ਜਲੰਧਰ : ਇੰਗਲੈਂਡ ਵਿਚ ਹੋਈ ਰਾਸ਼ਟਰਮੰਡਲ ਜੂਡੋ ਚੈਂਪੀਅਨਸ਼ਿਪ ਵਿਚ ਭਾਰਤੀ ਜੂਡੋ ਟੀਮ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਜੂਨੀਅਰ ਮਹਿਲਾ ਵਰਗ ਵਿਚ 48 ਕਿਲੋਗ੍ਰਾਮ ਵਿਚ ਵਰਜੇਸ਼ਵਰੀ ਨੇ ਸਿਲਵਰ ਮੈਡਲ, 57 ਕਿਲੋਗ੍ਰਾਮ ਵਿਚ ਸਾਵਿੱਤਰੀ ਨੇ ਕਾਂਸੇ ਦਾ ਮੈਡਲ, 63 ਕਿਲੋਗ੍ਰਾਮ ਵਿਚ ਅਨੁਗਾਮੀ ਨੇ ਕਾਂਸੇ ਦਾ ਮੈਡਲ, 78 ਕਿਲੋਗ੍ਰਾਮ ਵਿਚ ਅਮੀਸ਼ਾ ਨੇ ਕਾਂਸੇ ਦਾ ਮੈਡਲ ਜਿੱਤਿਆ। ਮਰਦ ਵਰਗ ਵਿਚ ਸ਼ਿਵਾ ਕੁਮਾਰ ਤੇ ਅਭਿਜੀਤ ਨੇ ਗੋਲਡ ਮੈਡਲ ਜਿੱਤਿਆ। ਸੀਨੀਅਰ ਮਹਿਲਾ ਵਰਗ 48 ਕਿਲੋਗ੍ਰਾਮ ਵਿਚ ਸੁਸ਼ੀਲਾ ਨੇ ਗੋਲਡ ਮੈਡਲ, 52 ਕਿਲੋਗ੍ਰਾਮ ਵਿਚ ਜਾਗਿ੍ਤੀ ਨੇ ਕਾਂਸੇ ਦਾ ਮੈਡਲ 57 ਕਿਲੋਗ੍ਰਾਮ ਵਿਚ ਸੁਚਿਤਾ ਨੇ ਗੋਲਡ ਮੈਡਲ, ਸੀਨੀਅਰ ਵਰਗ ਵਿਚ 60 ਕਿਲੋਗ੍ਰਾਮ ਵਿਚ ਵਿਜੇ ਯਾਦਵ ਨੇ ਗੋਲਡ ਮੈਡਲ, 66 ਕਿਲੋਗ੍ਰਾਮ ਵਿਚ ਜਸਲੀਨ ਸਿੰਘ ਨੇ ਗੋਲਡ ਮੈਡਲ, 73 ਕਿਲੋਗ੍ਰਾਮ ਵਿਚ ਨਿਲੇਸ਼ ਨੇ ਗੋਲਡ ਮੈਡਲ, 90 ਕਿਲੋਗ੍ਰਾਮ ਵਿਚ ਜਿਵੇਸ਼ ਨੇ ਸਿਲਵਰ ਮੈਡਲ ਜਿੱਤਿਆ। ਜੂਡੋ ਫੈਡਰੇਸ਼ਨ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਜਨਰਲ ਸਕੱਤਰ ਐੱਸਐੱਸ ਜਾਇਸਵਾਲ, ਕੋਚ ਦੇਵ ਸਿੰਘ, ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ, ਗੁਲਸ਼ਨ ਕੁਮਾਰ, ਦੀਪਕ ਗੁਪਤਾ ਨੇ ਮੈਡਲ ਜੇਤੂ ਖਿਡਾਰੀਆਂ ਨੂੰ ਵਧਾਈ ਦੇਣ ਨਾਲ ਉਨ੍ਹਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ।