ਸੁਪ੍ਰਸਿੱਧ ਗੀਤਕਾਰ ਹੈਪੀ ਡੱਲੀ ਦਾ ਸੋਫੀ ਪਿੰਡ (ਜਲੰਧਰ)ਵਿਖੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਤੇ ਕੀਤਾ ਵਿਸ਼ੇਸ਼ ਸਨਮਾਨ।

ਸੁਪ੍ਰਸਿੱਧ ਗੀਤਕਾਰ ਹੈਪੀ ਡੱਲੀ ਦਾ ਸੋਫੀ ਪਿੰਡ (ਜਲੰਧਰ)ਵਿਖੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਤੇ ਕੀਤਾ ਵਿਸ਼ੇਸ਼ ਸਨਮਾਨ।

(ਸਮਾਜ ਵੀਕਲੀ) ਬੀ ਐਸ ਪੀ ਯੂਨਿਟ ਯੂ ਕੇ ਅਤੇ ਸ੍ਰੀ ਅਮਰਜੀਤ ਵਿਰਦੀ (ਯੂ ਕੇ) ਅਤੇ ਉਨਾਂ ਦੇ ਸਮੂਹ ਪਰਿਵਾਰ ਵੱਲੋਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਵਸ ਸੋਫੀ ਪਿੰਡ (ਜਲੰਧਰ) ਵਿਖੇ ਮਨਾਇਆ ਗਿਆ ।

ਇਸ ਮੋਕੇ ਸੁਪ੍ਰਸਿੱਧ ਗੀਤਕਾਰ ਹੈਪੀ ਡੱਲੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਿੰਗਰ ਪ੍ਰੀਆ ਬੰਗਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਬੀ ਬੀ ਐਫ ਦੀ ਪੂਰੀ ਟੀਮ ਨੂੰ ਉਨਾਂ ਦੇ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਉਨਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੋਕੇ ਸਿੰਗਰ ਬਲਵਿੰਦਰ ਬਿੱਟੂ, ਰੂਪ ਲਾਲ ਧੀਰ, ਸਾਹਿਬ ਕੋਰ ਕਮਲ ਤੱਲਣ, ਸਿਮਰਨ ਕ੍ਰਾਂਤੀ, ਰਵੀ ਵਿਰਦੀ ਨੇ ਗਾ ਕੇ ਆਪਣੀ ਹਾਜਰੀ ਲਗਵਾਈ। ਇਸ ਮੋਕੇ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨਾਂ ਦੇ ਨਾਲ ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਆਈ ਏ ਐਸ, ਖੁਸ਼ੀ ਰਾਮ, ਜਗਦੀਸ਼ ਰਾਣਾ ਠੇਕੇਦਾਰ, ਭਗਵਾਨ ਦਾਸ, ਪਰਸ਼ੋਤਮ ਅਹੀਰ, ਰਜੇਸ਼ ਬੀ ਐਸ ਪੀ, ਰਿੰਕੂ ਮੋਗਾ, ਹਨੀ ਵਿਰਦੀ, ਕਸ਼ਤੂਰੀ ਲਾਲ, ਰਮਨ ਪਤਾਰਾ ਆਦਿ ਮੌਜੂਦ ਸਨ

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleIran urges ‘constructive’ approach from European n-deal participants
Next articleSC stays criminal proceedings against Yediyurappa in land denotification case