ਸੋਚ ਗੁਲਾਮ

ਬਿੰਦਰ

(ਸਮਾਜ ਵੀਕਲੀ)

ਦੇਸ਼ ਆਜ਼ਾਦ ਤਾਂ ਹੋ ਗਿਆ ਏ
ਫਿਰ ਵੀ ਅਸੀਂ ਗ਼ੁਲਾਮ ਹਾਂ

ਚੜ੍ਹਦੇ ਸੂਰਜ ਤੋਂ ਅਸੀਂ ਕਿ ਲੈਣਾ
ਅਸੀਂ ਖੁਦ ਡੁੱਬਦੀ ਹੋਈ ਸ਼ਾਮ ਹਾਂ

ਅਸੀਂ ਆਪ ਜ਼ਮੀਰ ਨੂੰ ਵੇਚਦੇ ਹਾਂ
ਹੋਰਾਂ ਨੂੰ ਕਰਦੇ ਬਦਨਾਮ ਹਾਂ

ਸਦਾ ਖਾਸ ਰਹਿਣ ਰਾਜੇ ਰਾਣੇ
ਅਸੀਂ ਯੁਗਾਂ ਯੁਗਾਂ ਤੋਂ ਆਮ ਹਾਂ

ਭਾਵੇ ਅਮੁੱਲ ਵੋਟ ਦੀ ਕੀਮਤ ਹੈ
ਪਰ ਟਕੇ ਤੇ ਅਸੀਂ ਨਿਲਾਮ ਹਾਂ

ਸਰਕਾਰਾਂ ਨੂੰ ਮਾੜਾ ਆਖਦੇ ਹਾਂ
ਭਾਵੇਂ ਵਿਕਾਓ ਅਸੀਂ ਤਮਾਮ ਹਾਂ

ਅਸੀਂ ਮਜ਼੍ਹਬਾਂ ਵਿੱਚ ਵੰਡੇ ਬਿੰਦਰਾਂ
ਕਿਤੇ ਸਿੰਘ ਖਾਨ ਕਿਤੇ ਰਾਮ ਹਾਂ

ਗ਼ੁਲਾਮ ਨਹੀਂ ਕੋਈ ਕਰ ਸਕਦਾ
ਖੁਦ ਸੋਚ ਦੇ ਹੱਥੋੰ ਗ਼ੁਲਾਮ ਹਾਂ

ਬਿੰਦਰ ਸਾਹਿਤ ਇਟਲੀ
00393278159218

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article15 ਅਗਸਤ ਕਿਵੇਂ ਮੁਬਾਰਕ
Next articleਸਲਾਹਵਾਂ ਮਿਲਦੀਆਂ ਨੇ