ਸੈਲਫ ਸਮਾਰਟ ਕੰਨਿਆ ਸਕੂਲ ਵਿਚ ਮੈਥ ਮੇਲੇ ਦਾ ਪ੍ਰਭਾਵਸ਼ਾਲੀ ਆਯੋਜਨ

ਮਹਿਤਪੁਰ – (ਨੀਰਜ ਵਰਮਾ) – ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਜੀਤ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਕੰਨਿਆ ਸੈਕੰਡਰੀ ਸੈਲਫ ਸਮਾਰਟ ਸਕੂਲ ਮਹਿਤਪੁਰ ਵਿਖੇ ਮੈਥ ਮੇਲੇ ਦਾ ਬਹੁਤ ਹੀ ਪ੍ਰਭਾਵਸ਼ਾਲੀ ਆਯੋਜਨ ਕੀਤਾ ਗਿਆ । ਸ੍ਰੀ ਆਤਮ ਬੀਰ ਸਿੰਘ ਪਿ੍ੰਸੀਪਲ ਸੀਨੀਅਰ ਸੈਕੰਡਰੀ ਸਕੂਲ ਬਘੇਲਾ ਨੇ ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਮੇਲੇ ਦਾ ਮੁੱਖ ਆਕਰਸ਼ਣ ਵਿਦਿਆਰਥਣਾਂ ਵੱਲੋਂ ਮੈਥ ਅਧਿਆਪਕਾਂ ਦੀ ਰਹਿਨੁਮਾਈ ਵਿੱਚ ਤਿਆਰ ਕੀਤੇ ਗਏ ਵੱਖ ਵੱਖ ਮਾਡਲ ਸਨ ।
              ਮੁੱਖ ਮਹਿਮਾਨ ਸ੍ਰੀ ਆਤਮ ਬੀਰ ਸਿੰਘ ਨੇ ਇੱਕ ਇੱਕ ਮਾਡਲ ਵਿੱਚ ਦਿਲਚਸਪੀ ਜ਼ਾਹਰ ਕੀਤੀ ਅਤੇ ਵਿਦਿਆਰਥਣਾਂ ਨਾਲ ਮਾਡਲਾਂ ਸਬੰਧੀ ਸੰਵਾਦ ਰਚਾਇਆ । ਮੈਥ ਅਧਿਆਪਕਾਂ ਸ੍ਰੀ ਵਰਿੰਦਰ ਸਿੰਘ, ਸ੍ਰੀਮਤੀ ਮਮਤਾ ਅਤੇ ਸ੍ਰੀ ਰਾਜ ਕਮਲ ਨੇ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਅਹਿਮ ਕਿਰਦਾਰ ਅਦਾ ਕੀਤਾ।ਇਸ ਸਕੂਲ ਤੋਂ ਰਿਟਾਇਰ ਹੋ ਚੁੱਕੇ ਅਧਿਆਪਕਾਂ ਸ੍ਰੀਮਤੀ ਮੁਕੇਸ਼ ਬਾਲਾ ਜੈਨ ,ਸ੍ਰੀਮਤੀ ਅਨਿਲਜੀਤ ਕੌਰ , ਸ੍ਰੀਮਤੀ ਕੁਲਵਿੰਦਰ ਕੌਰ ਅਤੇ ਸ੍ਰੀ ਗੁਰਮੀਤ ਸਿੰਘ  ਇਸ ਮੇਲੇ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ।ਸ੍ਰੀ ਨਰੇਸ਼ ਕੁਮਾਰ ਲੈਕਚਰਾਰ ਬਾਇਓ ਨੇ ਕਰੰਸੀ ਦੀ ਪ੍ਰਦਰਸ਼ਨੀ ਲਾ ਕੇ ਵਾਹ ਵਾਹ ਖੱਟੀ । ਇਸ ਸਮੇਂ ਸ੍ਰੀਮਤੀ ਗੁਰਜੀਤ ਕੌਰ ਬਾਜਵਾ ਲਾਇਬ੍ਰੇਰੀਅਨ ਵੱਲੋਂ ਪੁਸਤਕ ਪ੍ਰਦਰਸ਼ਨੀ ਦਾ ਵੀ ਸਫਲ ਆਯੋਜਨ ਕੀਤਾ ਗਿਆ । ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਉਨ੍ਹਾਂ ਦੇ ਮਾਪਿਆਂ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਇਸ ਮੇਲੇ ਦੀ ਸ਼ੋਭਾ ਵਿੱਚ ਵਾਧਾ ਕੀਤਾ ।
Previous articleHow we failed as a society in Unnao
Next articleEngland on top in 1st Ashes Test