ਜਲੰਧਰ (ਸਮਾਜਵੀਕਲੀ-ਨੀਰਜ ਵਰਮਾ) – ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ 53 ਸਾਲ ਦੀ ਉਮਰ ਅੱਜ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਸੋਗ ਵਿਚ ਡੁੱਬਿਆ ਹੋਇਆ ਹੈ। ਇਰਫਾਨ ਖਾਨ ਦੀ ਗਿਣਤੀ ਅਜਿਹੇ ਅਭਿਨੇਤਾਵਾਂ ਵਿਚ ਹੁੰਦੀ ਹੈ, ਜਿਨ੍ਹਾਂ ਨੇ ਹਰ ਕਿਰਦਾਰ ਨੂੰ ਨਿਭਾਇਆ ਹੈ। ਇਰਫਾਨ ਖਾਨ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਪਰਚਮ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਲਹਿਰਾਇਆ। ਇਰਫਾਨ ਖਾਨ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਬਹੁਤ ਸੰਘਰਸ਼ ਕੀਤਾ। ਇਨ੍ਹਾਂ ਨਾਂ ਅਤੇ ਸ਼ੋਹਰਤ ਇਰਫਾਨ ਖਾਨ ਨੂੰ ਆਸਾਨੀ ਨਾਲ ਨਹੀਂ ਮਿਲਿਆ ਹੈ।
ਇਰਫਾਨ ਖਾਨ ਦਾ ਬਾਲੀਵੁੱਡ ਵਿਚ ਕਦੇ ਕੋਈ ਗੋਡ ਫਾਦਰ ਨਹੀਂ ਸੀ ਅਤੇ ਨਾ ਉਨ੍ਹਾਂ ਨੂੰ ਕਿਸੇ ਹੋਰ ਦਾ ਕੋਈ ਸਪੋਰਟ ਸੀ। ਇਰਫਾਨ ਖਾਨ ਨੇ ਆਪਣੇ ਸ਼ੁਰੂਆਤੀ ਕਰੀਅਰ ਵਿਚ ਟੈਲੀਵਿਜ਼ਨ ਸੀਰੀਅਲ ਤੋਂ ਪਛਾਣ ਬਣਾਈ ਸੀ ਪਰ ਐਨ. ਐਸ. ਡੀ (ਨੈਸ਼ਨਲ ਸਕੂਲ ਆਫ ਡਰਾਮਾ) ਤੋਂ ਪੜ੍ਹਾਈ ਕਰਨ ਤੋਂ ਬਾਅਦ ਇਰਫਾਨ ਦੇ ਸੁਪਨੇ ਸੀਰੀਅਲਾਂ ਤਕ ਹੀ ਸੀਮਿਤ ਨਹੀਂ ਸਨ। ਉਨ੍ਹਾਂ ਦਾ ਸੁਪਨਾ ਵਿਸ਼ਵ ਭਰ ਵਿਚ ਪ੍ਰਸਿੱਧੀ ਪ੍ਰਾਪਤ ਕਰਨਾ ਸੀ, ਜਿਸ ਲਈ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਅਤੇ ਆਪਣਾ ਮੁਕਾਮ ਹਾਸਲ ਕੀਤਾ।
ਛੋਟੇ ਪਰਦੇ ‘ਤੇ ਵੀ ਦਿਖਾ ਚੁੱਕੇ ਨੇ ਅਦਾਕਾਰੀ ਦੇ ਰੰਗ
ਆਪਣੇ ਸ਼ੁਰੂਆਤੀ ਕਰੀਅਰ ਵਿਚ ਇਰਫਾਨ ਖਾਨ ਨੇ ਨੈਸ਼ਨਲ ਟੈਲੀਵਿਜ਼ਨ ਸ਼ੋਅ ‘ਚਾਣਕਯ’, ‘ਭਾਰਤ ਇਕ ਖੋਜ’, ‘ਸਾਰਾ ਜਹਾਂ ਹਮਾਰਾ’, ‘ਬਨੇਗੀ ਆਪਣੀ ਬਾਤ’, ‘ਚੰਦਰਕਾਂਤਾ’ ਵਰਗੇ ਸੀਰੀਅਲਾਂ ਤੋਂ ਸ਼ੁਰੂਆਤ ਕੀਤੀ ਪਰ ਇਸ ਨਾਲ ਇਰਫਾਨ ਖਾਨ ਨੂੰ ਜ਼ਿਆਦਾ ਪਛਾਣ (ਪ੍ਰਸਿੱਧੀ) ਨਹੀਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮੀ ਦੁਨੀਆ ਵਸੀਹ ਕਦਮ ਰੱਖਿਆ ਪਰ ਸ਼ੁਰੂਆਤੀ ਦੌਰ ਉਨ੍ਹਾਂ ਲਈ ਕੁਝ ਖਾਸ ਨਹੀਂ ਰਿਹਾ।
‘ਮਕਬੂਲ’ ਫਿਲਮ ਨਾਲ ਖੁੱਲ੍ਹੀ ਸੀ ਕਿਸਮਤ
ਇਸ ਤੋਂ ਬਾਅਦ 90 ਦੇ ਦਹਾਕੇ ਵਿਚ ਵੀ ਇਰਫਾਨ ਖਾਨ ਨੇ ਕਈ ਫ਼ਿਲਮਾਂ ਵਿਚ ਕੰਮ ਕੀਤਾ। ਇਰਫਾਨ ਖਾਨ ਨੂੰ ਨੋਟਿਸ ਕੀਤਾ ਗਿਆ ਲੰਡਨ ਦੇ ਰਹਿਣ ਵਾਲੇ ਇਕ ਨਿਰਦੇਸ਼ਕ ਆਸਿਫ਼ ਕਪਾਡੀਆ ਦੀ ਫਿਲਮ ‘ਦੀ ਵਾਰੀਅਰ’ ਵਿਚ। ਇਸ ਫਿਲਮ ਤੋਂ ਬਾਅਦ ਇਰਫਾਨ ਖਾਨ ‘ਤੇ ਧਿਆਨ ਦਿੱਤਾ ਜਾਣ ਲੱਗਾ ਪਰ ਉਨ੍ਹਾਂ ਨੂੰ ਅਸਲੀ ਪਛਾਣ ਸਾਲ 2003 ਵਿਚ ਆਈ ਫਿਲਮ ‘ਮਕਬੂਲ’ ਨਾਲ ਮਿਲੀ। ਇਸ ਫਿਲਮ ਵਿਚ ਇਰਫਾਨ ਖਾਨ ਨਾਲ ਮੁੱਖ ਭੂਮਿਕਾ ਵਿਚ ਅਦਾਕਾਰਾ ਤੱਬੂ ਸੀ। ਇਸ ਤੋਂ ਬਾਅਦ ਲਗਾਤਾਰ ‘ਰੋਗ’, ‘ਲਾਇਫ ਇਨ ਅ ਮੈਟਰੋ’, ‘ਸਲਮਡਾਗ ਮਿਲੇਨਿਯਰ’, ‘ਪਾਨ ਸਿੰਘ ਤੋਮਰ’, ‘ਦੀ ਲੰਚਬਾਕਸ’ ਵਰਗੀਆਂ ਫ਼ਿਲਮਾਂ ਵਿਚ ਇਰਫਾਨ ਖਾਨ ਨੂੰ ਸਹਾਰਨਾ ਮਿਲੀ।
ਫ਼ਿਲਮੀ ਕਰੀਅਰ ਦੌਰਾਨ ਮਿਲੀ ਸੀ ਇਹ ਵੱਡੀ ਚੁਣੌਤੀ
ਇਰਫਾਨ ਖਾਨ ਦਾ ਕਹਿਣਾ ਸੀ ਕਿ ਮੇਰੇ ਕਰੀਅਰ ਵਿਚ ਮੇਰੇ ਲਈ ਸਭ ਤੋਂ ਵੱਡੀ ਚੁਣੋਤੀ ਮੇਰਾ ਚਿਹਰਾ ਹੀ ਸੀ। ਆਪਣੇ ਇਕ ਪੁਰਾਣੇ ਇੰਟਰਵਿਊ ਵਿਚ ਇਰਫਾਨ ਖਾਨ ਨੇ ਖੁਦ ਇਸ ਬਾਰੇ ਕਿਹਾ ਸੀ। ਇਰਫਾਨ ਖਾਨ ਨੇ ਦੱਸਿਆ ਸੀ ਕਿ, ”ਸ਼ੁਰੂਆਤੀ ਦੌਰ ਵਿਚ ਮੇਰਾ ਚਿਹਰਾ ਲੋਕਾਂ ਨੂੰ ਵਿਲੇਨ ਦੀ ਤਰ੍ਹਾਂ ਲੱਗਦਾ ਸੀ। ਮੈਂ ਜਿਥੇ ਵੀ ਕੱਮ ਮੰਗਣ ਜਾਂਦਾ ਸੀ, ਨਿਰਮਾਤਾ ਅਤੇ ਨਿਰਦੇਸ਼ਕ ਮੈਨੂੰ ਖਲਨਾਇਕ ਦਾ ਹੀ ਕਿਰਦਾਰ ਦਿੰਦੇ ਸਨ, ਜਿਸ ਦੇ ਚਲਦਿਆਂ ਮੈਨੂੰ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਨੈਗੇਟਿਵ ਕਿਰਦਾਰ ਹੀ ਮਿਲੇ ਸਨ ਪਰ ਮੇਰੀ ਮਿਹਨਤ ਅਤੇ ਦਮਦਾਰ ਐਕਟਿੰਗ ਨੇ ਇਸ ਚੁਣੌਤੀ ਦਾ ਸਾਹਮਣਾ ਕੀਤਾ। ਇਸ ਲਈ ਮੈਂ ਛੋਟੇ ਬਜਟ ਦੀਆਂ ਫ਼ਿਲਮਾਂ ਵਿਚ ਹੱਥ ਅਜ਼ਮਾਇਆ, ਜਿਥੇ ਮੈਨੂੰ ਹੀਰੋ ਦੇ ਰੂਪ ਵਿਚ ਪਛਾਣ ਬਣਾਉਣ ਦਾ ਮੌਕਾ ਮਿਲਿਆ।”
