ਕਲੱਸਟਰ ਮੁਹੱਬਲੀਪੁਰ ਦੇ ਅਧਿਆਪਕਾਂ ਨੇ ਕੀਤਾ ਸਨਮਾਨਿਤ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸੈਂਟਰ ਹੈੱਡ ਟੀਚਰ ਬਲਬੀਰ ਕੌਰ ਮੁਹੱਬਲੀਪੁਰ ਨੂੰ ਅੱਜ 38 ਸਾਲ ਦੀ ਅਧਿਆਪਨ ਸੇਵਾ ਪੂਰੀ ਹੋਣ ਉਪਰੰਤ ਕਲੱਸਟਰ ਮੁਹੱਬਲੀਪੁਰ ਦੇ ਸਮੂਹ ਅਧਿਆਪਕਾਂ ਵੱਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਬਲੀਪੁਰ ਵਿਚ ਕੀਤਾ ਗਿਆ । ਜਿਸਦੀ ਪ੍ਰਧਾਨਗੀ ਮਾਸਟਰ ਸੂਰਤ ਸਿੰਘ, ਹੈੱਡ ਟੀਚਰ ਅਜੈ ਕੁਮਾਰ ਗੁਪਤਾ, ਸੁਖਚੈਨ ਸਿੰਘ ਬੱਧਣ,ਹੈੱਡ ਟੀਚਰ ਜਸਪਾਲ ਸਿੰਘ, ਕੰਵਲਪ੍ਰੀਤ ਸਿੰਘ, ਅਰੁਣ ਹਾਂਡਾ, ਬਰਿੰਦਰ ਜੈਨ, ਨੇ ਕੀਤੀ। ਬਹੁਤ ਹੀ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਜਿੱਥੇ ਕਲੱਸਟਰ ਸਮੂਹ ਅਧਿਆਪਕਾਂ ਨੇ ਸੈਂਟਰ ਹੈੱਡ ਟੀਚਰ ਬਲਬੀਰ ਕੌਰ ਨੂੰ ਤੋਹਫ਼ੇ ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ।
ਉਥੇ ਹੀ ਇਸ ਦੌਰਾਨ ਮਾਸਟਰ ਸੂਰਤ ਸਿੰਘ ,ਜਸਪਾਲ ਸਿੰਘ ,ਕੰਵਲਪ੍ਰੀਤ ਸਿੰਘ ਨੇ ਸੈਂਟਰ ਹੈੱਡ ਟੀਚਰ ਬਲਵੀਰ ਕੌਰ ਵੱਲੋਂ ਨਿਭਾਈ ਅਧਿਆਪਨ ਸੇਵਾ ਤੇ ਰੋਸ਼ਨੀ ਪਾਈ ਤੇ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਵਿੱਦਿਅਕ ਤੇ ਖੇਡ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਰੋਹ ਦੌਰਾਨ ਜਿਥੇ ਸੈਂਟਰ ਹੈੱਡ ਟੀਚਰ ਬਲਵੀਰ ਕੌਰ ਨੇ ਆਏ ਹੋਏ ਸਮੂਹ ਅਧਿਆਪਕਾਂ ਤੇ ਉਨ੍ਹਾਂ ਵੱਲੋਂ ਦਿੱਤੇ ਵਿਸ਼ੇਸ਼ ਸਨਮਾਨ ਲਈ ਧੰਨਵਾਦ ਕੀਤਾ। ਉਥੇ ਹੀ ਉਨ੍ਹਾਂ ਕਲੱਸਟਰ ਮੁਹੱਬਲੀਪੁਰ ਦੇ ਸਮੂਹ ਅਧਿਆਪਕਾਂ ਨੂੰ ਵਿੱਦਿਆ ਦੇ ਖੇਤਰ ਵਿੱਚ ਪਾਈਆਂ ਪੈੜਾਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ।
ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੁਖਚੈਨ ਸਿੰਘ ਬੱਧਣ ਨੇ ਬਾਖੂਬੀ ਨਿਭਾਈ । ਇਸ ਮੌਕੇ ਤੇ ਅਰੁਣ ਹਾਂਡਾ, ਕਮਲਜੀਤ ਸਿੰਘ, ਜਸਪਾਲ ਸਿੰਘ , ਅਜੇ ਕੁਮਾਰ ਗੁਪਤਾ , ਵਰਿੰਦਰ ਜੈਨ ,ਸਰਬਜੀਤ ਸਿੰਘ , ਸੁਖਚੈਨ ਸਿੰਘ ਬੱਧਣ , ਦਵਿੰਦਰ ਸਿੰਘ, ਅੱਪਜੀਤ ਕੌਰ ,ਬਿੰਦੂ ਜਸਵਾਲ, ਹਰਪ੍ਰੀਤ ਕੌਰ ,ਮਨਜੀਤ ਕੌਰ , ਜਸਵਿੰਦਰ ਕੌਰ, ਬਲਜੀਤ ਕੌਰ ,ਪਰਮਜੀਤ ਰਾਣੀ, ਹਰਜੀਤ ਕੌਰ, ਜਤਿੰਦਰਜੀਤ ਕੌਰ ਆਦਿ ਅਧਿਆਪਕ ਹਾਜਰ ਸਨ।