(ਸਮਾਜ ਵੀਕਲੀ)
ਸਾਡੇ ਰੋਹ ਦੀ ਹੈ ਬਾਲ ਵਰੇਸ ਹਾਲੇ
ਇਹਦੇ ਪਿੰਡੇ ਤੇ ਮੱਖੀ ਵੀ ਫਰਕਦੀ ਨਾ।
ਖਾਖੀ ਡੰਡਾ ਹੀ ਸੜਕ ਦਾ ਸੱਚ ਹੋਇਆ
ਰਹੀ ਚੰਗੇ ਤੇ ਮਾੜੇ ਦੇ ਫਰਕ ਦੀ ਨਾ।
ਛੇ ਮਹੀਨਿਆਂ ਨੂੰ ਬੱਕਰੀ ਵੀ ਸੂ ਪੈਂਦੀ
ਤੇਰੇ ਕੰਨ ਤੇ ਜੂੰ ਕਿਉਂ ਸਰਕਦੀ ਨਾ ?
ਗਰਕ ਗਿਆ ਹੈ ਸਾਰਾ ਹੀ ਦੇਸ਼ ਸਾਡਾ
ਤੇਰੀ ਆਤਮਾ ਤੇਰੇ ਚੋਂ ਗਰਕਦੀ ਨਾ।
ਖੱਬੀ ਖਾਨ ਸੀ ਜਿਹੜੇ ਅੱਜ ਹੈਨ ਕਿੱਥੇ
ਗੱਲ ਸੱਚ ਦੀ ਹੈ ਕੋਈ ਤਰਕ ਦੀ ਨਾ।
ਮਿੰਦੋ ਮਾਂ ਦਾ ਜਦ ਪੁੱਤ ਜਵਾਨ ਹੋਣਾ
ਕਿਵੇਂ ਦਿੱਲੀ ਦੀ ਕਿੱਲੀ ਜਰਕਦੀ ਨਾ।
ਗੁਰਮਾਨ ਸੈਣੀ
ਰਾਬਤਾ : 8360487488
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly