ਸੀਸ ਤਲੀਆਂ ਤੇ ਧਰ ਲਿਆ…..

ਜਤਿੰਦਰ ਭੁੱਚੋ
(ਸਮਾਜ ਵੀਕਲੀ)
ਵਾਰ ਤੇਰਾ ਇਹ ਹਾਕਮਾਂ ਵੇ ਸਮਝੀਂ ਨਾ ਜਰ ਲਿਆ
ਵੱਖ ਹੋ ਗਿਆ ਜੋ ਧੜ ਤੋਂ ਸੀਸ ਤਲੀਆਂ ਤੇ ਧਰ ਲਿਆ।
ਇੱਕ ਇੱਕ ਹੈ ਲੜਦਾ ਆਇਆ ਲੱਖਾਂ ਦੇ ਨਾਲ ਇਹ ਸੀ
ਸਿੱਖੀ ਦੇ ਵਾਰਸਾਂ ਨੇ ਹੈ ਗੁਰੂਆਂ ਤੋਂ  ਵਰ ਲਿਆ  ।
ਸਫ਼ਿਆਂ ਤੇ ਲਿਖ ਨ੍ਹੀਂ ਹੋਣੀ ਬਿਨ ਜੇਰਿਆਂ ਦੇ ਤੈਥੋਂ
ਦਾਸਤਾਂ ਇਹ ਸਾਡੀ ਜੇ ਜਿਕਰ ਨੀਂਹਾਂ ਦਾ ਕਰ ਲਿਆ।
ਸਦੀਆਂ ਤੋਂ ਆਏ ਜੋ ਨੇ ਸਾਡੀ ਪਿੱਠ ਤੇ ਵਾਰ ਕਰਦੇ
ਸਮਿਆਂ ਦੇ ਜਾਬਰਾਂ ਨੂੰ ਧੌਣਾਂ ਤੋਂ ਫੜ ਲਿਆ  ।
ਬੁੱਧ ਸੁੱਧ ਗਵਾਈ ਬੈਠੇ ਇਹ ਫੌਜਾਂ ਨੂੰ ਪਾਲ਼ ਕੇ ਜੋ
ਹੰਕਾਰ ਨਾਲ ਭਰਿਆਂ ਨੇ ਜਿੱਤਿਆ ਵੀ ਹਰ ਲਿਆ ।
ਹਦਾਂ ਤੋਂ ਵੱਧ ਗਏ ਨੇ ਜ਼ੁਲਮ ਓਹੀ ਨੇ ਫੇਰ ਹੁੰਦੇ
ਔਰੰਗੇ ਤੇ ਗੋਰਿਆਂ ਨੇ ਫਿਰ ਤੋਂ ਕਰ ਹੈ ਘਰ ਲਿਆ ।
ਪਰਖੀਂ ਨਾ ਸਿਦਕ ਸਾਡੇ ਹੁਣ ਪਰਖੀਂ ਨਾ ਸਬਰਾਂ ਨੂੰ
ਇਹਨਾਂ ਬਾਗੀਆਂ ਨੇ ਬਥੇਰਾ ਘੁੱਟ ਸਬਰਾਂ ਦਾ ਭਰ ਲਿਆ ।
ਵਾਰ ਤੇਰਾ ਇਹ ਹਾਕਮਾਂ ਵੇ ਸਮਝੀਂ ਨਾ ਜਰ ਲਿਆ
ਵੱਖ ਹੋ ਗਿਆ ਜੋ ਧੜ ਤੋਂ ਸੀਸ ਤਲੀਆਂ ਤੇ ਧਰ ਲਿਆ।
ਜਤਿੰਦਰ ਭੁੱਚੋ 
9464129202
Previous articleਸਵੱਛ ਸਰਵੇਖਣ 2021
Next articleਕਪੂਰਥਲਾ ਵਿੱਚ ਅੰਬਾਨੀ ਦੇ ਜੀਉ ਫੋਨ ਦੇ ਮੁੱਖ ਦਫਤਰ ਅਤੇ ਜਿਲ੍ਹਾ ਸਟੋਰ ਨੂੰ ਬੰਦ ਕਰਵਾਇਆ।