ਸੀ.ਬੀ.ਐਸ.ਈ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਜੈਂਮਸ ਕੈਂਬਰੇਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੀ ਵਿਦਿਆਰਥਣ ਤਨਵੀਰ ਕੌਰ ਨੇ 98 ਫ਼ੀਸਦੀ ਅੰਕ ਲੈ ਕੇ ਕਾਮਰਸ ਸਟਰੀਮ ਵਿਚ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਸ ਨੇ 500 ਵਿਚੋਂ 490 ਅੰਕ ਹਾਸਿਲ ਕੀਤੇ ਹਨ। ਇਸੇ ਸਕੂਲ ਦੀ ਆਸ਼ਿਮਾ ਕਪੂਰ ਨੇ ਸਾਇੰਸ ਸਟਰੀਮ ਵਿਚ 96.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਟਾਪਰ ਰਹੀਆਂ ਵਿਦਿਆਰਥਣਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਕੜੀ ਮਿਹਨਤ, ਅਧਿਆਪਕਾਂ ਤੇ ਮਾਪਿਆਂ ਦੀ ਯੋਗ ਅਗਵਾਈ ਨੂੰ ਦਿੱਤਾ ਹੈ। ਸਕੂਲ ਦੀ ਪ੍ਰਿੰਸੀਪਲ ਵੈਸ਼ਾਲੀ ਸ਼ਰਮਾ ਨੇ ਦੱਸਿਆ ਕਿ ਬੋਰਡ ਦੀ ਪ੍ਰੀਖਿਆ ’ਚ ਸਾਇੰਸ ਤੇ ਕਾਮਰਸ ਦੇ 54 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ 8 ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
INDIA ਸੀ.ਬੀ.ਐਸ.ਈ. ਬਾਰ੍ਹਵੀਂ ਦਾ ਨਤੀਜਾ: ਹੁਸ਼ਿਆਰਪੁਰ ਦੀ ਤਨਵੀਰ ਜ਼ਿਲ੍ਹੇ ’ਚ ਅੱਵਲ