ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਰਾਜਧਾਨੀ ਵਿੱਚ ਸੋਨੇ ਦਾ ਭਾਅ ਵਧਣਾ ਜਾਰੀ ਹੈ। ਸ਼ੁੱਕਰਵਾਰ ਨੂੰ ਇਸ ਕੀਮਤੀ ਧਾਤ ਦਾ ਭਾਅ 475 ਰੁਪਏ ਵਧਿਆ ਅਤੇ ਇਸ ਦੀ ਕੀਮਤ 51,946 ਰੁਪਏ ਪ੍ਰਤੀ ਤੋਲਾ ’ਤੇ ਪੁੱਜ ਗਈ। ਐੱਚਡੀਐੱਫਸੀ ਸਕਿਊਰਿਟੀਜ਼ ਅਨੁਸਾਰ ਸੋਨੇ ਦੀਆਂ ਕੌਮਾਂਤਰੀ ਕੀਮਤਾਂ ’ਚ ਮੁਨਾਫ਼ੇ ਅਤੇ ਰੁਪੲੇ ਦੀ ਕੀਮਤ ਘਟਣ ਦੌਰਾਨ ਦਿੱਲੀ ਵਿੱਚ 24 ਕੈਰੇਟ ਸੋਨੇ ਦੇ ਭਾਅ ’ਚ 475 ਰੁਪਏ ਦਾ ਨਵਾਂ ਊਛਾਲ ਜਾਰੀ ਰਿਹਾ। ਇਸੇ ਦੌਰਾਨ ਚਾਂਦੀ ਦੀ ਕੀਮਤ ਅੱਜ 109 ਰੁਪਏ ਘਟ ਕੇ 62,262 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪੁੱਜ ਗਈ।
Business ਸੋਨੇ ਦੇ ਭਾਅ ਵਿੱਚ ਤੇਜ਼ੀ ਜਾਰੀ