(ਸਮਾਜ ਵੀਕਲੀ)
ਸੋਂਹ ਗੁਟਕੇ ਦੀ ਖ਼ਾਕੇ ਭੁੱਲੇ
ਬੰਦ ਸਕੂਲ ਤੇ ਠੇਕੇ ਖੁੱਲੇ
ਤਨਖਾਹ ਭੱਤੇ ਉਪਰੋਂ ਆਮਦਨ
ਆਪ ਤੇ ਲੀਡਰ ਲੁੱਟਦੇ ਬੁੱਲੇ
ਹੱਦੋਂ ਵੱਧ ਹੋਈ ਮਹਿੰਗਾਈ
ਮਜਦੂਰਾਂ ਘਰ ਠੰਡੇ ਚੁੱਲ੍ਹੇ
ਪਿੰਡਾਂ ਵਿੱਚ ਸਿਆਸਤ ਭਾਰੂ
ਭਾਈਚਾਰਾ ਮਾਰਨ ਤੁੱਲੇ
ਰੈਲੀ ਜਾਂਦੇ ਚਿੱਤ ਨਾ ਚੇਤੇ
ਪਾਵਨ ਪੰਨੇ ਸੜਕੀਂ ਰੁੱਲੇ
ਜ਼ਹਿਰੀ ਕਮਲ ,ਤੇ ਖੂਨੀ ਪੰਜਾ
ਤੱਕੜੀ ਨਾ ਹੁਣ 13 ਤੁੱਲੇ
ਗੱਲ ਹੱਕ ਦੀ ਕਿੰਝ ਕਰਨਗੇ
ਦਾਰੂ ਦੀ ਬੋਤਲ ਤੇ ਡੁੱਲੇ
ਜੇ ਚਾਹੁੰਦੇ ਪੰਜਾਬ ਬਚਾਉਣਾ
ਰੱਖਣਾਂ ਅਕਲ ਦੇ ਬੂਹੇ ਖੁੱਲੇ
ਲੇਖਕ : ਸੋਨੂੰ ਮੰਗਲ਼ੀ
ਪਿੰਡ : ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011