• ਹੁਣ ਤੱਕ 1100 ਪਰਿਵਾਰਾਂ ਨੂੰ ਦਿੱਤੇ ਜਾ ਚੁੱਕੇ ਨੇ ਰਾਸ਼ਨ ਦੇ ਬੈੱਗ, ਲੋੜਵੰਦਾਂ ਨੂੰ ਕੱਲ੍ਹ ਸ਼ਾਮੀਂ 4 ਤੋਂ 6 ਵਜੇ ਵੰਡਿਆ ਜਾਵੇਗਾ ਭੋਜਨ
ਆਕਲੈਂਡ (ਸਮਾਜਵੀਕਲੀ) ਜੁਗਰਾਜ ਸਿੰਘ ਮਾਨ/ਹਰਜਿੰਦਰ ਛਾਬੜਾ ਪਤਰਕਾਰ 9592282333
ਨਿਊਜ਼ੀਲੈਂਡ ਵਿਚ ਸਿੱਖਾਂ ਦੀ ਸਭ ਤੋਂ ਵੱਡੀ ਗੁਰਦੁਆਰਾ ਪ੍ਰਬੰਧਕ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਸ੍ਰੀ ਕਲਗੀਧਰ ਟਾਕਾਨੀਨੀ ਵਲੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਨੂੰ ਭੋਜਨ ਸਮੱਗਰੀ ਵੰਡਣ ‘ਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਤਹਿਤ 10 ਅਪ੍ਰੈਲ ਤੱਕ 1100 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਜਾ ਚੁੱਕਾ ਹੈ ਅਤੇ ਅਗਲੇ ਪੜਾਅ ਤਹਿਤ ਭਲ੍ਹਕੇ ਸੋਮਵਾਰ ਨੂੰ ਸ਼ਾਮੀਂ 4 ਵਜੇ ਤੋਂ 6 ਵਜੇ ਤੱਕ ਲੋੜਵੰਦਾਂ ਨੂੰ ਸੁੱਕੇ ਰਾਸ਼ਨ ਦੇ ਬੈਗ ਵੰਡੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਇਸ ਬਿਪਤਾ ਦੇ ਵੇਲੇ ਸੁੱਕੇ ਰਾਸ਼ਨ ਦੀ ਵੰਡ, 70 ਟਾਕਨੀਨੀ ਸਕੂਲ ਰੋਡ, ਟਾਕਨੀਨੀ, ਆਕਲੈਂਡ ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਿਪਤਾ ਦੀ ਘੜੀ ਵਿਚ ਸੁਪਰੀਮ ਸਿੱਖ ਸੁਸਾਇਟੀ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਬਿਨਾਂ ਕਿਸੇ ਧਰਮ, ਜਾਤ ਜਾਂ ਨਸਲ ਦੇ ਵਿਤਕਰੇ ਤੋਂ
ਲੋੜਵੰਦਾਂ ਦੀ ਸਹਾਇਤਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਲੋੜਵੰਦਾਂ ਨੂੰ ਭਲ੍ਹਕੇ ਸ਼ਾਮੀਂ 4 ਵਜੇ ਤੋਂ 6 ਵਜੇ ਤੱਕ ਰਾਸ਼ਨ ਵੰਡਿਆ ਜਾਵੇਗਾ। ਇਸ ਦੌਰਾਨ ਰਾਸ਼ਨ ਲੈਣ ਆਉਣ ਵਾਲੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਵੀ ਕਰਨੀ ਪਵੇਗੀ। ਗੁਰਦੁਆਰਾ ਸਾਹਿਬ ਦੇ ਗੇਟ ਨੰਬਰ1 ‘ਤੇ ਹਰੇਕ ਨੂੰ ਉਸ ਦੀ ਵਾਰੀ ਮੁਤਾਬਕ ਰਾਸ਼ਨ ਬੈਗ ਦਿੱਤਾ ਜਾਵੇਗਾ। ਆਪਣੀ ਵਾਰੀ ਆਉਣ ਤੱਕ ਸਾਰਿਆਂ ਨੂੰ ਆਪਣੀ-ਆਪਣੀ ਕਾਰ ਵਿਚ ਬੈਠੇ ਰਹਿਣਾ ਚਾਹੀਦਾ ਹੈ।
ਇਸੇ ਤਰ੍ਹਾਂ ਦਲਜੀਤ ਸਿੰਘ ਨਿਊਜ਼ੀਲੈਂਡ ਵਾਲਿਆਂ ਦੇ ਵੱਡੇ ਉਪਰਾਲੇ ਸਦਕਾ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਪੰਜਾਬ ਦੇ ਪਿੰਡ ਸੈਫਲਾਬਾਦ ਕਪੂਰਥਲਾ ਨੇੜਲੇ ਪਿੰਡਾਂ ਨੇੜੇ ਰਹਿਣ ਵਾਲੇ ਗੁੱਜਰ ਮੁਸਲਿਮ ਪਰਿਵਾਰਾਂ ਲਈ ਵੀ ਰਾਸ਼ਣ ਦੀ ਮੱਦਦ ਭੇਜੀ ਗਈ ਹੈ ਅਤੇ ਪ੍ਰਸਿੱਧ ਕਬੱਡੀ ਕੁਮੈਂਟੇਟਰ ਜਨਾਬ ਮੱਖਣ ਅਲੀ ਰਾਹੀਂ ਇਹ ਸੇਵਾ ਲੋੜਵੰਦ ਗ਼ਰੀਬ ਪਰਿਵਾਰਾਂ ਨੂੰ ਤਕਸੀਮ ਕੀਤੀ ਗਈ