ਸੇਰੇਨਾ ਵਿੰਬਲਡਨ ਦੇ ਫਾਈਨਲ ’ਚ

ਸੱਤ ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਜ਼ ਵੀਰਵਾਰ ਨੂੰ ਆਸਾਨੀ ਨਾਲ ਵਿੰਬਲਡਨ ਟੈਨਿਸ ਗਰੈਂਡਸਲੈਮ ਟੈਨਿਸ ਟੂਰਨਾਮੈਂਟ ਦੇ ਮਹਿਲਾ ਵਰਗ ਦੇ ਫਾਈਨਲ ਵਿੱਚ ਪੁੱਜ ਗਈ। ਇਥੇ ਉਸ ਦਾ ਮੁਕਾਬਲਾ ਰੋਮਾਨੀਆ ਦੀ ਸਿਮੋਨਾ ਹਾਲੇਪ ਨਾਲ ਹੋਵੇਗਾ। ਗਿਆਰਵਾਂ ਦਰਜਾ ਪ੍ਰਾਪਤ ਸੇਰੇਨਾ ਇਸ ਤਰ੍ਹਾਂ ਮਾਰਗ੍ਰੇਟ ਕੋਰਟ ਦੇ 24ਵੇਂ ਗਰੈਂਡਸਲੈਮ ਖ਼ਿਤਾਬ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਮਹਿਜ਼ ਕੁਝ ਕਦਮ ਦੂਰ ਹੈ। ਉਹ ਬੇਟੀ ਦੇ ਜਨਮ ਤੋਂ ਬਾਅਦ ਦੋ ਵਾਰ ਆਸਟਰੇਲਿਆਈ ਖਿਡਾਰੀ ਮਾਰਗ੍ਰੇਟ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਖੁੰਝ ਚੁੱਕੀ ਹੈ। ਬੀਤੇ ਵਾਰ ਵਿੰਬਲਡਨ ਫਾਈਨਲ ਅਤੇ ਮਗਰੋਂ ਅਮਰੀਕਨ ਓਪਨ ਵਿੱਚ ਉਸ ਨੂੰ ਸ਼ਿਕਸਤ ਝੱਲਣੀ ਪਈ ਸੀ। ਸੇਰੇਨਾ ਨੇ ਸੈਮੀਫਾਈਨਲ ਵਿੱਚ ਗੈਰ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਬਾਰਬੋਰਾ ਸਟ੍ਰਾਈਕੋਵਾ ਨੂੰ ਇਕ ਘੰਟੇ ਵਿੱਚ 6-1, 6-2 ਨਾਲ ਹਰਾ ਕੇ ਸ਼ਨਿਚਰਵਾਰ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਬਣਾਈ। ਇਹ ਉਸ ਦਾ 11 ਵਾਂ ਵਿੰਬਲਡਨ ਫਾਈਨਲ ਹੈ।

Previous articleਮੇਰੀਕੋਮ ਤੋਂ ਮਿਲਦੀ ਹੈ ਪ੍ਰੇਰਣਾ: ਛੇਤਰੀ
Next articleFederer gets past Nadal, to meet Djokovic in Wimbledon final