ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਾਰਡ ਵਾਈਜ਼ ਲੋਕਾਂ ਨੂੰ ਮਿਲਣ ਲਈ ਸਥਾਨਕ ਅਨਾਜ ਮੰਡੀ ਵਿੱਚ ਸਾਂਝੇ ਤੌਰ ’ਤੇ ਰੱਖਿਆ ਪ੍ਰੋਗਰਾਮ ਮਹਿਜ਼ ਸੈਲਫ਼ੀਆਂ ਖਿੱਚਵਾਉਣ ਤੱਕ ਸੀਮਤ ਰਿਹਾ। ਕਰੀਬ ਇੱਕ ਘੰਟਾ ਲੋਕਾਂ ਨਾਲ ਤਸਵੀਰਾਂ ਖਿੱਚਵਾਉਣ ਤੋਂ ਜਾਪ ਰਿਹਾ ਸੀ ਕਿ ਸੁਖਬੀਰ ਬਾਦਲ ਲੋਕਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਨਾਨਕਿਆਂ ਦਾ ਵਾਸਤਾ ਪਾ ਕੇ ਅਕਾਲੀ ਦਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਸੁਰੱਖ਼ਿਆ ਦਸਤਿਆਂ ਨੇ ਪ੍ਰਿੰਟ ਮੀਡੀਆ ਨੂੰ ਤਸਵੀਰਾਂ ਖਿੱਚਣ ਤੋਂ ਰੋਕੀ ਰੱਖਿਆ, ਜਿਸ ਕਾਰ ਪੱਤਰਕਾਰ ਨਾਰਾਜ਼ ਸਨ। ਭਾਵੇਂ ਸੁਖਬੀਰ ਬਾਦਲ ਨੇ ਕੋਈ ਭਾਸ਼ਨਬਾਜ਼ੀ ਨਹੀਂ ਕੀਤੀ ਪਰ ਇਲੈਕਟ੍ਰੋਨਿਕ ਮੀਡੀਆ ਨਾਲ ਤੁਰੇ ਜਾਂਦੇ ਗੱਲਬਾਤ ਕਰਦਿਆਂ ਦਿੱਲੀ ਵਿੱਚ ‘ਆਪ’ ਅਤੇ ਕਾਂਗਰਸ ਦੇ ਸਮਝੌਤੇ ਬਾਰੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਆਖ ਚੁੱਕਾ ਹੈ ਕਿ ‘ਆਪ’ ਕਾਂਗਰਸ ਦੀ ‘ਬੀ’ ਟੀਮ ਹੈ। ਦੋਵੇਂ ਧਿਰਾਂ ਰਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ’ਤੇ ਲੱਗੀਆਂ ਹਨ। ‘ਆਪ’ ਦਾ ਪੰਜਾਬ ਵਿੱਚੋਂ ਸਫ਼ਾਇਆ ਹੋ ਚੁੱਕਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਹੁੰ ਖਾ ਕੇ ਮੁੱਕਰ ਗਏ ਹਨ। ਸੁਖਬੀਰ ਬਾਦਲ ਇਕ ਪੱਤਰਕਾਰ ਘਰ ਸੋਗ ਮਨਾਉਣ ਲਈ ਵੀ ਗਏ।
INDIA ਸੈਲਫ਼ੀ ਸ਼ੋਅ ਹੋ ਨਿੱਬੜੀ ਸੁਖਬੀਰ ਦੀ ਲੋਕ ਮਿਲਣੀ