ਸੈੱਲਫੋਨ ਟਾਵਰ ਅਤੇ ਸੈੱਲਫੋਨ ਰੇਡੀਏਸ਼ਨ ਦੇ ਗੰਭੀਰ ਖਤਰੇ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਡਿਜੀਟਲ ਤਕਨੀਕ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਜਿਸ ਨਾਲ ਸਾਡੀ ਵਰਤੋਂ ਦੀਆਂ ਆਮ ਖਾਸ ਜ਼ਰੂਰੀ ਵਸਤਾਂ ਸਾਇੰਸਦਾਨਾਂ ਨੇ ਤਿਆਰ ਕਰ ਦਿੱਤੀਆਂ ਹਨ ਜਦੋਂ ਦਾ ਸਾਇੰਸ ਯੁੱਗ ਦਾ ਪ੍ਰਸਾਰ ਹੋਇਆ ਹੈ ਸਭ ਤੋਂ ਪਹਿਲਾਂ ਸਾਡੇ ਲਈ ਐਲੋਪੈਥੀ ਅੰਗਰੇਜ਼ੀ ਦਵਾਈਆਂ ਬਾਜ਼ਾਰ ਵਿੱਚ ਆਈਆਂ ਤੇ ਨਾਲ ਹੀ ਸਰਜੀਕਲ ਤਕਨੀਕ ਪ੍ਰਫੁੱਲਤ ਹੋਈ ਇਹਨਾਂ ਦੋਨਾਂ ਤਕਨੀਕਾਂ ਨਾਲ ਤੁਰੰਤ ਫਾਇਦਾ ਹੁੰਦਾ ਹੈ ਪਰ ਇਹ ਇੱਕ ਪੱਖ ਹੈ

ਦੂਸਰਾ ਪੱਖ ਅੰਗਰੇਜ਼ੀ ਦਵਾਈਆਂ ਨਾਲ ਇੱਕ ਬਿਮਾਰੀ ਦਾ ਇਲਾਜ ਤਾਂ ਹੋ ਜਾਂਦਾ ਹੈ ਪਰ ਹੋਰ ਕਿੰਨੀਆਂ ਸਹੇੜ ਲਈਆਂ ਜਾਂਦੀਆਂ ਹਨ ਉਸ ਦੇ ਵਰਤੋਂਕਾਰ ਨੂੰ ਕੋਈ ਪਤਾ ਨਹੀਂ ਦਵਾਈਆਂ ਬਣਾਉਣ ਤੇ ਵੇਚਣ ਵਾਲੇ ਦੱਸਣਗੇ ਨਹੀਂ ਕਿਉਂਕਿ ਕਮਾਈ ਹੈ ਸਰਜੀਕਲ ਅਪਰੇਸ਼ਨ ਗੰਭੀਰ ਬਿਮਾਰੀ ਤੋਂ ਫਾਇਦਾ ਮਿਲ ਜਾਂਦਾ ਹੈ ਪਰ ਪੂਰਨ ਰੂਪ ਵਿੱਚ ਕਦੇ ਸੁਧਾਰ ਹੁੰਦਾ ਨਹੀਂ ਵੇਖਿਆ ਮੈਂ ਖੁਦ ਆਪਣੇ ਦੋਨੋਂ ਕੁੱਲੇ ਬਦਲੀ ਕਰਵਾਏ ਹਨ ਦਰਦ ਰੁਕਿਆ ਚੱਲਣ ਫਿਰਨ ਲੱਗ ਗਿਆ ਪਰ ਜ਼ਿੰਦਗੀ ਦੇ ਆਮ ਕੰਮ ਕਰਨ ਦੇ ਯੋਗ ਨਹੀਂ ਬੱਸ ਜਾਨ ਬੱਚੀ ਤੋਂ ਲਾਖੋਂ ਪਾਏ ਡਿਜੀਟਲ ਤਕਨੀਕ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਉੱਤੇ ਪ੍ਰਭਾਵ ਸੈੱਲ ਫੋਨ ਦਾ ਪਿਆ ਹੈ

ਹਰ ਤਰਾਂ ਦੀ ਜ਼ਰੂਰਤ ਪੂਰੀ ਕਰਨ ਲਈ ਇਹ ਬਹੁਤ ਉੱਚ ਪੱਧਰ ਦੀ ਚੀਜ਼ ਹੈ ਪਰ ਜ਼ਰੂਰੀ ਕੰਮ ਲੈਣ ਵਾਲੇ ਬਹੁਤ ਘੱਟ ਗਾਹਕ ਹਨ ਸਭ ਤੋਂ ਵੱਧ ਫੈਸ਼ਨ ਤੇ ਮਨੋਰੰਜਨ ਹਰੇਕ ਵਿਅਕਤੀ ਦਾ ਮੁੱਖ ਮੁੱਦਾ ਬਣ ਗਿਆ ਹੈ ਨੌਜਵਾਨ ਪੀੜ੍ਹੀ ਕੋਲ ਇੱਕ ਤੋਂ ਵੱਧ ਫੋਨ ਵਿਖਾਵਾਕਾਰੀ ਲਈ ਖ਼ਰੀਦੇ ਹੋਏ ਹਨ ਭਾਰਤ ਵਿੱਚ ਆਮ ਹਿਸਾਬ ਲਗਾਇਆ ਜਾਵੇ ਤਾਂ 80-85 ਲੋਕ ਵੱਖ ਵੱਖ ਤਰ੍ਹਾਂ ਦੇ ਸੈੱਲ ਫੋਨਾਂ ਦੀ ਵਰਤੋਂ ਕਰਦੇ ਹਨ ਬਹੁਤਾਤ ਅੱਜ ਕੱਲ੍ਹ ਸਮਾਰਟ ਫੋਨਾਂ ਦੀ ਹੈ ਸੈੱਲਫੋਨ ਨੂੰ ਸਾਡੀ ਭਾਸ਼ਾ ਵਿੱਚ ਮੋਬਾਈਲ ਫੋਨ ਬੋਲਿਆ ਜਾਂਦਾ ਹੈ

ਸੋ ਮੇਰਾ ਵੀ ਫ਼ਰਜ਼ ਬਣਦਾ ਹੈ ਕਿ ਆਮ ਵਰਤੋਂ ਵਿੱਚ ਵਾਲੇ ਮੋਬਾਈਲ ਫੋਨ ਨਾ ਨੂੰ ਹੀ ਵਰਤਿਆ ਜਾਵੇ ਤਾਂ ਜੋ ਸਮਝਣ ਵਾਲੇ ਪਾਠਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਸਾਡੇ ਮਹਾਨ ਭਾਰਤ ਵਿੱਚ ਸੌ ਕਰੋੜ ਮੋਬਾਇਲ ਯੰਤਰ ਹਨ ਤਕਰੀਬਨ ਵੇਖਿਆ ਜਾਵੇ 3.75000 ਹਜ਼ਾਰ ਤੋਂ ਵੱਧ ਸਾਡੇ ਦੇਸ਼ ਵਿੱਚ ਮੋਬਾਈਲ ਟਾਵਰ ਹਨ ਮੋਬਾਈਲ ਫੋਨ ਵਿੱਚ ਪ੍ਰਾਈਵੇਟ ਕੰਪਨੀਆਂ ਜਿਨ੍ਹਾਂ ਵਿੱਚੋਂ ਬਹੁ ਪ੍ਰਤੀਸ਼ਤ ਵਿਦੇਸ਼ੀ ਹਨ ਜਿਨ੍ਹਾਂ ਨੇ ਆਪਣੀ ਆਮਦਨ ਵੇਖਣੀ ਹੈ ਵੱਧ ਤੋਂ ਵੱਧ ਟਾਵਰ ਬਹੁ ਗਿਣਤੀ ਵਾਲੀ ਆਬਾਦੀ ਵਿੱਚ ਸਥਾਪਤ ਕੀਤੇ ਗਏ ਹਨ ਗਾਹਕ ਵੀ ਉਸੇ ਫੋਨ ਦਾ ਸਿਮ ਕਾਰਡ ਖਰੀਦਣ ਨੂੰ ਪਹਿਲ ਦਿੰਦੇ ਹਨ ਜਿਸ ਦਾ ਸਿਗਨਲ ਬਹੁਤ ਵਧੀਆ ਮਿਲਦਾ ਹੋਵੇ

ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਕੁਝ ਵਿਗਿਆਨੀਆਂ ਨੇ ਲੋਕ ਹਿੱਤ ਪੱਖ ਜਨਤਾ ਦੇ ਸਾਹਮਣੇ ਰੱਖਿਆ ਕਿ ਟਾਵਰ ਅਤੇ ਫੋਨ ਵਿੱਚੋਂ ਵਰਤੋਂ ਸਮੇਂ ਨਿੱਕਲਣ ਵਾਲੀਆਂ ਤਰੰਗਾਂ ਆਦਮੀ ਅਤੇ ਜਾਨਵਰਾਂ ਲਈ ਬੇਹੱਦ ਨੁਕਸਾਨਦੇਹ ਹਨ ਬੇਸ਼ੱਕ ਸਾਡੇ ਸਰੀਰ ਦੀ ਰਸਾਇਣਕ ਕਿਰਿਆ ਤਾਂ ਨਹੀਂ ਤੋੜ ਸਕਦੀਆਂ ਪਰ ਦਿਮਾਗ ਤੇ ਇਨ੍ਹਾਂ ਦਾ ਬਹੁਤ ਡੂੰਘਾ ਅਸਰ ਪੈਂਦਾ ਹੈ ਜੋ ਕੈਂਸਰ ਦੀ ਨਾਮੁਰਾਦ ਬਿਮਾਰੀ ਨੂੰ ਸੱਦਾ ਹੈ ਦਿਮਾਗੀ ਅਤੇ ਕੰਨਾਂ ਵਿੱਚ ਚਾਰ ਗੁਣਾ ਵੱਧ ਰਸੌਲੀਆਂ ਉਤਪੰਨ ਹੋ ਸਕਦੀਆਂ ਹਨ ਅਜਿਹਾ ਹੋ ਵੀ ਰਿਹਾ ਹੈ ਪਰ ਕਾਰਨ ਕਿਹੜਾ ਹੈ ਆਪਾਂ ਜਾਨਣਾ ਨਹੀਂ ਚਾਹੁੰਦੇ ਡਾਕਟਰਾਂ ਦੱਸ ਨਹੀਂ ਰਹੇ

ਬੱਸ ਇਲਾਜ ਪ੍ਰਣਾਲੀ ਚਾਲੂ ਕਰੋ ਮੋਬਾਈਲ ਫੋਨ ਦੀਆਂ ਧੁਨਾਂ ਦਿਮਾਗ ਵਿਚਲੀ ਸਾਡੀ ਪਰਤ ਤੋੜ ਸਕਦੀਆਂ ਹਨ ਅੱਜਕਲ ਇਨਸਾਨਾਂ ਵਿੱਚ ਮਾਨਸਿਕ ਤਣਾਅ ਆਮ ਵੇਖਿਆ ਜਾਂਦਾ ਹੈ ਨੀਂਦ ਘੱਟ ਆਉਣ ਪਿੱਛੇ ਵੀ ਤਰੰਗਾਂ ਦਾ ਅਸਰ ਜ਼ਰੂਰ ਹੈ ਦੂਸਰੀ ਖਾਸ ਗੱਲ ਮੋਬਾਈਲ ਫੋਨ ਦੀ ਸਾਡੀ ਅੰਧਾਧੁੰਦ ਵਰਤੋਂ ਹੈ ਸਰੀਰ ਨੂੰ ਆਰਾਮ ਨਾ ਮਿਲੇ ਤਾਂ ਗੰਭੀਰ ਬਿਮਾਰੀਆਂ ਜ਼ਰੂਰ ਪੈਦਾ ਹੋਣਗੀਆਂ ਸਇੰਸਦਾਨ ਤੇ ਡਾਕਟਰ ਆਮ ਦੱਸਦੇ ਹਨ ਕਿ ਅਗਲੀ ਜੇਬ ਵਿੱਚ ਫੋਨ ਰੱਖਣ ਨਾਲ ਮਰਦਾਨਾ ਸ਼ਕਤੀ ਘੱਟਦੀ ਹੈ ਮਹਿਲਾਵਾਂ ਜੋ ਗਰਭਵਤੀ ਹਨ

ਟਾਵਰ ਦੇ ਨੇੜੇ ਰਹਿੰਦੀਆਂ ਹੋਣ ਤਾਂ ਗਰਭਪਾਤ ਹੋ ਜਾਣਾ ਮਾਮੂਲੀ ਗੱਲ ਹੈ ਇਹ ਗੰਭੀਰ ਅਸਰ ਸਿਰਫ ਸੁਣਨ ਲਈ ਹਨ ਅਸਲੀ ਤੱਥ ਕੀ ਹੈ ਕੀ ਅਸੀਂ ਕਦੇ ਸੋਚਿਆ ਹੈ ਸਮਾਜਕ ਜੱਥੇਬੰਦੀਆਂ ਖ਼ਾਸ ਤੌਰ ਤੇ ਸ਼ਹਿਰਾਂ ਵਿੱਚ ਕਦੇ ਕਦੇ ਇਹ ਆਵਾਜ਼ ਉਠਾਉਂਦੀਆਂ ਹਨ ਕਿ ਸੰਘਣੀ ਆਬਾਦੀ ਵਿਚ ਟਾਵਰ ਖਤਰਨਾਕ ਹੈ ਕਦੇ ਕਿਤੇ ਛੋਟਾ ਮੋਟਾ ਧਰਨਾ ਜਾਂ ਥੋੜ੍ਹੇ ਬਹੁਤ ਲੋਕਾਂ ਦਾ ਇਕੱਠ ਨਾਅਰੇ ਮਾਰਦਾ ਵਿਖਾਈ ਦਿੰਦਾ ਹੈ ਪਰ ਅਚਾਨਕ ਹੀ ਬੰਦ ਹੋ ਜਾਂਦਾ ਹੈ ਕਿਉਂਕਿ ਵਪਾਰ ਕਰਨ ਵਾਲੀਆਂ ਕੰਪਨੀਆਂ ਬਹੁਤ ਅਮੀਰ ਹਨ ਵਿਰੋਧ ਕਰਨ ਵਾਲਿਆਂ ਨੂੰ ਚੁੱਪ ਕਰਾਉਣਾ ਉਨਾਂ ਨੂੰ ਭਲੀ ਭਾਂਤ ਆਉਂਦਾ ਹੈ

ਸਾਡੀਆਂ ਸਰਕਾਰਾਂ ਤੇ ਪ੍ਰਸ਼ਾਸਨ ਇਨ੍ਹਾਂ ਦਾ ਆਧਾਰ ਵਪਾਰਕ ਕੰਪਨੀਆਂ ਹੀ ਹਨ ਸਰਕਾਰਾਂ ਰਾਜਨੀਤਕ ਪਾਰਟੀਆਂ ਦੀਆਂ ਹਨ ਤੇ ਪ੍ਰਸ਼ਾਸਨ ਸਰਕਾਰ ਵੱਲੋਂ ਆਏ ਸੁਨੇਹੇ ਤੇ ਹੀ ਕਾਰਵਾਈ ਕਰਦਾ ਹੈ ਸਾਡੇ ਨੇਤਾ ਤੇ ਪ੍ਰਸ਼ਾਸਨ ਅਧਿਕਾਰੀ ਇਨ੍ਹਾਂ ਤਰੰਗਾਂ ਦਾ ਸਾਡੇ ਸਰੀਰ ਤੇ ਹੋਣ ਵਾਲਾ ਮੰਦਾ ਹਾਲ ਜਾਣਦੇ ਹਨ ਪਰ ਕੌਣ ਕਹੇ ਰਾਣੀ ਅੱਗਾ ਢੱਕ ਤਿੰਨ ਕੁ ਦਹਾਕਿਆਂ ਤੋਂ ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹੋਏ ਸੈਂਕੜੇ ਦੇਸ਼ਾਂ ਵਿੱਚ ਘੁੰਮਿਆ ਹਾਂ ਉੱਥੋ ਦੇ ਲੋਕ ਮੋਬਾਇਲ ਫੋਨ ਦੀ ਵਰਤੋਂ ਜ਼ਰੂਰ ਕਰਦੇ ਹਨ

