ਸੁਜੌਏ ਲਾਲ ਥਾਓਸੇਨ ਸੀਆਰਪੀਐੱਫ ਤੇ ਅਨੀਸ਼ ਦਿਆਲ ਸਿੰਘ ਆਈਟੀਬੀਪੀ ਦੇ ਡਾਇਰਕੈਟਰ ਜਨਰਲ ਨਿਯੁਕਤ

ਵੀਂ ਦਿੱਲੀ (ਸਮਾਜ ਵੀਕਲੀ) : ਸੀਨੀਅਰ ਆਈਪੀਐੱਸ ਅਧਿਕਾਰੀਆਂ ਸੁਜੌਏ ਲਾਲ ਥਾਓਸੇਨ ਅਤੇ ਅਨੀਸ਼ ਦਿਆਲ ਸਿੰਘ ਨੂੰ ਕ੍ਰਮਵਾਰ ਸੀਆਰਪੀਐੱਫ ਤੇ ਆਈਟੀਬੀਪੀ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਜਾਰੀ ਇੱਕ ਸਰਕਾਰੀ ਹੁਕਮ ਵਿੱਚ ਦਿੱਤੀ ਗਈ। ਮੱਧ ਪ੍ਰਦੇਸ਼ ਕਾਡਰ ਦੇ 1988 ਦੇ ਬੈਚ ਦੇ ਅਧਿਕਾਰੀ ਥਾਓਸੇਨ ਇਸ ਸਮੇਂ ਸਸ਼ਤਰ ਸੀਮਾ ਬਲ (ਐੱਸਐੱਸਬੀ) ਦੇ ਡਾਇਰੈਕਟਰ ਜਨਰਲ ਹਨ ਤੇ ਉਨ੍ਹਾਂ ਕੋਲ ਆਈਟੀਬੀਪੀ ਦਾ ਵਾਧੂ ਕਾਰਜਭਾਰ ਹੈ। ਜਦਕਿ ਮਨੀਪੁਰ ਦੇ 1988 ਬੈਚ ਦੇ ਆਈਪੀਐੱਸ ਅਧਿਕਾਰੀ ਅਨੀਸ਼ ਦਿਆਲ ਸਿੰਘ ਇਸੇ ਸਮੇਂ ਇੰਟੈਲੀਜੈਂਸ ਬਿਊਰੋ ਦੇ ਸਪੈਸ਼ਲ ਡਾਇਰੈਕਟਰ ਵਜੋਂ ਸੇੇਵਾਵਾਂ ਨਿਭਾਅ ਰਹੇ ਹਨ। ਦੱਸਣਯੋਗ ਹੈ ਸੀਆਰਪੀਐੱਫ ਡਾਇਰੈਕਟਰ ਜਨਰਲ ਦਾ ਅਹੁਦਾ ਸ਼ੁੱਕਰਵਾਰ ਨੂੰ ਆਈਪੀਐੈੱਸ ਅਧਿਕਾਰੀ ਕੁਲਦੀਪ ਸਿੰਘ ਦੇ ਸੇਵਾਮੁਕਤ ਹੋਣ ਕਾਰਨ ਖਾਲੀ ਹੋਇਆ ਹੈ। ਉਕਤ ਨਿਯੁਕਤੀਆਂ ਦੇ ਹੁਕਮ ਪ੍ਰਸੋਨਲ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਦੌਰ ਨੂੰ ਲਗਾਤਾਰ 6ਵੀਂ ਵਾਰ ਮਿਲਿਆ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਦਾ ਸਨਮਾਨ
Next articleਏਅਰਟੈੱਲ ਨੇ ਦੇਸ਼ ਦੇ 4 ਮਹਾਨਗਰਾਂ ਸਣੇ 8 ਸ਼ਹਿਰਾਂ ’ਚ 5ਜੀ ਸੇਵਾ ਸ਼ੁਰੂ ਕੀਤੀ, ਜੀਓ ਨੇ ਦਸੰਬਰ 2023 ਤੱਕ ਸਾਰੇ ਦੇਸ਼ ’ਚ ਸੇਵਾਵਾਂ ਦੇਣ ਦਾ ਐਲਾਨ ਕੀਤਾ