ਸੋਚਾਂ ਦਾ ਤਾਜ਼***

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਜਦ ਮੈਂ ਤਾਰਿਆਂ ਦੀ ਸੇਜ ਤੇ
ਚੰਨ ਦਾ ਸਰ੍ਹਾਣਾਂ ਲਾ ਕੇ
ਸੋਚਾਂ ਦਾ ਤਾਜ਼ ਸਿਰ ਧਰ ਕੇ
ਰਾਤ ਦੀਆਂ ਬਾਹਾਂ ਵਿਚ
ਪੲਈ ਹੁੰਦੀ ਹਾਂ
ਦੋਵੇਂ ਹੱਥ ਸ਼ਾਂਤੀ ਤੇ ਰੱਖ ਕੇ
ਰੌਦੀ ਵੀ ਨਹੀਂ
ਨਾ ਹੳਕਾਂ ਭਰਦੀ ਹਾਂ
ਕਿਤੇ ਇਹ ਰਾਤ ਮੇਰੇ
ਅੱਥਰੂ ਵੇਖ ਕੇ
ਤੈਨੂੰ ਝਿੜਕਾਂ ਨਾ
ਦੇਵਣ ਲੱਗ ਪਵੇ
ਜਦ ਰਾਤ ਮੈਨੂੰ
ਸੁੱਤਿਆਂ ਸਮਝ ਕੇ
ਮੇਰੇ ਕੋਲੋਂ ਉੱਠ ਕੇ
ਸੂਰਜ ਵੇਖ ਕੇ
ਬਾਹਾਂ ਅੱਡ ਕੇ
ਖੜ੍ਹੇ ਦਿਨ ਦੀਆਂ
ਬਾਹਾਂ ਚਲੀ ਜਾਂਦੀ ਹੈ
ਤਾਂ ਮੈਂ ਉਂਚੀ ਉਂਚੀ ਕੂਕ ਕੇ ਰੋਂਦੀ ਹਾਂ।

ਸੁਰਜੀਤ ਸਾੰਰਗ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੀ ਕਵਿਤਾ
Next articleਜ਼ਿੰਦਗੀ ਦਾ ਰੰਗਮੰਚ