ਪਰ ਉਨ੍ਹਾਂ ਦਾ ਖ਼ਾਸ ਤਰੀਕਾ ਪਾਠਕਾਂ ਨੂੰ ਦੱਸਣਾ ਬਣਦਾ ਹੈ ਸੜਕਾਂ ਦੇ ਉੱਤੇ ਫੋਨ ਲੈ ਕੇ ਘੁੰਮਦੇ ਆਮ ਲੋਕ ਮੈਂ ਨਹੀਂ ਕਦੇ ਨਹੀ ਵੇਖੇ ਪਬਲਿਕ ਥਾਵਾਂ ਵੱਡੇ ਵੱਡੇ ਮਾਲ ਤੇ ਹੋਟਲਾਂ ਵਿੱਚ ਵੀ ਮੈਂ ਕਦੇ ਕੋਈ ਫੋਨ ਦੀ ਵਰਤੋਂ ਕਰਦੇ ਹੋਏ ਨਹੀਂ ਦੇਖਿਆ ਸਾਡੇ ਜਹਾਜ਼ ਵਿੱਚ ਇਮੀਗ੍ਰੇਸ਼ਨ ਅਫਸਰ ਸਾਡੇ ਕਾਗ਼ਜ਼ਾਤ ਵੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਆਪਣਾ ਮੋਬਾਈਲ ਫ਼ੋਨ ਬੈਗ ਜਾਂ ਬਰੀਫਕੇਸ ਵਿੱਚ ਰੱਖਿਆ ਹੁੰਦਾ ਹੈ ਜਦੋਂ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਬਾਹਰ ਕੱਢਦੇ ਹਨ ਜੋ ਕਿ ਬੰਦ ਹੁੰਦਾ ਹੈ ਚਾਲੂ ਕਰਕੇ ਜ਼ਰੂਰੀ ਗੱਲ ਕਰਦੇ ਹਨ

ਉਸ ਤੋਂ ਬਾਅਦ ਬੰਦ ਕਰਕੇ ਫੇਰ ਸੰਤੋਖ ਕੇ ਸੁੱਖ ਆਸਣ ਦੀ ਦਿਸ਼ਾ ਵਿੱਚ ਆਪਣੇ ਬੈਗ ਵਿੱਚ ਪਾ ਦਿੱਤਾ ਜਾਂਦਾ ਹੈ ਦਫਤਰ ਹੋਟਲ ਤੇ ਲੋਕਾਂ ਲਈ ਫੋਨ ਕਰਨ ਲਈ ਲੱਗੇ ਬੂਥ ਲੈਂਡਲਾਈਨ ਫੋਨ ਹੀ ਹੁੰਦੇ ਹਨ ਉੱਥੋਂ ਦੀਆਂ ਵਪਾਰਕ ਕੰਪਨੀਆਂ ਜਹਾਜ਼ ਵਿੱਚ ਕਮਾਈ ਕਰਨ ਲਈ ਜੋ ਫੋਨ ਲੈ ਕੇ ਆਉਂਦੀਆਂ ਹਨ ਨਵੀਂ ਤਕਨੀਕ ਨਾਲ ਬੇਤਾਰ ਲੈਂਡ ਲਾਈਨ ਵਾਲੇ ਫੋਨ ਨਾਲ ਮਿਲਾਉਣ ਵਾਲੇ ਸੈੱਟ ਹੀ ਉਨ੍ਹਾਂ ਕੋਲ ਹੁੰਦੇ ਹਨ ਸਮੁੰਦਰੀ ਜਹਾਜ਼ ਵਿੱਚ ਵੀ ਸਾਨੂੰ ਸੀਮਤ ਥਾਵਾਂ ਤੇ ਹੀ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ ਸਾਡੀ ਵਰਤੋਂ ਲਈ ਕੰਪਨੀ ਆਪਣੇ ਵੱਲੋਂ ਸੈਟੇਲਾਈਟ ਫੋਨ ਲਗਾ ਕੇ ਰੱਖਦੀ ਹੈ ਜਿਸ ਵਿੱਚ ਫੋਨ ਕਰਨ ਲਈ ਬਹੁਤ ਥੋੜ੍ਹੀ ਕੀਮਤ ਦੇਣੀ ਪੈਂਦੀ ਹੈ

