ਤੱਤੀਆਂ ਨੇ ਵਗਣੀਆਂ ਹਵਾਵਾਂ ਪਤਝੜ ਨੇ ਘੇਰਾ ਪਾ ਲੈਣਾ
ਤਰਾਹੀ ਤਰਾਹੀ ਹੋ ਜਾਣੀ ਜਦੋਂ ਯਾਰਾਂ ਭੁੱਲ ਜਾਣਾ ਸਾਹ ਲੈਣਾ
ਤੇਰੇ ਤੇਜ਼ ਦਿਮਾਗਾਂ ਦੇ ਦਰਵਾਜੇ ਫਿਰ ਘਾਹ ਫੋਲਣਗੇ
ਹੋ ਜਾਣੀ ਸੁੰਨ ਸਰਾਂ ਨੀ ਚੁਫੇਰੇ ਕਾਂ ਬੋਲਣਗੇ…..
ਜਦ ਯਾਦਾਂ ਵਾਲੇ ਤੀਰ ਤਿੱਖੇ ਦਿਲ ਤੇਰੇ ਨੂੰ ਜਾ ਡੰਗਣਗੇ
ਕੋਈ ਰਹਿਣਾ ਰਹਿਣ ਬਸੇਰਾ ਨਾ ਉਜੜੇ ਘਰ ਮੌਤਾਂ ਮੰਗਣਗੇ
ਖਵਾਬ ਟੁੱਟੇ ਜੋ ਕੱਚੀ ਉਮਰੇ ਉਹ ਲੈ ਮਿੱਤਰਾਂ ਦਾ ਨਾਂ ਬੋਲਣਗੇ
ਹੋ ਜਾਣੀ ਸੁੰਨ ਸਰਾਂ ਨੀ ਚੁਫੇਰੇ ਕਾਂ ਬੋਲਣਗੇ…..
ਜਵਾਂ ਖਾਲੀ ਦਿਖਦਾ ਵਹਿੜਾ ਮਨ ਤੇ ਸੱਟਾਂ ਲਾਊਗਾ
ਤੇਰਾ ਬੇਵਸ ਹੋਇਆ ਮੁਖ ਗੀਤ ਹਿਜਰ ਦੇ ਗਾਊਗਾ
ਤੇਰੇ ਮੋਤੀਆਂ ਵਰਗੇ ਹੰਝੂ ਦਰ ਅੱਖਾਂ ਦਾ ਖੋਲਣਗੇ
ਹੋ ਜਾਣੀ ਸੁੰਨ ਸਰਾਂ ਨੀ ਚੁਫੇਰੇ ਕਾਂ ਬੋਲਣਗੇ…..
ਤਿਲ ਫੁੱਲ ਸਾਂਉਕੇ ਵਾਲੇ ਨਿੱਝਰ ਦੇ ਕਿਤੇ ਐਂਵੇ ਨਾ ਗੰਗਾ ਰੋੜ ਦਿਉ
ਤਾ ਉਮਰ ਨਾ ਕੀਤਾ ਕੰਮ ਚੰਗਾ ਨਾ ਐਂਵੇ ਉਹਨੂੰ ਅੰਬਰੀ ਜੋੜ ਦਿਉ
ਜਿੰਦ ਜਦੋਂ ਹੋ ਜਾਣੀ ਮਿੱਟੀ ਤਾਂ ਸੁਪਨੇ ਚਾਅ ਸੱਧਰਾਂ ਦਾ ਰੋਲਣਗੇ
ਹੋ ਜਾਣੀ ਸੁੰਨ ਸਰਾਂ ਨੀ ਚੁਫੇਰੇ ਕਾਂ ਬੋਲਣਗੇ…..
————
ਤਲਵਿੰਦਰ ਨਿੱਝਰ ਸਾਂਉਕੇ