ਸੁਪਰੀਮ ਕੋਰਟ ਦੇ ਹੁਕਮ ਠੁੱਸ; ਸਾਰੀ ਰਾਤ ਹੁੰਦੀ ਰਹੀ ਠਾਹ-ਠਾਹ

ਦੀਵਾਲੀ ਦੀ ਰਾਤ ਨਿਰਧਾਰਿਤ ਸਮੇਂ ਵਿਚ ਪਟਾਕੇ ਚਲਾਉਣ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਜ਼ਿਲ੍ਹੇ ਭਰ ਵਿਚ ਧਾਰਾ 188 ਤਹਿਤ 28 ਕੇਸ ਦਰਜ ਕੀਤੇ ਗਏ ਇਹ ਸਾਰੇ ਕੇਸ ਅਣਪਛਾਤਿਆਂ ਖ਼ਿਲਾਫ਼ ਦਰਜ ਕੀਤੇ ਗਏ ਹਨ। ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਦੀਵਾਲੀ ਦੇ ਮੌਕੇ ’ਤੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਮੌਹਲਤ ਦਿੱਤੀ। ਐਸਐਸਪੀ ਜੇ.ਇਲਨਚੇਲੀਅਨ ਨੇ ਕਿਹਾ ਕਿ ਐਨ ਮੌਕੇ ’ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਹੋਣੀ ਔਖੀ ਸੀ। ਜਲੰਧਰ(ਨਿੱਜੀ ਪੱਤਰ ਪ੍ਰੇਰਕ): ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਣ ’ਤੇ ਜਲੰਧਰ ਕਮਿਸ਼ਨਰੇਟ ਪੁਲੀਸ ਨੇ 14 ਤੇ ਦਿਹਾਤੀ ਪੁਲੀਸ ਨੇ 5 ਮਾਮਲੇ ਦਰਜ ਕੀਤੇ ਹਨ। ਸਾਰੇ ਮੁਲਜ਼ਮ ਅਣਪਛਾਤੇ ਹਨ।

Previous articleSardar Patel would have solved Kashmir: Meghalaya Guv
Next articleਲੁਧਿਆਣਾ ਵਿੱਚ ਦੀਵਾਲੀ ਦੀ ਰਾਤ 32 ਥਾਈਂ ਅੱਗ ਲੱਗੀ