ਇਹ ਹਨ ਯਾਦਗਰ ਫ਼ਿਲਮਾਂ
ਇਰਫਾਨ ਖਾਨ ਨੇ ‘ਪਾਨ ਸਿੰਘ ਤੋਮਰ’, ‘ਦੀ ਲੰਚਬਾਕਸ’, ‘ਮੁੰਬਈ ਮੇਰੀ ਜਾਨ’, ‘ਸਾਹਿਬ ਬੀਵੀ ਔਰ ਗੈਂਗਸਟਰ ਰਿਟਰਨਸ’, ‘ਹਿੰਦੀ ਮੀਡੀਅਮ’, ‘ਮਕਬੂਲ’, ‘ਰੋਗ’, ‘ਲਾਇਫ ਇਨ ਅ ਮੈਟਰੋ’, ‘ਸਲਮਡਾਗ ਮਿਲੇਨਿਯਰ’ ਅਤੇ ‘ਹਿੰਦੀ ਮੀਡੀਅਮ 2’ ਹਨ।
ਨਿਊਰੋਐਂਡੋਕ੍ਰਾਇਨ ਕੈਂਸਰ ਨਾਲ ਜੂਝ ਰਹੇ ਸਨ
ਪਿਛਲੇ 2 ਸਾਲ ਤੋਂ ਇਰਫਾਨ ਖਾਨ ਨਿਊਰੋਐਂਡੋਕ੍ਰਾਇਨ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਸਨ, ਜਿਸ ਦਾ ਇਲਾਜ ਕਰਵਾਉਣ ਲਈ ਉਹ ਨਿਊਯਾਰਕ ਵੀ ਗਏ ਸਨ। ਹਾਲਾਂਕਿ ਨਿਊਯਾਰਕ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਿਲਮ ‘ਹਿੰਦੀ ਮੀਡੀਅਮ 2’ ਦੀ ਸ਼ੂਟਿੰਗ ਕੀਤੀ ਸੀ। ਉਨ੍ਹਾਂ ਦੀ ਇਹ ਫਿਲਮ ਪਿਛਲੇ ਮਹੀਨੇ ਹੀ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਉਨ੍ਹਾਂ ਨਾਲ ਕਰੀਨਾ ਕਪੂਰ ਖਾਨ ਮੁੱਖ ਭੂਮਿਕਾ ਵਿਚ ਸਨ।

ਕੁਝ ਦਿਨ ਪਹਿਲਾਂ ਹੀ ਹੋਇਆ ਸੀ ਮਾਂ ਦਾ ਦਿਹਾਂਤ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਰਫਾਨ ਖਾਨ ਦੀ ਮਾਂ ਸੈਦਾ ਬੇਗਮ ਦਾ ਰਾਜਸਥਾਨ ਵਿਚ ਦਿਹਾਂਤ ਹੋ ਗਿਆ ਸੀ ਪਰ ਉਹ ‘ਕੋਰੋਨਾ ਵਾਇਰਸ’ ਕਾਰਨ ਲੱਗੇ ਕਰਫਿਊ ਕਰਕੇ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਨਹੀਂ ਹੋ ਸਕੇ ਸਨ। ਇਸ ਸਥਿਤੀ ਵਿਚ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਹੀ ਮਾਂ ਦੀ ਆਖਰੀ ਯਾਤਰਾ ਦੇਖੀ ਸੀ।