ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਚਾਰ ਅਤਿਵਾਦੀ ਹਲਾਕ

ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਐਤਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੇ ਹੋਣ ਦੀ ਸੂਚਨਾ ਮਿਲਣ ਤੇ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਉਥੇ ਲੁਕੇ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਚਾਰ ਅਤਿਵਾਦੀ ਮਾਰੇ ਗਏ। ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਰਫੀ ਹਸਨ ਮੀਰ, ਸੁਹੇਲ ਅਹਿਮਦ ਭੱਟ, ਸ਼ੌਕਤ ਅਹਿਮਦ ਮੀਰ ਅਤੇ ਆਜ਼ਾਦ ਅਹਿਮਦ ਖਾਂਡੇ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ੌਕਤ ਅਹਿਮਦ ਮੀਰ 2015 ਵਿੱਚ ਅਤਿਵਾਦੀ ਕਾਰਵਾਈਆਂ ਵਿੱਚ ਸ਼ਾਮਲ ਹੋਇਆ ਸੀ। ਤਿੰਨ ਹੋਰਾਂ ਨੇ ਵੀ ਹਾਲ ਹੀ ਵਿੱਚ ਅਤਿਵਾਦ ਦੀ ਰਾਹ ਫੜੀ ਸੀ। ਸ਼ੌਕਤ ਨੇ ਆਜ਼ਾਦ, ਰਫ਼ੀ ਅਤੇ ਸੁਹੇਲ ਨੂੰ ਦਹਿਸ਼ਤਗਰਦ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸ਼ੌਕਤ ਸ਼ੁਰੂ ਵਿੱਚ ਹਿਜ਼ਬੁਲ ਮੁਜਾਹਿਦੀਨ ਨਾਲ ਜੁੜਿਆ ਸੀ। ਹਾਲਾਂਕਿ ਬੁਲਾਰੇ ਨੇ ਮਾਰੇ ਗਏ ਦਹਿਸ਼ਤਗਰਦ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ, ਪਰ ਸੂਤਰਾਂ ਅਨੁਸਾਰ ਉਹ ਅਲ ਕਾਇਦਾ ਨਾਲ ਸਬੰਧਤ ਅੰਸਾਰ ਗਜਵਤੁਲ ਹਿੰਦ ਨਾਲ ਸਬੰਧਤ ਸਨ।

Previous articleਡੇਰਾ ਪ੍ਰੇਮੀਆਂ ਵੱਲੋਂ ਬਿੱਟੂ ਦਾ ਸਸਕਾਰ ਕਰਨ ਤੋਂ ਨਾਂਹ
Next articleਭਾਰਤੀ ਫੌਜ ਵਿੱਚ ਸੇਵਾ ਕਰਨ ’ਤੇ ਮੈਨੂੰ ਮਾਣ: ਕੈਪਟਨ