ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇਥੇ ਕਾਂਗਰਸ ਸੰਸਦੀ ਦਲ ਦੀ ਬੈਠਕ ’ਚ ਕਿਹਾ ਕਿ ਕਾਂਗਰਸ ਖੇਤੀ ਖੇਤਰ ਦੀਆਂ ਚੁਣੌਤੀਆਂ ‘ਤੇ ਸੰਸਦ ‘ਚ ਚਰਚਾ ‘ਤੇ ਜ਼ੋਰ ਦੇਵੇਗੀ। ਕਾਂਗਰਸ ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ, ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਨਾਲ ਖੜ੍ਹੀ ਹੈ।ਪਾਰਟੀ ਸਰਹੱਦ ‘ਤੇ ਸਥਿਤੀ ਤੇੇ ਗੁਆਂਢੀ ਦੇਸ਼ਾਂ ਨਾਲ ਸਬੰਧਾਂ ‘ਤੇ ਸੰਸਦ ‘ਚ ਪੂਰੀ ਚਰਚਾ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਨਾਗਾਲੈਂਡ ਕਾਂਡ ਲਈ ਸਰਕਾਰ ਦਾ ਅਫਸੋਸ ਹੀ ਕਾਫੀ ਨਹੀਂ, ਅਜਿਹੇ ਦੁਖਾਂਤ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਭਰੋਸੇਮੰਦ ਕਦਮ ਚੁੱਕੇ ਜਾਣ। ਸ੍ਰੀਮਤੀ ਗਾਂਧੀ ਨੇ ਰਾਜ ਸਭਾ ਦੇ 12 ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਗਲਤ ਅਤੇ ਸੰਵਿਧਾਨ ਤੇ ਨਿਯਮਾਂ ਦੋਵਾਂ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਵਿਰੋਧੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾਲ 60 ਪ੍ਰਤੀਸ਼ਤ ਆਬਾਦੀ ਨੂੰ ਕਵਰ ਕਰਨ ਲਈ ਯਤਨ ਤੇਜ਼ ਕੀਤੇ ਜਾਣੇ ਚਾਹੀਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly