ਭਾਰਤੀ ਫੁਟਬਾਲ ਟੀਮ ਦੇ ਕੋਚ ਸਟੀਫਨ ਕੌਂਸਟੈਂਟਾਈਨ ਨੇ ਕਿਹਾ ਕਿ ਜੇਕਰ ਭਾਰਤ ਨੂੰ ਸੈਫ ਸੁਜ਼ੂਕੀ ਕੱਪ ਜਿੱਤਣਾ ਹੈ ਤਾਂ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਚੱਲ ਰਹੇ ਸੈਫ ਸੁਜ਼ੂਕੀ ਕੱਪ ਦੇ ਪਹਿਲੇ ਮੈਚ ਵਿੱਚ ਬੁਧਵਾਰ ਨੂੰ ਸ੍ਰੀਲੰਕਾ ਨੂੰ 2-0 ਗੋਲਾਂ ਨਲਾ ਹਰਾਉਣ ਮਗਰੋਂ ਭਾਰਤ ਦਾ ਅਗਲਾ ਮੁਕਾਬਲਾ ਮਾਲਦੀਵ ਨਾਲ ਹੋਵੇਗਾ।
ਕੌਂਸਟੈਂਟਾਈਨ ਨੇ ਕਿਹਾ, ‘‘ਸਾਨੂੰ ਅਗਲੇ ਮੈਚ ਤੋਂ ਪਹਿਲਾਂ ਆਪਣੀਆਂ ਗ਼ਲਤੀਆਂ ਵਿੱਚ ਸੁਧਾਰ ਕਰਨਾ ਹੋਵੇਗਾ। ਅਸੀਂ ਜਿੱਤ ਨਾਲ ਚੰਗੀ ਸ਼ੁਰੂਆਤ ਕੀਤੀ ਹੈ, ਪਰ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਖ਼ੁਸ਼ ਨਹੀਂ ਹਾਂ। ਅਸੀਂ ਕੁੱਝ ਹੋਰ ਗੋਲ ਕਰ ਸਕਦੇ ਸੀ।’’ ਭਾਰਤੀ ਕੋਚ ਨੇ ਕਿਹਾ, ‘‘ਸਾਨੂੰ ਇਹ ਸਿੱਖਣਾ ਹੋਵੇਗਾ ਕਿ ਹੋਰ ਬਿਹਤਰ ਕਿਵੇਂ ਖੇਡਿਆ ਜਾਵੇ। ਖੈਰ, ਜਿੱਤ ਖੇਡ ਦਾ ਸਭ ਤੋਂ ਅਹਿਮ ਹਿੱਸਾ ਹੁੰਦੀ ਹੈ ਅਤੇ ਸਾਨੂੰ ਇਸ ਤੋਂ ਅੱਗੇ ਵਧਣਾ ਹੋਵੇਗਾ।’’ ਕੌਂਸਟੈਂਟਾਈਨ ਨੇ ਕਿਹਾ, ‘‘ਅਗਲੇ ਮੈਚ ਤੋਂ ਪਹਿਲਾਂ ਸਾਨੂੰ ਗ਼ਲਤੀਆਂ ਸੁਧਾਰਨ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਖਿਡਾਰੀ ਅੰਡਰ-23 ਟੀਮ ਤੋਂ ਬਿਹਤਰ ਫੁਟਬਾਲ ਖੇਡਣ।
ਸ੍ਰੀਲੰਕਾ ਖ਼ਿਲਾਫ਼ ਕੱਲ੍ਹ ਹੋਏ ਮੈਚ ਵਿੱਚ ਆਸ਼ਿਕੇ ਕੁਰੂਨੀਅਨ ਨੂੰ ਸਭ ਤੋਂ ਬਿਹਤਰ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ਸੀ।
Sports ਸੈਫ਼ ਕੱਪ ਜਿੱਤਣ ਲਈ ਬਿਹਤਰ ਪ੍ਰਦਰਸ਼ਨ ਕਰਨ ਖਿਡਾਰੀ: ਸਟੀਫਨ ਕੌਂਸਟੈਂਟਾਈਨ