ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ਦੀ ਸਰਵਉਚ ਅਦਾਲਤ ਨੇ ਕੋਵਿਡ-19 ਰੋਕੂ ਦਵਾਈਆਂ ਦੀਆਂ ਕੇਂਦਰ, ਰਾਜ ਸਰਕਾਰਾਂ ਤੇ ਹਸਪਤਾਲਾਂ ਲਈ ਵੱਖ-ਵੱਖ ਕੀਮਤਾਂ ਦੇ ਮਾਮਲੇ ’ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਸਵਾਲ ਕੀਤਾ ਹੈ ਕਿ ਕੀ ਕੀਮਤ ਨਿਰਧਾਰਤ ਕਰਨ ਵਾਲੀ ਪਾਲਸੀ ਵਿਚ ਅਜਿਹੀਆਂ ਮੱਦਾਂ ਹਨ ਜਿਸ ਬਾਰੇ ਕੇਂਦਰ ਜਵਾਬ ਦੇਵੇ। ਬੈਂਚ ਨੇ ਇਹ ਵੀ ਪੁੱਛਿਆ ਕਿ ਕੀ ਪਹਿਲੀ ਮਈ ਤੋਂ 18 ਸਾਲ ਉਮਰ ਵਰਗ ਲਈ ਸ਼ੁਰੂ ਹੋ ਰਹੀ ਟੀਕਾਕਰਨ ਮੁਹਿੰਮ ਲਈ ਦਵਾਈਆਂ ਦਾ ਪੂਰਾ ਸਟਾਕ ਹੈ। ਕਰੋਨਾ ਰੋਕੂ ਟੀਕਿਆਂ ਦੀਆਂ ਵੱਖ-ਵੱਖ ਕੀਮਤਾਂ ਦਾ ਆਪਣੇ ਆਪ ਅਦਾਲਤ ਨੇ ਨੋਟਿਸ ਲੈਂਦਿਆਂ ਸ਼ੁੱਕਰਵਾਰ ਨੂੰ ਸੁਣਵਾਈ ਦੀ ਮਿਤੀ ਨਿਰਧਾਰਿਤ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly