(ਸਮਾਜ ਵੀਕਲੀ)
” ਸੁਣ ਲਓ ਹਾਕਮ ਜੀ! ਥੋੜਾ ਤੇ ਸੋਚ ਵਿਚਾਰ ਕਰੋ,
ਲਾਕਡਾਊਨ ਲਗਾਉਣ ਤੋਂ ਪਹਿਲਾਂ ਸਾਰਥਕ ਨੀਤੀ ਤਿਆਰ ਕਰੋ;
ਅਮੀਰਾਂ ਲਈ ਤਾਂ ਡਾਕਟਰ ਰੱਬ ਹੈ,
ਗਰੀਬਾਂ ਲਈ ਤਾਂ ਰੱਬ ਹੀ ਸਭ ਹੈ;
ਰੋਟੀ ਦੀ ਹੀ ਮਾਰ ਹੈ ਕਾਫੀ,ਕਰੋਨਾ ਦੀ ਨਾ ਮਾਰ ਕਰੋ….;
ਨੰਗੇ ਪੈਰੀਂ ਘਰ ਨੂੰ ਵਾਪਸੀ,ਪੈਰੀਂ ਛਾਲੇ ਪੈ ਗਏ ਸੀ,
ਮਹਾਂਮਾਰੀ ਦੇ ਦੌਰ ਅੰਦਰ,ਤੁਸੀਂ ਮੁਨਾਫੇ ਕਮਾਉਣ ਬਹਿ ਗਏ ਸੀ;
‘ਮਨ ਕੀ ਬਾਤ’ ਨੂੰ ਛੱਡ ਨੇਤਾ ਜੀ,ਕੋਈ ਤੇ ਕੰਮ ਕਾਰ ਕਰੋ….;
ਆਕਸੀਜਨ ਵੀ ਮਹਿੰਗੀ ਕਰਤੀ,ਮਾਸਕ ਵੀ ਮੁਫ਼ਤ ਨਾ ਵੰਡਦੇ ਹੋ,
ਆਪਣਾ ਨਾਂ’ ਚਮਕਾਉਣ ਲਈ,ਦੂਜਿਆਂ ਨੂੰ ਰਹਿੰਦੇ ਭੰਡਦੇ ਹੋ;
G.S.T ਹਟਾ ਦਿਓ ਦਵਾਈਆਂ ਤੋਂ,ਥੋੜਾ ਤੇ ਉਪਕਾਰ ਕਰੋ,
ਸੁਣ ਲਓ ਹਾਕਮ ਜੀ! ਥੋੜਾ ਤੇ ਸੋਚ ਵਿਚਾਰ ਕਰੋ….;
ਸਕੂਲ ਪਏ ਨੇ ਬੰਦ ਕਦੋਂ ਦੇ,ਤੇ ਠੇਕੇ ਖੁੱਲ੍ਹੇ ਨੇਂ,
ਬਲ਼ਦੇ ਨੇ ਨਿੱਤ ਸਿਵੇ ਸਾਡੇ,ਕਿਉਂ ਠੰਡੇ ਚੁੱਲ੍ਹੇ ਨੇਂ;
ਹਾੜਾ ਕੁੱਝ ‘ਤੇ ਸ਼ਰਮ ਕਰੋ,ਨਾਂ ਲਾਸ਼ਾਂ ਦਾ ਵਪਾਰ ਕਰੋ….;
ਸਵੇਰੇ ਰੈਲੀ ਕਰਦੇ ,ਸ਼ਾਮ ਨੂੰ ਮਾਸਕ ਪਾਉਂਦੇ ਨੇਂ,
ਭੀੜ ਤੋਂ ਦੂਰੀ ਰੱਖਣੀ, ਭੀੜ ‘ਚ ਰਹਿ ਸਮਝਾਉਂਦੇ ਨੇਂ;
ਬੇਅਕਲੇ ਹੋ ਹਾਕਮ ਗਏ,ਨਾਂ ਇਨ੍ਹਾਂ ਦਾ ਸਤਿਕਾਰ ਕਰੋ….;
ਸਰਕਾਰੀ ਮੀਡਿਆ ਤਲਵੇ ਚੱਟਦਾ,ਥੋਡੇ ਪੈਰ ਦੀ ਜੁੱਤੀ ਹੋਇਆ,
ਹਾਕਮ ਦੇਸ਼ ਦਾ ਸੂਰ ਕਹਾਵੇ,ਸਿਰਫ਼ ਭੌਂਕਦੀ ਕੁੱਤੀ ਹੋਇਆ;
‘ਮਨ ਕੀ ਬਾਤ’ ਨੂੰ ਛੱਡਕੇ ,ਹਾਕਮ ਜੀ! ਕੋਈ ਤਾਂ ਜਨ ਕੀ ਬਾਤ ਕਰੋ,
ਸੁਣ ਲਓ ਹਾਕਮ ਜੀ! ਥੋੜਾ ਤੇ ਸੋਚ ਵਿਚਾਰ ਕਰੋ,
ਲਾਸ਼ਾਂ ਦੇ ਨੇ ਢੇਰ ਲੱਗੇ,ਥੋੜਾ ਖੁਦ ਨੂੰ ਸ਼ਰਮਸ਼ਾਰ ਕਰੋ,
ਸੁਣ ਲਓ ਹਾਕਮ ਜੀ! ਥੋੜਾ ਤੇ ਸੋਚ ਵਿਚਾਰ ਕਰੋ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
Download and Install ‘Samaj Weekly’ App
https://play.google.com/store/apps/details?id=in.yourhost.samajweekly