ਸੰਗਤ ਜੀ ਹੁਣ ਆਪਾਂ ਪਹਿਲੀ ਥਾਂ ਤੇ ਆ ਜਾਓ ਜਿੱਥੇ ਆਪਾਂ ਪਹਿਲਾਂ ਸੀ ਭਾਰਤ ਵਰਸ਼ ਦੀ ਗੱਲ ਕਰ ਰਹੇ ਸੀ ਮੋਬਾਈਲ ਟਾਵਰਾਂ ਤੇ ਮੋਬਾਈਲ ਫੋਨਾਂ ਦਾ ਸਾਡੇ ਵਾਤਾਵਰਨ ਅਤੇ ਆਲੇ ਦੁਆਲੇ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਬਹੁਤ ਸਾਰੇ ਪੰਛੀ ਅਤੇ ਕੀੜੇ ਮਕੌੜੇ ਇਹਨਾਂ ਖ਼ਤਰਨਾਕ ਤਰੰਗਾਂ ਕਾਰਨ ਖਤਮ ਹੋ ਚੁੱਕੇ ਹਨ ਜਾਂ ਖਤਮ ਹੋਣ ਵੱਲ ਵਧ ਰਹੇ ਹਨ ਆਪਣੇ ਬਨੇਰਿਆਂ ਤੇ ਬੋਲਣ ਵਾਲੇ ਕਾਂ ਤੇ ਸਾਡੇ ਘਰਾਂ ਵਿੱਚ ਚਹਿਚਹਾਉਂਦੀਆਂ ਚਿੜੀਆਂ ਕਿੱਧਰ ਗਈਆਂ

ਮੈਂ ਮੋਬਾਈਲ ਫੋਨ ਤਾਂ ਵਰਤਨਾ ਜਾਣਦਾ ਹਾਂ ਪਰ ਇਸ ਦੀਆਂ ਖ਼ਤਰਨਾਕ ਤਰੰਗਾਂ ਬਾਰੇ ਜਦੋਂ ਆਵਾਜ਼ ਉੱਠੀ ਤਾਂ ਮੈਂ ਸੈੱਲਫੋਨ ਦੀ ਕੰਪਨੀ ਦੇ ਇੱਕ ਆਪਣੇ ਮਿੱਤਰ ਨੂੰ ਲੱਭਿਆ ਜਿਸ ਬਾਰੇ ਉਨ੍ਹਾਂ ਨੇ ਕਾਫੀ ਸਾਰੀ ਜਾਣਕਾਰੀ ਦਿੱਤੀ ਜਦੋਂ ਰੇਡੀਏਸ਼ਨ ਜਾਣੀ ਖ਼ਤਰਨਾਕ ਤਰੰਗਾਂ ਦੀ ਦੁਨੀਆਂ ਵਿੱਚ ਆਵਾਜ਼ ਉੱਠੀ ਤਾਂ ਭਾਰਤ ਸਰਕਾਰ ਤੇ ਟਰਾਈ ਜਿਸ ਦੇ ਥੱਲੇ ਸਾਡਾ ਡਿਜੀਟਲ ਢਾਂਚਾ ਕੰਮ ਕਰਦਾ ਹੈ ਉਨ੍ਹਾਂ ਨੇ ਕੁਝ ਕੁ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਸਤੰਬਰ 2012 ਟਰਾਈ ਵੱਲੋਂ ਇਹ ਸੁਨੇਹਾ ਆਇਆ ਕਿ ਭਾਰਤ ਵਿੱਚ ਇਨ੍ਹਾਂ ਤਰੰਗਾਂ ਨੂੰ ਕੰਟਰੋਲ ਕਰਨ ਸਬੰਧੀ ਸਭ ਤੋਂ ਮਾੜੇ ਮਾਪਦੰਡ ਹਨ

ਦੂਰਸੰਚਾਰ ਵਿਭਾਗ ਨੇ ਰੇਡੀਏਸ਼ਨ ਤਰੰਗਾਂ ਦੀ ਸੀਮਾ 4500 ਅਤੇ 9000 ਮਿਲੀ ਵਾਟ ਸਕੁਆਇਰ ਮੀਟਰ ( 0.90ਵਾਟ ਸੁਕੇਅਰ ਮੀਟਰ )ਕਰ ਦਿੱਤੀ ਹੈ ਪਰ ਘਟਾਈ ਹੋਈ ਸੀਮਾ ਨਾਲ ਕੋਈ ਬਹੁਤਾ ਫ਼ਰਕ ਨਹੀ ਪਿਆ ਕਿਉਂਕਿ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ 100ਮੈਗਾਵਾਟ ਸਕਾਇਰ ਮੀਟਰ ਵੀ ਖਤਰਨਾਕ ਸਾਬਤ ਹੁੰਦੇ ਹਨ ਘਣੀ ਅਬਾਦੀ ਵਿੱਚ ਟਾਵਰਾਂ ਦੀ ਬਹੁਤਾਤ ਹੈ ਜੋ ਲੋਕ ਦੱਸ ਮੀਟਰ ਦੇ ਨੇੜੇ ਰਹਿੰਦੇ ਹਨ ਉਨ੍ਹਾਂ ਵਿੱਚ ਤਰੰਗਾਂ ਦਾ ਪੱਧਰ ਐਕਸਰੇ ਮਸ਼ੀਨ ਦੇ ਅੰਦਰ ਰਹਿਣ ਦੇ ਬਰਾਬਰ ਹੁੰਦਾ ਹੈ ਜਦੋਂ ਵੀ ਆਪਾਂ ਐਕਸਰਾ ਕਰਵਾਉਣ ਜਾਂਦੇ ਹਾਂ

