ਮਹਿਤਪੁਰ – (ਨੀਰਜ ਵਰਮਾ) ਥਾਣਾ ਮਹਿਤਪੁਰ ਚ ਬਤੌਰ ਐਸ ਐਚ ੳ ਸੁਰਿੰਦਰ ਕੁਮਾਰ ਨੇ ਚਾਰਜ ਸੰਭਾਲਿਆ।ਉਹਨਾਂ ਦਸਿਆਂ ਕਿ ਇਸ ਤੋਂ ਪਹਿਲਾਂ ਲੁਧਿਆਣਾ ਸ਼ਹਿਰ ਦੇ ਪੁਲਿਸ ਥਾਣਾ ਡਵੀਜਨ ਨੰਬਰ 4 ਅਤੇ ਹੋਰ ਥਾਣਿਆਂ ਵਿਚ ਆਪਣੀਆਂ ਸੇਵਾਮਾ ਨਿਭਾ ਚੁੱਕਾ ਹਾਂ।ਉਹਨਾਂ ਕਿਹਾ ਕਿ ਥਾਣੇ ਵਿਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਪੂਰਾ ਮਾਣ ਤੇ ਸਤਿਕਾਰ ਅਤੇ ਇਨਸਾਫ਼ ਦਿੱਤਾ ਜਾਵੇਗਾ ਅਤੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਵੇਗੀ ਅਤੇ ਨਸ਼ਾ ਤਕਸਰਾ ਖਿਲਾਫ ਜੋ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਗਈ ਉਸ ਨੂੰ ਲਾਗੂ ਕੀਤਾ ਜਾਵੇਗਾ । ਸਕੂਲ ਅਤੇ ਕਾਲਜ ਟਾਇਮ ਪੁਲਿਸ ਪਾਰਟੀ ਦੀ ਗਸ਼ਤ ਵਧਾਈ ਜਵੇਗੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਗਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਉਹਨਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਸਹਿਯੋਗ ਦੇਣ।ਥਾਣਾ ਮਹਿਤਪੁਰ ਦੀ ਪੁਲਿਸ ਥਾਣੇ ਅਦੀਨ ਅਉਂਦੇ ਹਰ ਇਕ ਨਾਗਰਿਕ ਦਾ ਹਰੇਕ ਪੱਖੋਂ ਸਾਥ ਦੇਵੇਗੀ ਅਤੇ ਪਿੰਡਾਂ ਵਿੱਚ ਨਸ਼ੇ ਦੇ ਵਿਰੁੱਧ ਵਿੱਚ ਸੈਮੀਨਾਰ ਲਗਾਏ ਜਾਣਗੇ।
INDIA ਸੁਰਿੰਦਰ ਕੁਮਾਰ ਨੇ ਥਾਣਾ ਮਹਿਤਪੁਰ ਚ ਐਸ. ਐਚ. ੳ. ਦਾ ਚਾਰਜ ਸੰਭਾਲਿਆ