ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਨੇ ਕਰੋਨਾ ਮਹਾਮਾਰੀ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਕੇਸਾਂ ਦੀ ਸੁਣਵਾਈ ਅਤੇ ਕੇਸਾਂ ਦੀ ਈ-ਫਾਇਲਿੰਗ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਤਾਜ਼ਾ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਜਿਹੜੇ ਕੇਸ ਪਹਿਲਾਂ ਸੂਚੀਬੱਧ ਨਹੀਂ ਹੋੲੇ ਸਨ, ਊਨ੍ਹਾਂ ਨੂੰ ਭਲਕੇ ਤੋਂ ਵਰਚੁਅਲ ਅਦਾਲਤ ਮੂਹਰੇ ਸੂਚੀਬੱਧ ਕੀਤਾ ਜਾ ਸਕਦਾ ਹੈ।
ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਵੱਖ ਵੱਖ ਹਲਕਿਆਂ ਤੋਂ ਮਿਲੇ ਸੁਝਾਅ ਮਗਰੋਂ ਚੀਫ਼ ਜਸਟਿਸ ਨੇ ਕੇਸਾਂ ਦੀ ਸੁਣਵਾਈ ਲਈ ਬੈਂਚਾਂ ਦੀ ਸਥਾਪਨਾ ਕਰਨ ਲਈ ਕਿਹਾ ਹੈ।
ਊਨ੍ਹਾਂ ਕਿਹਾ ਕਿ 13 ਜੁਲਾਈ ਤੋਂ ਫੁਟਕਲ ਕੇਸਾਂ ਨੂੰ ਸੋਮਵਾਰ ਅਤੇ ਸ਼ੁੱਕਰਵਾਰ ਲਈ ਸੂਚੀਬੱਧ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਕੇਸਾਂ ਦੀ ਸੁਣਵਾਈ ਦੌਰਾਨ ਅਦਾਲਤੀ ਮਰਿਆਦਾ ਦਾ ਧਿਆਨ ਵੀ ਰੱਖਿਆ ਜਾਵੇ।