ਐਕਸਰਾ ਕਰਨ ਵਾਲੇ ਟੈਕਨੀਸ਼ੀਅਨ ਨੇ ਕਿੰਨੇ ਉੱਚ ਪੱਧਰ ਦੇ ਤਰੀਕੇ ਅਪਣਾਏ ਹੋਏ ਹੁੰਦੇ ਹਨ ਉਸ ਦਾ ਖਾਸ ਕੱਪੜਿਆਂ ਨਾਲ ਕੱਜਿਆ ਸਰੀਰ ਖ਼ਤਰਨਾਕ ਤਰੰਗਾਂ ਤੋਂ ਬਚਾ ਕੇ ਰੱਖਦਾ ਹੈ ਟਾਵਰਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਪਹਿਰਾਵਾ ਤਾਂ ਆਮ ਹੁੰਦਾ ਹੀ ਹੈ ਤੇ ਖਤਰਨਾਕ ਸਥਿਤੀ ਤੋਂ ਅਣਜਾਣ ਹਨ ਆਈ ਆਈ ਟੀ ਮੁੰਬਈ ਦੇ ਸਰਵੇਖਣ ਮੁਤਾਬਕ ਉਹ ਬੰਦੇ ਜਿਹੜੇ ਮੋਬਾਈਲ ਟਾਵਰਾਂ ਦੇ ਦਸ ਮੀਟਰ ਘੇਰੇ ਵਿੱਚ ਰਹਿੰਦੇ ਹਨ ਉਹ ਆਮ ਬੰਦੇ ਤੋਂ ਦਸ ਹਜ਼ਾਰ ਤੋਂ ਇੱਕ ਕਰੋੜ ਗੁਣਾ ਵੱਧ ਖ਼ਤਰਨਾਕ ਰੈਡੀਏਸ਼ਨ ਤਿਰੰਗਾਂ ਲੈਂਦੇ ਹਨ ਇਸ ਦਾ ਕੀ ਖ਼ਤਰਨਾਕ ਨਤੀਜਾ ਹੈ

ਉਹ ਸੁਣੋ ਜਿਵੇਂ ਬੰਦੇ ਨੂੰ ਪੂਰਾ ਦਿਨ ਵਿੱਚ ਇੱਕ ਘੰਟੇ ਲਈ ਬਿਜਲਈ ਅੰਗੀਠੀ ਵਿੱਚ ਪਾ ਦਿੱਤਾ ਜਾਵੇ ਸਾਡੇ ਦੇਸ਼ ਦੇ ਮੁਕਾਬਲੇ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ 1/100ਤੋਂ 1/1000 ਮੀਟਰ ਰੇਡੀਏਸ਼ਨ ਤਰੰਗਾਂ ਦੀ ਸੀਮਾ ਮਿੱਥੀ ਹੋਈ ਹੈ ਸਾਡੇ ਲਈ ਸੋਚਣ ਵਾਲੀ ਇੱਕ ਖ਼ਾਸ ਗੱਲ ਹੈ ਸਰਕਾਰ ਅਤੇ ਟਰਾਈ ਜਿਸ ਨੂੰ ਇਨ੍ਹਾਂ ਖ਼ਤਰਿਆਂ ਬਾਰੇ ਪੂਰੀ ਜਾਣਕਾਰੀ ਹੈ ਕਬੂਤਰ ਤੇ ਬਿੱਲੀ ਵਾਲਾ ਤਰੀਕਾ ਅਪਣਾਉਂਦੇ ਹੋਏ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਪਰ ਹੁਣ ਸਰਕਾਰ ਨੇ ਕੁਝ ਖਾਸ ਹਦਾਇਤਾਂ ਦਿੱਤੀਆਂ ਹਨ ਜਿਸ ਵਿੱਚ ਮੋਬਾਈਲ ਫੋਨ ਕੰਪਨੀਆਂ ਨੂੰ ਫੋਨਾਂ ਦੀਆਂ ਪੈਕਿਗਾਂ ਜਾਣੀ ਡੱਬਿਆਂ ਉੱਤੇ ਇਸ ਦੁਆਰਾ ਨਿਕਲਦੀਆਂ ਤਰੰਗਾਂ ਦੀ ਜਾਣਕਾਰੀ ਲਿਖਣੀ ਜ਼ਰੂਰੀ ਕਰ ਦਿੱਤੀ ਹੈ

ਟਾਵਰ ਲਗਾਉਣ ਤੋਂ ਪਹਿਲਾਂ ਸਾਡੇ ਵਾਤਾਵਰਨ ਵਿਭਾਗ ਤੋਂ ਇਜਾਜ਼ਤ ਲੈਣੀ ਜ਼ਰੂਰੀ ਕਰ ਦਿੱਤੀ ਹੈ ਰਹਿਸੀ ਇਲਾਕਿਆਂ ਵਿੱਚ ਟਾਵਰ ਲਗਾਉਣ ਤੇ ਰੋਕ ਲਗਾ ਦਿੱਤੀ ਹੈ ਸਾਡੇ ਦੇਸ਼ ਵਿੱਚ ਸਰਕਾਰੀ ਹਦਾਇਤਾਂ ਸਿਰਫ ਮੀਡੀਆ ਤੱਕ ਹੀ ਸੀਮਤ ਰਹਿੰਦੀਆਂ ਹਨ ਵਪਾਰਕ ਕੰਪਨੀਆਂ ਆਪਣੇ ਫਾਇਦੇ ਲਈ ਕਿਹੜੇ ਤਰੀਕੇ ਅਪਣਾਉਂਦੀਆਂ ਹਨ ਕੀ ਆਪਾਂ ਜਾਣਦੇ ਨਹੀਂ ਇਕ ਖਾਸ ਗੱਲ ਜੋ ਖਾਸ ਤੌਰ ਤੇ ਉੱਤੇ ਭਾਰਤੀਆਂ ਦੇ ਉੱਤੇ ਢੁਕਦੀ ਹੈ ਤੰਬਾਕੂ ਦੇ ਪਦਾਰਥਾਂ ਤੇ ਸਿਗਰਟ ਦੀਆਂ ਡੱਬੀਆਂ ਉੱਤੇ ਸਾਲਾਂ ਤੋਂ ਇਹ ਲਿਖਿਆ ਹੋਇਆ ਆ ਰਿਹਾ ਹੈ ਕਿ ਇਸ ਦੀ ਵਰਤੋਂ ਕਰਨ ਨਾਲ ਖ਼ਤਰਨਾਕ ਬਿਮਾਰੀਆਂ ਜਿਨਾਂ ਚ ਕੈਂਸਰ ਮੁੱਖ ਹੈ ਇਹ ਲੱਗ ਸਕਦੀ ਹੈ ਕਿ ਸਿਗਰਟ ਤੇ ਤੰਬਾਕੂ ਦੀ ਵਰਤੋਂ ਘੱਟ ਗਈ ?

ਸ਼ਰਾਬ ਦੀਆਂ ਬੋਤਲਾਂ ਉੱਤੇ ਲਿਖਿਆ ਹੁੰਦਾ ਹੈ ਬਹੁਤੀ ਪੀਣੀ ਸਿਹਤ ਲਈ ਹਾਨੀਕਾਰਕ ਹੈ ਪੀਣੀ ਹੀ ਖ਼ਤਰਨਾਕ ਹੈ ਬਹੁਤੀ ਵਾਲੀਆਂ ਤਾਂ ਆਪਣੇ ਪਿਆਕੜ ਹੱਦਾਂ ਪਾਰ ਕਰ ਜਾਂਦੇ ਹਨ ਮੇਰੇ ਜਿਹੇ ਪਿਆਕੜ ਘੁੱਟ ਲਾ ਕੇ ਗੱਡੀ ਚਲਾਉਣਾ ਆਪਣੀ ਮਹਾਨਤਾ ਸਮਝਦੇ ਹਨ ਜਿਸ ਕਾਰਨ ਗੱਡੀਆਂ ਦੇ ਐਕਸੀਡੈਂਟ ਵਧ ਰਹੇ ਹਨ ਪੈਕਿੰਗ ਫੋਨ ਦੀ ਜਿਸ ਉੱਤੇ ਹਦਾਇਤਾਂ ਲਿਖੀਆਂ ਹੁੰਦੀਆਂ ਹਨ ਉਹ ਤਾਂ ਫੋਨ ਖਰੀਦਣ ਸਮੇਂ ਆਪਣੇ ਵਧੀਆ ਫੋਨ ਦਾ ਮੁੱਖੜਾ ਵੇਖਣ ਲਈ ਪੈਕਿੰਗ ਤਾਂ ਦੁਕਾਨ ਦੇ ਡਸਟਬਿਨ ਵਿੱਚ ਸੁੱਟ ਕੇ ਆ ਜਾਂਦੇ ਹਾਂ

ਮੇਰੇ ਸੱਜਣੋਂ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਮੈਂ ਕੋਈ ਲੇਖਕ ਨਹੀਂ ਤਿੰਨ ਦਹਾਕਿਆਂ ਤੋਂ ਸਮੁੰਦਰ ਵਿੱਚ ਘੁੰਮ ਰਿਹਾ ਹਾਂ ਬਾਹਰਲੇ ਦੇਸ਼ਾਂ ਦਾ ਰਹਿਣ ਸਹਿਣ ਤੇ ਅਮੀਰੀ ਵੇਖ ਕੇ ਮੇਰਾ ਹਮੇਸ਼ਾ ਦਿਲ ਕਰਦਾ ਰਹਿੰਦਾ ਹੈ ਕਿ ਮੈਂ ਪ੍ਰਾਪਤ ਕੀਤੀਆਂ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ ਤਾਂ ਜੋ ਤੁਹਾਨੂੰ ਕੋਈ ਫਾਇਦਾ ਮਿਲ ਸਕੇ ਚੱਲੋ ਹੁਣ ਆਪਾਂ ਆਪਣੇ ਬਾਬਿਆਂ ਦੀ ਤਰ੍ਹਾਂ ਇਹ ਰਚਨਾ ਖਤਮ ਹੋਣ ਤੇ ਅਰਦਾਸ ਕਰਦੇ ਹਾਂ ਇਸ ਵੱਲ ਜ਼ਰੂਰ ਧਿਆਨ ਦੇਣਾ – ਸਰਕਾਰਾਂ ਆਪਣੇ ਲਈ ਕੁਝ ਨਹੀਂ ਕਰਨਗੀਆਂ ਕੰਪਨੀਆਂ ਨੇ ਆਪਣਾ ਪੈਸਾ ਕਮਾਉਣਾ ਹੈ

ਪਰ ਆਪਾਂ ਫੋਨ ਵਰਤੋਂ ਪਰ ਖਾਸ ਖਿਆਲ ਰੱਖੋ ਇਸ ਸਲਾਹ ਵਿੱਚ ਉਹ ਗੱਲਾਂ ਲਿਖਾਂਗਾ ਜੋ ਮੈਂ ਸਾਰਥਕ ਤੌਰ ਤੇ ਅਪਣਾਈਆਂ ਹਨ ਜਿੱਥੇ ਆਪਾਂ ਰਹਿੰਦੇ ਹਾਂ ਉੱਥੇ ਨੇੜੇ ਤੇੜੇ ਕੋਈ ਵੀ ਮੋਬਾਇਲ ਟਾਵਰ ਨਾ ਲੱਗਣ ਦੇਵੋ ਜੇ ਲੱਗਿਆ ਹੋਇਆ ਹੈ ਉਸ ਨੂੰ ਹਟਾਉਣ ਲਈ ਸਾਡੇ ਨੇਤਾਵਾਂ ਦਾ ਗਲ ਫੜੋ ਪ੍ਰਸ਼ਾਸਨ ਸਾਹਮਣੇ ਕਾਨੂੰਨੀ ਤੌਰ ਤੇ ਮੰਗ ਪੱਤਰ ਰੱਖੋ ਟਾਵਰ ਵਾਲੇ ਤੁਹਾਨੂੰ ਚੜ੍ਹਾਵਾ ਚੜ੍ਹਾਉਣ ਲਈ ਜ਼ਰੂਰ ਆਉਣਗੇ ਪਰ ਮੇਰੇ ਵਾਂਗ ਕੋਈ ਪ੍ਰਵਾਹ ਨਾ ਕਰਿਓ

ਮੋਬਾਈਲ ਫੋਨ ਨੂੰ ਲੰਮੇ ਸਮੇਂ ਤੱਕ ਕਦੇ ਵੀ ਨਾ ਸੁਣੋ ਗੱਲ ਕਰਨ ਤੇ ਸੁਣਨ ਲਈ ਸਪੀਕਰ ਜਾਂ ਈਅਰਫੋਨ ਦੀ ਮਦਦ ਜ਼ਰੂਰ ਲਵੋ ਈਅਰਫੋਨ ਕੰਨਾਂ ਦੇ ਵਿੱਚ ਫਸਾਉਣ ਵਾਲਾ ਕਦੇ ਨਾ ਖਰੀਦੋ ਕੰਨਾਂ ਦੇ ਉੱਪਰ ਲਗਾਉਣ ਵਾਲਾ ਏਅਰਫੋਨ ਚੰਗੀ ਕੰਪਨੀ ਤੋਂ ਖਰੀਦੋ ਮੈਂ ਸੋਨੀ ਕੰਪਨੀ ਦਾ ਖਰੀਦਿਆ ਹੋਇਆ ਹੈ ਜੋ ਮੈਂ ਦਸ ਸਾਲ ਤੋਂ ਚੰਗੀ ਤਰ੍ਹਾਂ ਵਰਤ ਰਿਹਾ ਹਾਂ ਮੇਰਾ ਫੋਨ ਮੰਜੇ ਤੋਂ ਦੂਰ ਰੱਖੀ ਕੁਰਸੀ ਤੇ ਪਿਆ ਹੁੰਦਾ ਹੈ ਮੈਂ ਈਅਰਫੋਨ ਨਾਲ ਗੱਲਾਂ ਤੇ ਰੇਡੀਓ ਦੇ ਗੀਤ ਸੁਣਦਾ ਰਹਿੰਦਾ ਹਾਂ

ਆਪਣੇ ਝੱਗੇ ਦੀ ਸਾਹਮਣੀ ਜੇਬ ਅਤੇ ਪੈਂਟ ਦੀ ਸਾਹਮਣੇ ਵਾਲੀ ਜੇਬ ਵਿੱਚ ਫੋਨ ਕਦੇ ਨਾ ਰੱਖੋ ਚੱਲਣ ਵੇਲੇ ਆਪਣੇ ਕਿਸੇ ਥੈਲੀ ਵਿੱਚ ਫੋਨ ਰੱਖੋ ਤੇ ਜੇ ਏਅਰਫੋਨ ਦੀ ਵਰਤੋਂ ਕਰੋਗੇ ਤਾਂ ਫੋਨ ਤੁਹਾਡੇ ਸਰੀਰ ਤੋਂ ਦੂਰ ਹੀ ਰਹੇਗਾ ਤੁਹਾਨੂੰ ਕੋਈ ਨੁਕਸਾਨ ਹੋਣ ਦਾ ਡਰ ਨਹੀਂ ਫੋਨ ਸਾਡੇ ਫਾਇਦੇ ਲਈ ਵਰਤੋਂ ਠਰਕਪੁਣੇ ਦੇ ਲਈ ਵਰਤਣ ਦੀ ਕੋਈ ਜ਼ਰੂਰਤ ਨਹੀਂ ਇਸ ਤਰ੍ਹਾਂ ਤੁਸੀਂ ਫੋਨ ਵਰਤੋਂ ਤਾਂ ਹਮੇਸ਼ਾ ਖੁਸ਼ ਰਹੋਗੇ

– ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ 9914880392

Previous articlePrepare for 1,500 seriously ill patients by Oct 1: Netanyahu
Next articleਸਵੈ ਸਹਾਈ ਗਰੁੱਪਾਂ ਦੀਆਂ ਬੀਬੀਆਂ ਦਾ ਸਵੈ ਰੋਜਗਾਰ ਸਿਖਲਾਈ ਕੈਂਪ ਸ਼ੁਰੂ