‘ਤਕਦੀਰ ਕੌਮ ਦੀ’ ਟਰੈਕ ਲੈ ਕੇ ਹਾਜ਼ਰ ਹੋਇਆ ਕਮਲ ਤੱਲ੍ਹਣ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗਾਇਕ ਕਮਲ ਤੱਲ੍ਹਣ ਆਪਣਾ ਮਿਸ਼ਨਰੀ ਟਰੈਕ ‘ਤਕਦੀਰ ਕੌਮ ਦੀ’ ਲੈ ਕੇ ਹਾਜ਼ਰ ਹੋਇਆ ਹੈ। ਜਨਤਕ ਟੀ ਵੀ ਪੇਸ਼ਕਸ਼ ਇਸ ਟਰੈਕ ਨੂੰ ਸਵ. ਪੱਪੀ ਗੌਸਲ ਦੀ ਕਲਮ ਨੇ ਕਲਮਬੱਧ ਕੀਤਾ ਹੈ। ਇਸ ਦੇ ਗੋਪੀ ਕੋਟਵਾਲਾ ਯੂ ਐਸ ਏ ਹਨ। ਸੁਰਿੰਦਰ ਕੁਮਾਰ ਐਮ ਡੀ ਜਨਤਕ ਟੀ ਵੀ ਮੁਤਾਬਿਕ ਉਕਤ ਟੀਮ ਨੇ ਭਗਵਾਨ ਦਾਸ ਸਿੱਧੂ, ਪ੍ਰਸ਼ੋਤਮ ਆਹੀਰ ਦੇ ਸਹਿਯੋਗ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਗਾਇਕ ਕਮਲ ਤੱਲ੍ਹਣ ਇਸ ਤੋਂ ਪਹਿਲਾਂ ਵੀ ਅਨੇਕਾਂ ਮਿਸ਼ਨਰੀ ਗੀਤ ਸਮਾਜ ਦੀ ਝੋਲੀ ਪਾ ਚੁੱਕੇ ਹਨ।

Previous articleਗਾਇਕ ਜਰਿਆਲ ਲੈ ਕੇ ਆਇਆ ਟਰੈਕ ‘ਤੇਰੇ ਅਸੀਂ’
Next article” ਸੋਂਹ ਗੁਟਕੇ ਦੀ “