ਦਮਿਸ਼ਕ (ਸਮਾਜ ਵੀਕਲੀ):ਦਹਿਸ਼ਤਗਰਦਾਂ ਨੇ ਕੇਂਦਰੀ ਸੀਰੀਆ ਵਿੱਚ ਦੇਰ ਰਾਤ ਇੱਕ ਸ਼ਾਹਰਾਹ ’ਤੇ ਜਾ ਰਹੀਆਂ ਤਿੰਨ ਬੱਸਾਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਨੌਂ ਜਣੇ ਮਾਰੇ ਗਏ, ਜਿਨ੍ਹਾਂ ’ਚ ਇੱਕ 13 ਸਾਲਾਂ ਲੜਕੀ ਵੀ ਸ਼ਾਮਲ ਹੈ। ਇਸ ਹਫ਼ਤੇ ਇਹ ਅਜਿਹਾ ਦੂਜਾ ਹਮਲਾ ਹੈ, ਜਿਸ ਦੌਰਾਨ ਸਰਕਾਰੀ ਕੰਟਰੋਲ ਹੇਠਲੇ ਇਲਾਕਿਆਂ ’ਚ ਸਫ਼ਰ ਕਰ ਰਹੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਇਸ ਪਿੱਛੇ ਆਈਐੱਸ ਦੇ ਦਹਿਸ਼ਤਗਰਦਾਂ ਦਾ ਹੱਥ ਮੰਨਿਆ ਜਾ ਰਿਹਾ ਹੈ।