ਲੰਡਨ – ਰਾਜਵੀਰ ਸਮਰਾ – ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਸੰਚਾਲਕ ਸ. ਹਰਮੀਤ ਸਿੰਘ ਭਕਨਾ ਨੇ ਕਿਹਾ ਹੈ ਕਿ ਸਿੱਖ ਸਿੱਖਿਆ ਪ੍ਣਾਲੀ ਨੂੰ ਸਮਰਪਿਤ ਕਾਵੈਂਟਰੀ ਦੇ ਇੱਕੋ ਇੱਕ ਸਿੱਖ ਸਕੂਲ ਨੂੰ ਬੜੇ ਹੀ ਯੋਜਨਾਬੰਧ ਤਰੀਕੇ ਨਾਲ ਰਲਗੱਡ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ॥ ਜਿਸ ਤਹਿਤ ਯੂਕੇ ਦੇ ਸਿੱਖਿਆ ਮੰਤਰਾਲੇ ਵੱਲੋਂ ਸੇਵਾ ਸਕੂਲ ਕਾਵੈਂਟਰੀ ਵਿੱਚ ਵਿੱਦਿਆ ਪਾ੍ਪਤ ਕਰ ਰਹੇ ਬੱਚਿਆ ਦੇ ਮਾਪਿਆਂ ਦੀ ਇੱਛਾ ਵਿਰੁੱਧ, ਬਹੁ ਧਰਮੀ ਸਿੱਖਿਆ ਪ੍ਣਾਲੀ ਨੂੰ ਸਮਰਪਿਤ ਨਿਸ਼ਕਾਮ ਸਕੂਲ ਸੰਸਥਾ ਅਧੀਨ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ॥
ਉਨਾ ਕਿਹਾ ਜੇ ਸਿੱਖ ਸਿੱਖਿਆ ਪ੍ਣਾਲੀ ਤਹਿਤ ਚਲਾਏ ਜਾ ਰਹੇ ਸੇਵਾ ਸਕੂਲ ਕਾਵੈਂਟਰੀ ਨਾਲ ਸਿੱਖਿਆ ਮੰਤਰਾਲੇ ਨੇ ਕੋਈ ਜਬਰਦਸਤੀ ਕੀਤੀ ਤਾਂ ਇਹੋ ਹੀ ਸਮਝਿਆ ਜਾਵੇਗਾ ਕਿ ਬਿ੍ਟਿਸ਼ ਸ੍ਕਾਰ ਅੱਜ ਵੀ 1849 ਵਾਲੀ ਨੀਤੀ ਤਹਿਤ ਚਲ ਰਹੀ ਹੈ ਜਿਸ ਤਹਿਤ ਸਿੱਖ ਸਿੱਖਿਆ ਪ੍ਣਾਲੀ ਨੂੰ ਖਤਮ ਕਰਨ ਲਈ ਕਿਤਾਬਾ ਤੇ ਪੰਜਾਬੀ ਭਾਸ਼ਾ ਦੇ ਕਾਇਦੇ ਵੱਡੀ ਮਾਤਰਾ ਵਿੱਚ ਸਾੜੇ ਗਏ ਸਨ ॥