ਕੇਂਦਰ ਸਰਕਾਰ ਦੇ ਇਸ ਸਟੈਂਡ ਦੀ ਪ੍ਰਵਾਹ ਕੀਤੇ ਬਗੈਰ ਹਿੰਦੂ ਪਬਲਿਸ਼ਿੰਗ ਗਰੁੱਪ ਦੇ ਚੇਅਰਮੈਨ ਐੱਨ ਰਾਮ ਨੇ ਕਿਹਾ ਕਿ ਦਸਤਾਵੇਜ਼ ਮੁਹੱਈਆ ਕਰਵਾਉਣ ਵਾਲੇ ਭਰੋਸੇਯੋਗ ਸੂਤਰਾਂ ਬਾਰੇ ਅਖਬਾਰ ਵਲੋਂ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਰਾਮ ਨੇ ਕਿਹਾ ਕਿ ਇਹ ਦਸਤਾਵੇਜ਼ ਜਨਤਕ ਹਿੱਤਾਂ ਦੇ ਮੱਦੇਨਜ਼ਰ ਛਾਪੇ ਗਏ ਸਨ ਕਿਉਂਕਿ ਰਾਫਾਲ ਸੌਦੇ ਬਾਰੇ ਵੇਰਵਿਆਂ ਨੂੰ ਛੁਪਾਇਆ ਜਾ ਰਿਹਾ ਹੈ। ਰਾਮ ਨੇ ਪੀਟੀਆਈ ਨੂੰ ਦੱਸਿਆ, ‘‘ਤੁਸੀਂ ਉਨ੍ਹਾਂ ਨੂੰ ਚੋਰੀ ਦੇ ਦਸਤਾਵੇਜ਼ ਆਖੋ…ਸਾਨੂੰ ਇਸ ਦੀ ਪ੍ਰਵਾਹ ਨਹੀਂ। ਸਾਨੂੰ ਇਹ ਆਪਣੇ ਭਰੋਸੇਯੋਗ ਸੂਤਰਾਂ ਤੋਂ ਮਿਲੇ ਹਨ ਅਤੇ ਅਸੀਂ ਆਪਣੇ ਸੂਤਰਾਂ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ। ਕਿਸੇ ਨੂੰ ਵੀ ਸਾਡੇ ਕੋਲੋਂ ਇਨ੍ਹਾਂ ਸੂਤਰਾਂ ਬਾਰੇ ਜਾਣਕਾਰੀ ਨਹੀਂ ਮਿਲੇਗੀ। ਪਰ ਇਹ ਦਸਤਾਵੇਜ਼ ਆਪਣੇ ਆਪ ਬੋਲਦੇ ਹਨ।’’
INDIA ਸੂਤਰਾਂ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਦਿਆਂਗੇ: ਐੱਨ ਰਾਮ