ਸੁਪਰਡੈਂਟ ਮੁਖਤਿਆਰ ਸਿੰਘ ਖਿੰਡਾ

ਸੇਵਾ ਮੁਕਤੀ ਤੇ ਵਿਸ਼ੇਸ਼

ਕਪੂਰਥਲਾ , ਸਮਾਜ ਵੀਕਲੀ (ਕੌੜਾ)- ਪਾਵਰਕਾਮ ਕਾਮਿਆਂ ਅਤੇ ਕਿਰਤੀ ਲੋਕਾਂ ਦੇ ਹੱਕਾਂ ਦੀ ਲੜਾਈ ਵਿੱਚ ਮੋਹਰੀ ਕਤਾਰ ਵਿੱਚ ਕੰਮ ਕਰਨ ਵਾਲੇ, ਦ੍ਰਿੜ੍ਹ ਇਰਾਦੇ ਵਾਲੇ ਬੇਬਾਕ ਤੇ ਨਿਧੜਕ ਕਰਮਚਾਰੀ ਮੁਖਤਿਆਰ ਸਿੰਘ ਸਰਕਲ ਸੁਪਰਡੈਂਟ ਪਾਵਰਕਾਮ, ਸਰਕਲ ਕਪੂਰਥਲਾ ਆਪਣੀ 35 ਸਾਲ ਦੀ ਬੇਕਾਨਾ ਅਤੇ ਗੌਰਵਮਈ ਸਰਕਾਰੀ ਸੇਵਾ ਕਰਦੇ ਹੋਏ ਅੱਜ ਮਿਤੀ 31-5 2021 ਨੂੰ ਪਾਵਰਕਾਮ ਦੀਆਂ ਸੇਵਾਵਾਂ ਤੋਂ ਸੇਵਾਮੁਕਤ ਹੋ ਰਹੇ ਹਨ । ਇਨ੍ਹਾਂ ਦਾ ਜਨਮ 5 ਮਈ 1963 ਨੂੰ ਮਾਤਾ ਪਿਆਰ ਕੌਰ ਦੀ ਕੁੱਖੋਂ ਅਤੇ ਸ. ਹਰਨਾਮ ਸਿੰਘ ਦੇ ਗ੍ਰਹਿ ਪਿੰਡ ਵਾਟਾਂਵਾਲੀ ਕਲਾਂ, ਜ਼ਿਲ੍ਹਾ ਕਪੂਰਥਲਾ ਵਿਖੇ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ।

ਆਪਣੀ ਮੁੱਢਲੀ ਵਿੱਦਿਆ ਸਰਕਾਰੀ ਸੈਕੰਡਰੀ ਸਕੂਲ ਗਿੱਦੜ ਪਿੰਡੀ ਤੋਂ ਪ੍ਰਾਪਤ ਕਰਨ ਉਪਰੰਤ ਉਚੇਰੀ ਸਿੱਖਿਆ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਅਤੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਤੋਂ ਪ੍ਰਾਪਤ ਕੀਤੀ। ਜੁਲਾਈ 1986 ਨੂੰ ਪੰਜਾਬ ਰਾਜ ਬਿਜਲੀ ਬੋਰਡ ਵਿਚ ਬਤੌਰ ਜੂ ਡੀ ਸੀ ( ਆਡਿਟ) ਨਿਯੁਕਤ ਹੋਣ ਉਪਰੰਤ ਵੱਖ ਵੱਖ ਅਹੁਦਿਆਂ ਤੇ ਤਰੱਕੀ ਕੀਤੀ। ਆਪ ਦੀ ਸ਼ਾਦੀ ਸ੍ਰੀਮਤੀ ਪਰਮਜੀਤ ਕੌਰ ਨਾਲ ਹੋਈ। ਆਪ ਦੇ 2 ਬੇਟੇ ਇੰਜ. ਗੁਰਕੀਰਤ ਸਿੰਘ (ਕਨੇਡਾ), ਸਾਜਨਦੀਪ ਸਿੰਘ (ਯੂ ਕੇ)ਉਚੇਰੀ ਵਿੱਦਿਆ ਪ੍ਰਾਪਤ ਕਰਕੇ ਆਪਣੇ ਜੀਵਨ ਵਿਚ ਸੈੱਟ ਹਨ।

ਉਨ੍ਹਾਂ ਦੀ ਇਸ ਸੇਵਾਮੁਕਤੀ ਤੇ ਉਨ੍ਹਾਂ ਦੇ ਪਿਤਾ ਜੀ ਵੱਲੋਂ ਅਸ਼ੀਰਵਾਦ ਦਿੱਤਾ ਗਿਆ ਕਿ ਪ੍ਰਮਾਤਮਾ ਆਪ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ। ਆਪ ਦੇ ਭਰਾ ਅਮਰਜੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ (ਯੂ ਏ ਈ), ਲਖਵੀਰ ਸਿੰਘ ਲੱਖੀ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਪੰਜਾਬ, ਯੁਨਿਟ ਸੁਲਤਾਨਪੁਰ ਲੋਧੀ ਅਤੇ ਸਮੁੱਚੇ ਇਲਾਕਾ ਨਿਵਾਸੀਆਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਸ਼ਹੂਰ ਗਾਇਕ ਬੱਬੂ ਮਾਨ ਨੇ ਕੋਰੋਨਾ ਪੀੜਤਾਂ ਲਈ ਖੋਲ੍ਹੇ ਹਵੇਲੀ ਦੇ ਦਰਵਾਜ਼ੇ
Next articleIf IT rules not stayed, they have to be complied with, Delhi HC to Twitter