰ ਚੀਨੀ ਸਮਾਨ ਨਾ ਖਰੀਦਣ ਦੀਆਂ ਹਦਾਇਤਾਂ ਦਿੱਤੀਆਂ ਹਨ ।ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੇਸ਼ ਚ ਲੱਗੀਆਂ ਅਨੇਕਾਂ ਚੀਨੀ ਮਸ਼ੀਨਰੀਆਂ ਨੂੰ ਵੀ ਮੁਲਕ ਚੋਂ ਬਾਹਰ ਕੱਢਣ ਦੀ ਵਿਉ਼ਂਤਬੰਦੀ ਬਣਾਈ ਜਾ ਰਹੀ ਹੈ। ਹਾਲਾਂਕਿ ਇਸ ਦਿਸ਼ਾ ਚ ਕਿੰਨੀ ਸਫਲਤਾ ਹਾਸਲ ਹੋਵੇਗੀ, ਇਹ ਕਹਿਣਾ ਮੁਸ਼ਕਿਲ ਹੈ ਪਰ ਦੇਸ਼ ਦੀ ਜਨਤਾ ਲੰਮੇ ਸਮੇਂ ਤੋਂ ਇਹ ਕਹਿੰਦੀ ਆ ਰਹੀ ਸੀ ਕਿ ਉਨ੍ਹਾਂ ਤੋਂ ਤਾਂ ਸਵਦੇਸ਼ੀ ਚੀਜਾਂ ਅਪਣਾਉਣ ਦੀ ਉਮੀਦ ਕੀਤੀ ਜਾਂਦੀ ਸੀ।

ਪਰ ਸਰਕਾਰ ਵਿਸ਼ਵ ਵਪਾਰ ਸੰਗਠਨ ਦੇ ਨਾਲ ਸਮਝੌਤੇ ਦੇ ਪਰਦੇ ਚ ਖੁ਼ਦ ਚੀਨੀ ਸਮਾਨ ਨੂੰ ਦੇਸ਼ ਵਿਚ ਬਿਨਾਂ ਕਿਸੇ ਰੋਕਟੋਕ ਤੋ਼ ਧੜੱਲੇ ਨਾਲ ਮੰਗਵਾ ਰਹੀ ਸੀ। ਵੈਸੇ ਪਿਛਲੇ ਕੁਝ ਸਮੇਂ ਚ ਕੇਂਦਰ ਸਰਕਾਰ ਨੇ ਚੀਨ ਤੋਂ ਆਉਣ ਵਾਲੀਆਂ ਅਨੇਕਾਂ ਚੀਜ਼ਾਂ ਚ ਆਯਾਤ ਦਰਾਂ ਵਧਾ ਕੇ ਘਰੇਲੂ ਉ਼ਤਪਾਦਕਾਂ ਅਤੇ ਵਪਾਰੀਆਂ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ।ਪਰ ਪ੍ਰਧਾਨ ਮੰਤਰੀ ਵੱਲੋਂ ਜਦੋਂ ਤੋਂ ਸਵੈ ਨਿਰਭਰਤਾ ਦਾ ਨਾਅਰਾ ਦਿੱਤਾ ਗਿਆ ਉਦੋਂ ਤੋਂ ਦੇਸ਼ ਇਹ ਉਮੀਦ ਕਰ ਰਿਹਾ ਸੀ ਕਿ ਜਨਤਾ ਦੇ ਨਾਲ ਹੀ ਸਰਕਾਰ ਵੀ ਇਸ ਦਿਸ਼ਾ ਚ ਪਹਿਲ ਕਰੇ ਹਾਲਾਂਕਿ ਮੌਜ਼ੂਦਾ ਹਲਾਤਾਂ ਚ ਚੀਨ ਤੋਂ ਆਯਾਤ ਨੂੰ ਪੂਰੀ ਤਰ੍ਹਾਂ ਰੋਕ ਪਾਉਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਯਥਾਯੋਗ ਹੈ, ਪਰ ਸ਼ੁਰੂਆਤ ਤਾਂ ਕਰਨੀ ਹੀ ਹੋਵੇਗੀ।

ਹੁਣ ਸਵਾਲ ਇਹ ਹੈ ਕਿ ਜੇਕਰ ਚੀਨ ਸਾਡੇ ਬਜਾਰਾਂ ਚ ਐਨੇ ਡੰੂਘੇ ਪੈਰ ਪਸਾਰ ਚੁੱਕਿਆ ਹੈ ਤਾਂ ਅਸੀਂ ਕਿਸ ਅਧਾਰ ਤੇ ਚੀਨੀ ਸਮਾਨ ਦੇ ਬਾਈਕਾਟ ਦੀ ਗੱਲ ਕਰਦੇ ਹਾਂ ਬੇਸ਼ੱਕ ਗੈਰ ਜਰੂਰੀ ਸਮਾਨ ਦੀ ਸਪਲਾਈ ਭਾਰਤ ਸਰਕਾਰ ਅਤੇ ਬਜ਼ਾਰ ਇਕੋਦਮ ਰੋਕ ਸਕਦੇ ਹਨ, ਕਿਉਂਕਿ ਅਸੀਂ ਇਹਨਾਂ ਚੀਜਾਂ ਨੂੰ ਆਪਣੇ ਦੇਸ਼ ਚ ਅਸਾਨੀ ਨਾਲ ਬਣਾ ਸਕਦੇ ਹਾਂ, ਪਰ ਇਹ ਸੱਚ ਹੈ ਕਿ ਭਾਰਤ ਦੇ ਔਸਤਨ 70 ਫੀਸਦ ਉਦਯੋਗ ਚੀਨ ਦੇ ਸਹਾਰੇ ਹੀ ਚੱਲਦੇ ਹਨ।

ਦਵਾਈ ਕੰਪਨੀਆਂ ਦਾ 70 ਫੀਸਦ ਕੱਚਾ ਮਾਲ ਚੀਨ ਹੀ ਸਪਲਾਈ ਕਰਦਾ ਹੈ ਦੇਸ਼ ਵਿਚ ਸਮਾਰਟਫੋਨ ਬਜ਼ਾਰ 2 ਲੱਖ ਕਰੋੜ ਰੁਪਏ ਦਾ ਹੈ, ਜਿਸ ਚ ਚੀਨ ਦੀ ਹਿੱਸੇਦਾਰੀ 72 ਫੀਸਦ ਹੈ ਦੂਰਸੰਚਾਰ ਉਪਕਰਣਾਂ ਦਾ ਬਜਾਰ 12000 ਕਰੋੜ ਦਾ ਹੈ ਜਿਸ ਚ ਚੀਨ ਦੀ ਹਿੱਸੇਦਾਰੀ 25 ਫੀਸਦ ਹੈ ਸਮਾਰਟ ਟੈਲੀਵੀਜ਼ਨ ਬਜ਼ਾਰ ਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ 42-45 ਫੀਸਦ ਅਤੇ ਗੈਰ ਸਮਾਰਟ ਟੈਲੀਵੀਜ਼ਨ ਮਾਰਕਿਟ ਚ 7-9 ਫੀਸਦ ਹੈ ਦੇਸ਼ ਚ ਬਿਜ਼ਲੀ ਦੇ ਘਰੇਲੂ ਸਾਜੋ ਸਮਾਨ ਦਾ ਬਜ਼ਾਰ 50 ਹਜ਼ਾਰ ਕਰੋੜ ਰੁਪਏ ਹੈ, ਜਿਸ ਚ ਚੀਨੀ ਹਿੱਸੇਦਾਰੀ 10-12 ਫੀਸਦ ਹੈ ਇਸ ਹਿੱਸੇ ਚ ਅਸੀਂ ਅਸਾਨੀ ਨਾਲ ਚੀਨੀ ਮਾਲ ਤੋਂ ਛੁਟਕਾਰਾ ਪਾ ਸਕਦੇ ਹਾਂ, ਪਰ ਜੇਕਰ ਕੋਈ ਵੱਡੀ ਚੀਨੀ ਕੰਪਨੀ ਇਸ ਸਸਤੇ ਸਮਾਨ ਦੇ ਨਾਲ ਬਜਾਰ ਚ ਆਉਂਦੀ ਹੈ ਤਾਂ ਫਿਰ ਬੇਹੱਦ ਮੁਸ਼ਕਿਲ ਹੋ ਜਾਵੇਗੀ ।

ਦੇਸ਼ ਚ ਆਟੋਮੋਬਾਇਲ ਸਪੇਅਰ ਪਾਰਟਸ ਦਾ ਬਜ਼ਾਰ 4 27 ਲੱਖ ਕਰੋੜ ਰੁਪਏ ਦਾ ਹੈ, ਜਿਸ ਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ 26 ਫੀਸਦ ਹੈ ਸੋ ਇਕੋਦਮ ਬਾਈਕਾਟ ਕਰਨਾ ਫਿਜ਼ੂਲ ਦੀ ਭਾਵੁਕਤਾ ਹੀ ਹੈ ਪਿਛਲੇ ਸਾਲ ਭਾਰਤ ਚੀਨ ਨੇ ਤਕਰੀਬਨ 92 ਅਰਬ ਡਾਲਰ ਦਾ ਆਪਸੀ ਕਾਰੋਬਾਰ ਕੀਤਾ ਹੈ ਇਸ ਚ ਚੀਨ ਦੀ ਹਿੱਸੇਦਾਰੀ ਸਾਡੇ ਤੋਂ ਚਾਰ ਗੁਣਾ ਤੋਂ ਵੀ ਜਿਆਦਾ ਦੀ ਹੈ ਸਵਾਲ ਇਹ ਵੀ ਹੈ ਕਿ ਚੀਨੀ ਸਮਾਨ ਦਾ ਹੋਰ ਕੋਈ ਬਦਲ ਵੀ ਸਾਡੇ ਕੋਲ ਮੌਜ਼ੂਦ ਨਹੀਂ ਹੈੈ ਮੋਬਾਇਲ ਫੋਨ ਤੋਂ ਲੈਕੇ ਦਵਾਈਆਂ ਤੱਕ ਚੀਨ ਦਾ ਸਾਡੇ ਲਗਭਗ ਹਰ ਇਕ ਬਜ਼ਾਰ ਚ ਚੰਗਾ ਦਖ਼ਲ ਹੈ ਅਜਿਹੇ ਚ ਚੀਨੀ ਸਮਾਨ ਦਾ ਬਾਈਕਾਟ ਕਰਨ ਦੇ ਨਾਅਰੇ ਦਾ ਦਾਅਵਾ ਹਵਾ-ਹਵਾਈ ਲੱਗਦਾ ਹੈ ਦੇਸ਼ ਦੀ ਜਨਤਾ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਅਤੇ ਚੀਨ ਤੇ ਮਾਨਸਕ ਦਬਾਅ ਵਧਾਉਣ ਦੇ ਲਈ ਸਰਕਾਰ ਚੀਨ ਦੇ 371 ਉਤਪਾਦਾਂ ਤੇ ਰੋਕ ਲਾਉਣ ਦੀ ਪ੍ਰਕਿਰਿਆ ਚ ਤੇਜੀ ਲਿਆਉਣ ਤੇ ਵਿਚਾਰ ਕਰ ਰਹੀ ਹੈ ਨਾਲ ਹੀ ਦੇਸ਼ ਦੇ ਸ਼ੇਅਰ ਬਜਾਰ ਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਵੈਸੇ ਭਾਰਤ ਦੀਆਂ ਵਪਾਰਕ ਜੱਥੇਬੰਦੀਆਂ ਨੇ ਚੀਨ ਦੇ 3000 ਉਤਪਾਦਾ ਦਾ ਬਾਈਕਾਟ ਕਰਨਾ ਤੈਅ ਕੀਤਾ ਹੈ, ਪਰ ਇਹ ਸਭ ਇਕੋਦਮ ਸੰਭਵ ਨਹੀਂ ਹੈਜੇਕਰ ਭਾਰਤ ਵਿਚੋਂ ਚੀਨ ਦਾ ਕਾਰੋਬਾਰ ਖ਼ਤਮ ਹੁੰਦਾ ਹੈ ਤਾਂ ਉਸ ਨੂੰ 5 7 ਲੱਖ ਕਰੋੜ ਦਾ ਨੁਕਸਾਨ ਹੋ ਸਕਦਾ ਹੈ।
ਜ਼ਮੀਨੀ ਹਕੀਕਤ ਇਹ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਮਿੱਤਰ ਚੀਨ ਹੀ ਹੈ, ਪਰ ਇਸ ਸੰਦਰਭ ਚ ਚੀਨ ਦੇ ਲਈ ਭਾਰਤ 11ਵੀਂ ਥਾਂ ਤੇ ਹੈ ਇਸ ਲਈ ਚੀਨੀ ਸਮਾਨ ਦਾ ਇਕੋਦਮ ਬਾਈਕਾਟ ਕਰਨ ਨਾਲ ਚੀਨ ਨੂੰ ਕੋਈ ਬਹੁਤ ਵੱਡਾ ਨੁਕਸਾਨ ਨਹੀ ਹੋਵੇਗਾ ਭਾਰਤ ਚੀਨ ਸਰਹੱਦ ਤੇ ਦੋਹਾਂ ਦੇਸ਼ਾ ਦਰਮਿਆਨ ਤਲਖੀ ਵਧਣ ਦੇ ਕਾਰਨ ਆਮ ਲੋਕਾਂ ਵਿਚਕਾਰ ਚੀਨੀ ਸਮਾਨ ਦੇ ਬਾਈਕਾਟ ਦੀਆਂ ਬਹੁਤ ਗੱਲਾਂ ਭਖ ਰਹੀਆਂ ਹਨ ਸੋਸ਼ਲ ਮੀਡੀਆ ਦੇ ਲਗਭਗ ਸਾਰੇ ਮੰਚ ਇਸ ਤਰ੍ਹਾਂ ਦੀਆਂ ਪੋਸਟਾਂ ਨਾਲ ਭਰੇ ਪਏ ਹਨ, ਪਰ ਸੱਚਾਈ ਇਸ ਤੋਂ ਕੁਝ ਅਲੱਗ ਹੈ ਅਸਲੀ ਦੁਨੀਆਂ ਚ ਆਈਏ ਤਾਂ ਈ -ਕਾਮਰਸ ਸਾਈਟਾਂ ਅਤੇ ਸਾਡੇ ਆਲੇ -ਦੁਆਲੇ ਦੀਆਂ ਦੁਕਾਨਾਂ ਅਤੇੇ ਸ਼ਾਪਿੰਗ ਮਾਲਾਂ ਚ ਆਮ ਦਿਨਾਂ ਚ ਇਸਤੇਮਾਲ ਹੋਣ ਵਾਲੀਆਂ ਚੀਨੀ ਵਸਤਾਂ ਹਜੇ ਵੀ ਪਹਿਲਾਂ ਵਾਂਗ ਹੀ ਵਿਕ ਰਹੀਆਂ ਹਨ।

ਹਰਪ੍ਰੀਤ ਸਿੰਘ ਬਰਾੜ
ਸਾਬਕਾ ਡੀ ਓ 174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleAbhishek recalls working out with Akshay Kumar
Next articleਕੇਂਦਰ ਤੇ ਪੰਜਾਬ ਸਰਕਾਰ ਤੇਲ ਦੀਆਂ ਕੀਮਤਾਂ ਘਟਾ ਕੇ ਕਿਸਾਨਾਂ ਤੇ ਆਮ ਆਦਮੀ ਨੂੰ ਰਾਹਤ ਦੇਵੇ – ਇੰਜ. ਸਵਰਨ ਸਿੰਘ