ਸੋਨੇ ਦੀ ਹਾਲਮਾਰਕਿੰਗ ਦੇ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ

ਕੇਂਦਰ ਸਰਕਾਰ ਨੇ ਸੋਨੇ ਦੇ ਗਹਿਣਿਆਂ ਅਤੇ ਹੋਰ ਵਸਤਾਂ ਦੀ ਹਾਲਮਾਰਕਿੰਗ ਲਾਜ਼ਮੀ ਕਰਨ ਦੇ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੇਮ 15 ਜਨਵਰੀ 2021 ਤੋਂ ਲਾਗੂ ਹੋਣਗੇ। ਨੋਟੀਫਿਕੇਸ਼ਨ ਮੁਤਾਬਕ ਸਿਰਫ਼ ਰਜਿਸਟਰਡ ਜਿਊਲਰਜ਼ ਹੀ ਹਾਲਮਾਰਕ ਵਾਲੀਆਂ ਸੋਨੇ ਦੀਆਂ ਵਸਤਾਂ ਵੇਚ ਸਕਣਗੇ। ਇਹ ਜਿਊਲਰਜ਼ ਹੁਣ ਸਿਰਫ਼ ਤਿੰਨ ਵੰਨਗੀਆਂ 14, 18 ਅਤੇ 22 ਕੈਰੇਟ ਦਾ ਸੋਨਾ ਹੀ ਵੇਚਣਗੇ।

Previous articleਗ੍ਰਹਿ ਮੰਤਰਾਲੇ ਨੇ ਮਰਦਮਸ਼ੁਮਾਰੀ ਅਤੇ ਐੱਨਪੀਆਰ ’ਤੇ ਚਰਚਾ ਲਈ ਮੀਟਿੰਗ ਸੱਦੀ
Next articleਟੈਂਕੀ ’ਤੇ ਚੜ੍ਹੇ ਯੂਨੀਵਰਸਿਟੀ ਕਰਮਚਾਰੀਆਂ ਦੀ ਹਾਲਤ ਗੰਭੀਰ