ਸੋਚਾਂ

 ਮਾਹੀ ਸਿੱਧੂ

(ਸਮਾਜ ਵੀਕਲੀ)

 

ਜਦ ਮੈ ਰਾਤ ਦੇ ਵੇਲੇ ਕੱਲਾ ਕਮਰੇ ਵਿੱਚ
ਆਪਣੀ ਸੋਚ ਨੂੰ ਫੱਕਦਾ ਹਾਂ,
ਕੰਧਾਂ ਤੇ ਲੱਗਿਆਂ ਜਾਲਿਆਂ ਚੋਂ
ਮੈਂ ਉਸਦਾ ਚਿਹਰਾ ਤੱਕਦਾ ਹਾਂ.
ਫਿਰ ਸੋਚਾਂ ਦੇ ਵਿੱਚ ਖੋ ਜਾਨਾ
ਕਿ ਉਹ ਵੀ ਚੇਤੇ ਕਰਦੀ ਹੋਊ,
ਨਿੱਤ ਦਿਨ ਤਾਂ ਮੇਰੇ ਵਾਂਗੂੰ ਨੲੀਂ
ਪਰ ਕਦੇ ਤਾਂ ਸੋਚ ਚ ਮਰਦੀ ਹੋਊ.
ਤੱਕ ਸੁਪਨੇ ਵਿੱਚ ਚਿਹਰਾ ਮੇਰਾ
ਫਿਰ ਆਪਣੇ ਆਪ ਨਾਲ ਲੜਦੀ ਹੋਊ,
ਇਹ ਭੁੱਲਦਾ ਕਿਉਂ ਕੁਲਹਿਣਾ ਨਹੀਂ
ਮਾਹੀਂ ਨੂੰ ਗਾਲਾਂ ਕੱਢਦੀ ਹੋਊ।
 ਮਾਹੀ ਸਿੱਧੂ
9781658131
Previous articleਮੋਦੀ ਸਰਕਾਰ ਨੇ ਉੱਤਰ-ਪੂਰਬ ਨੂੰ ਵਿਕਾਸ ਦੀ ਮੁੱਖ ਧਾਰਾ ’ਚ ਲਿਆਂਦਾ: ਨੱਢਾ
Next articleਕਾਫ਼ੀ