(ਸਮਾਜ ਵੀਕਲੀ)
ਹੁੰਦਾ ਏ ਭਰਾਵਾਂ ਬਿਨਾਂ ਜੱਗ ਸੱਖਣਾ ਭਾਬੀ ਬਿਨਾਂ ਕੀ ਗਿੱਧੇ ਵਿੱਚ ਨੱਚਣ
ਸਾਂਭ ਰੱਖੀਆਂ ਜੋ ਦਿਲ ਵਿੱਚ ਰੀਝਾਂ ਤੂੰ ਖੋਲ੍ਹ ਕੇ ਸੁਣਾ ਦੇ ਭਾਬੀਏ
ਜਨ ਚੜ੍ਹਨਾ ਨੇ ਅੱਜ ਤੇਰੇ ਦਿਉਰ ਨੇ ਨੀ ਸੂਰਮਾ ਤੂੰ ਪਾ ਦੇ ਭਾਬੀਏ
ਸੁਰਮਾ ਪੁਆਈ ਅੱਜ ਮੰਗ ਜੋ ਮੰਗਣਾ ਸ਼ਗਨਾਂ ਦੇ ਦਿਨ ਭਾਬੀ ਛੱਡ ਦੇ ਨੀ ਸੰਗਣਾ
ਛੱਡ ਦੇਣੀ ਸੰਘਣਾ ਤੂੰ ਛੱਡ ਭਾਬੀ ਸੰਗਣਾ
ਨੱਚ ਗਿੱਧੇ ਵਿੱਚ ਨੱਚ ਗਿੱਧੇ ਵਿੱਚ ਨੱਚ ਗਿੱਧੇ ਵਿਚ ਧਰਤ ਹਿਲਾ ਦੇ ਭਾਬੀਏ
ਜਨ ਚੜ੍ਹਨਾ ਨ੍ਹੀਂ ਅੱਜ ਤੇਰੇ ਦਿਉਰ ਨੇ ਨੀ ਸੂਰਮਾ ਤੂੰ ਤੂੰ ਪਾ ਦੇ ਭਾਬੀਏ …
ਸੁਣਿਆ ਏ ਭਾਬੀਏ ਤੂੰ ਗਿੱਧਿਆਂ ਦੀ ਰਾਣੀ ਨੀਂ ਤੇਰੇ ਪੇਕਿਆਂ ਦੇ ਘਰ ਜਨ ਮੇਰੀ ਜਾਣੀ ਨੀ
ਜਨ ਮੇਰੀ ਜਾਣੀ ਹਾਏ ਜੰਨ ਮੇਰੀ ਜਾਣੀ ਨੀ
ਹੱਥੀਂ ਆਪਣੇ ਹੱਥੀਂ ਆਪਣੇ ਹੱਥੀਂ ਆਪਣੀ ਸੇਹਰਾ ਤੂੰ ਸਜ਼ਾ ਦੇ ਭਾਬੀਏ
ਜਨ ਚੜ੍ਹਨਾ ਨੇ ਅੱਜ ਤੇਰੇ ਦਿਉਰ ਨੇ ਨੀ ਸੂਰਮਾ ਤੂੰ ਪਾ ਦੇ ਭਾਬੀਏ …
ਨੱਚਦੇ ਦੇ ਨੀ ਹਾਣੀ ਮੇਰੇ ਪਾਉਂਦੇ ਨਾਲੇ ਬੋਲੀਆਂ ਬੋਤਲਾਂ ਸ਼ਰਾਬ ਦੀਆਂ ਤੜਕੇ ਤੋਂ ਖੋਲ੍ਹੀਆਂ
ਤੜਕੇ ਤੋਂ ਖੋਲ੍ਹਿਆ ਨੀਂ ਤੜਕੇ ਤੋਂ ਖੋਲ੍ਹੀਆਂ
ਨੀਂ ਪਹਿਲੇ ਤੋੜ ਜਿਹੀ ਨੀਂ ਪਹਿਲੇ ਤੋੜ ਜਿਹੀ ਪਹਿਲੇ ਤੋੜ ਜਿਹੀ ਸਾਨੂੰ ਵੀ ਲਿਆ ਦੇ ਭਾਬੀਏ
ਨੀਂ ਜੰਨ ਚਡ਼੍ਹਨਾ ਜਨ ਚਡ਼੍ਹਨਾ ਨੀਂ ਅੱਜ ਤੇਰੇ ਦਿਉਰ ਨੇ ਸੁਰਮਾ ਤੂੰ ਪਾ ਦੇ ਦੇ ਭਾਬੀਏ …
ਛੇੜਦਾ ਹੈ ਸੁਰਾਂ ਛਣਕਾਟਾ ਤੇਰੀ ਵੰਗਦਾ ਅੰਬਰਾਂ ਤੇ ਪੈਂਦਾ ਲਿਸ਼ਕਾਰਾ ਸੱਤ ਰੰਗ ਦਾ
ਪੈਂਦਾ ਹੈ ਸੱਤ ਰੰਗ ਦਾ ਨ੍ਹੀਂ ਪੈਂਦਾ ਸੱਤ ਰੰਗ ਦਾ
ਕਾਲੀ ਗਾਨੀ ਹੱਥੀਂ ਨ੍ਹੀਂ ਕਾਲੀ ਗਾਨੀ ਹੱਥੀਂ ਕਾਲੀ ਗਾਨੀ ਹੱਥੀਂ ਗਲ ਵਿਚ ਪਾ ਦੇ ਭਾਬੀਏ
ਨੀਂ ਜੰਨ ਚੜ੍ਹਨਾ ਜਨ ਚੜ੍ਹਨਾ ਨੀ ਅੱਜ ਤੇਰੇ ਦਿਓਰ ਨੇ ਸੁਰਮਾ ਤੂੰ ਪਾ ਦੇ ਭਾਬੀਏ ….
ਪਾਉਂਦਾ ਏ ਧਮਾਲਾਂ ਨਾਨਕਿਆਂ ਦਾ ਮੇਲ ਨੀ
ਸ਼ਗਨਾਂ ਦੇ ਗੀਤ ਨਾਲ ਚੋਅ ਦੇ ਅੱਜ ਤੇਲ ਨੀ
ਚੋਅ ਦੇ ਅੱਜ ਤੇਲ ਨੀ ਤੂੰ ਚੋਅ ਅੱਜ ਤੇਲ ਨੀ
ਬੇੜੀ ਰਣਜੀਤ ਦੀ ਨੀਂ ਬੇੜੀ ਰਣਜੀਤ ਦੀ ਨੂੰ ਕੰਢੇ ਤੂੰ ਲਗਾ ਦੇ ਭਾਬੀਏ
ਨੀਂ ਜੰਨ ਚੜ੍ਹਨਾ ਜੰਨ ਚੜ੍ਹਨੀ ਨੀਂ ਅੱਜ ਤੇਰੇ ਦਿਓਰ ਨੇ ਸੁਰਮਾ ਤੂੰ ਪਾ ਦੇ
ਭਾਬੀਏ ਜਨ ਚਡ਼੍ਹਨਾ ਨੀਂ ਅੱਜ ਤੇਰੇ ਦਿਓਰ ਨੇ ….
ਡਾ. ਰਣਜੀਤ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly