ਮੇਰਾ ਅੱਖੀਂ ਡਿੱਠਾ ਲੰਦਨ (ਵਾਰਤਿਕ)

ਰਣਦੀਪ ਸਿੰਘ ਰਾਮਾਂ

(ਸਮਾਜ ਵੀਕਲੀ)

ਵੈਸੇ ਤਾਂ ਮੇਰੀ ਆਉਣ ਵਾਲੀ ਕਿਤਾਬ(ਮੇਰਾ ਅੱਖੀਂ ਡਿੱਠਾ ਲੰਦਨ) ਵਿੱਚ ਮੈਂ ਵਿਸਥਾਰ ਸਾਹਿਤ ਲਿਖ ਚੁੱਕਾ ਹਾਂ। ਜੋ ਵੀ ਮੈਂ ਲੰਦਨ ਵਿੱਚ ਵੇਖਿਆ,ਕੰਨੀ ਸੁਣਿਆ, ਸਮਝਿਆ,ਪਰਖਿਆ ਅਤੇ ਮਹਿਸੂਸ ਕੀਤਾ, ਉਹੀ ਸੱਚੋ ਸੱਚ ਬਿਆਨ ਕਰ ਰਿਹਾ ਹਾਂ।ਵੈਸੇ ਤਾਂ ਹਰ ਇਨਸਾਨ ਦਾ ਸੁਫਨਾ ਹੁੰਦਾ ਕਿ ਮੈਂ ਵੀ ਲੰਦਨ ਵੇਖ ਕੇ ਆਵਾਂ।ਮੇਰਾ ਵੀ ਕਈ ਚਿਰਾਂ ਤੋਂ ਸੁਫਨਾ ਸੀ ਕਿ ਲੰਦਨ ਵੇਖ ਕੇ ਆਵਾਂ,ਚਲੋ ਸਬੱਬ ਬਣਿਆ ਲੰਦਨ ਜਾਣ ਦਾ।ਮੇਰੀ ਫਲਾਇਟ (ਰਾਜਸਾਂਸੀ ਏਅਰ ਪੋਰਟ ਅੰਮ੍ਰਿਤਸਰ,21 ਅਪ੍ਰੈਲ,2011 ਨੂੰ ਸੀ।

ਦੋ ਘੰਟੇ ਦਿੱਲੀ ਸਟੇਅ ਸੀ।ਪਰ ਅਗਲੇ ਦਿਨ ਲੰਦਨ ਹੀਥਰੋ ਏਅਰ ਪੋਰਟ ਤੇ ਤਕਰੀਬਨ 11:30 ਸਵੇਰੇ ਪਹੁੰਚ ਗਈ ਸੀ।ਮੈਨੂੰ ਹੀਥਰੋ ਏਅਰ ਪੋਰਟ(ਅੰਦਰ ਤਕਰੀਬਨ ਬਾਹਰ ਨਿਕਲਣ ਨੂੰ 3-4 ਘੰਟੇ ਦਾ ਸਮਾਂ ਲੱਗ ਗਿਆ ਸੀ।ਏਅਰ ਪੋਰਟ ਦੇ ਬਾਹਰ ਮੇਰਾ ਭਰਾ ਤੇ ਉਸ ਦਾ ਦੋਸਤ ਲੈਣ ਵਾਸਤੇ ਬਾਹਰ ਮੇਰੀ ਉਡੀਕ ਕਰ ਰਹੇ ਸੀ।ਮੈਂ ਏਅਰ ਪੋਰਟ ਤੋਂ ਬਾਹਰ ਨਿਕਲਿਆ,ਗੱਡੀ ਵਿਚ ਬੈਠ ਕੇ ਵਾਟਫੋਰਡ ਨੂੰ ਚਲ ਪਏ।ਸ਼ਾਮ ਦਾ ਵੇਲਾ ਹੋ ਗਿਆ ਗੱਡੀ ਵਿਚ ਜਾਂਦਿਆ ਇੰਝ ਲੱਗਿਆ ਕਿ ਕਿਹੜੀ ਦੁਨੀਆ ਵਿਚ ਆ ਗਏ।ਘਰ ਪਹੁੰਚੇ ਰਾਤ ਹੋਈ,ਸਵੇਰੇ ਉੱਠਦਿਆਂ(ਵਾਟਫੋਰਡ ਸਿਟੀ) ਇੰਗਲੈਂਡ ਦੀ ਸੱਜਰੀ ਸਵੇਰ ਮੱਥੇ ਨੂੰ ਲੱਗੀ ਤਾਂ ਬਾਹਰ ਨਿਕਲਿਆ ਕਾਫ਼ੀ ਠੰਡ ਸੀ।ਲੰਦਨ ਕਾਫ਼ੀ ਖੁਸ ਮਿਜਾਜ ਮੌਸਮ ਕਦੇ ਧੁੱਪ ਕਦੇ ਮੀਹ ਵੱਖਰਾ ਹੀ ਆਨੰਦ ਸੀ।

ਕੋਈ ਇਨਸਾਨ ਇੰਨਾ ਵਿਹਲਾ ਨਹੀਂ ਰਹਿੰਦਾ, ਆਪੋ ਆਪਣੇ ਕੰਮਾਂ ਕਾਰਾਂ ਵਿਚ ਰੁੱਝੇ ਰਹਿੰਦੇ,ਸਿਰਫ ਸਿਆਣੀ ਉਮਰ ਦੇ ਬੁਜਰਗ ਜਾ ਆਪਣੇ ਘਰਾਂ ਵਿਚ ਜਾ ਕੋਈ ਧਾਰਮਿਕ ਅਸਥਾਨ ਜਾ ਪਾਰਕਾਂ ਵਿਚ ਟਾਈਮ ਪਾਸ ਕਰਦੇ।ਗੋਰੇ ਲੋਕ ਤਾਂ ਆਪਣਾ ਸਾਰਾ ਹਫਤਾ ਕੰਮ ਕਰਕੇ ਵੀਕ ਐਂਡ ਤੇ ਇਨਜੁਆਏ ਕਰਦੇ। ਸਾਊਥਹਾਲ(ਲੰਦਨ) ਸਾਊਥਹਾਲ ਜਿਸ ਨੂੰ ਮਿੰਨੀ ਪੰਜਾਬ ਵੀ ਕਹਿੰਦੇ ਜਿੱਥੇ ਜ਼ਿਆਦਾ ਆਬਾਦੀ ਪੰਜਾਬੀਆਂ ਦੀ ਹੈ। ਇੱਥੇ ਆ ਕੇ ਪੰਜਾਬੀਆ ਨੇ ਕਾਫ਼ੀ ਮੱਲਾਂ ਮਾਰੀਆਂ। ਪੰਜਾਬੀਆਂ ਨੇ ਆਪਣੀ ਮਿਹਨਤ ਤੇ ਇਮਾਨਦਾਰੀ ਸਦਕਾ ਸਾਰੀ ਦੁਨੀਆਂ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਲਹਿਰਾਏ ਹਨ।

ਇਸ ਤਰ੍ਹਾਂ ਸਾਊਥਹਾਲ (ਲੰਦਨ ਵਿਚ) ਮੈਟਰੋ ਸਟੇਸ਼ਨ ਤੇ ਐਟਰਸ ਗੇਟ ਤੇ ਪੰਜਾਬੀ ਵਿਚ, ਜੀ ਆਇਆਂ ,ਨੂੰ ਲਿਖਿਆ ਦੇਖ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਹੋਰ ਵੀ ਉੱਚਾ ਹੋ ਜਾਂਦਾ ਹੈ।ਸਾਊਥਹਾਲ(ਲੰਦਨ) ਵਿਚ ਕਾਫ਼ੀ ਗੁਰਦੁਆਰਾ ਸਾਹਿਬ ਹਨ,ਪਰ ਜਿੱਥੇ ਸ੍ਰੀ ਗੁਰੂ ਸਿੰਘ ਸਭਾ( ਪਾਰਕ ਐਵਨਿਊ),,,ਸ੍ਰੀ ਗੁਰੂ ਸਿੰਘ ਸਭਾ ਹੈਵਲੁੱਕ ਰੋਡ ਤੇ ਬਣਿਆ ਹੋਇਆ ਹੈ।ਜਦੋਂ ਇੰਗਲੈਂਡ ਵਿਚ ਸਿੱਖ ਧਰਮ ਦੇ ਸਿੱਖ ਭਾਈ ਚਾਰੇ ਦਾ ਨਾਂ ਆਉਂਦਾ ਹੈ।ਸਭ ਤੋਂ ਪਹਿਲਾਂ ਸਾਊਥਹਾਲ ਦਾ ਨਾਂ ਆਉਂਦਾ ਹੈ। ਗੁਰਦੁਆਰਾ ਸਾਹਿਬ ਸਾਹਿਬ ਵਿਚ ਲੰਗਰ ਅਤੁੱਟ ਤੇ ਨਿਰੰਤਰ ਚਲਦਾ ਰਹਿੰਦਾ ਹੈ।ਬੜੇ ਪੁਰਾਣੇ ਸਮੇਂ ਤੋਂ ਸਾਊਥਹਾਲ ਵਿਚ ਵੈਸੇ ਪੰਜਾਬੀ ਸੱਤ ਸਮੁੰਦਰੋ ਪਾਰ ਜਾ ਕੇ ਵੀ ਕੰਮ ਕਾਰ ਪੰਜਾਬ ਵਾਂਗੂੰ ਚਲਾਏ ਹੋਏ ਹਨ।ਸਾਊਥਹਾਲ ਵਿਚ ਬਰੋਡਵੇਅ ਕਾਫ਼ੀ ਮਸ਼ਹੂਰ ਰੋਡ ਮਾਰਕੀਟ ਆਂ।ਜਿੱਥੇ ਤੁਰਦੇ ਫਿਰਦੇ ਉੱਥੇ ਹੀ ਸਿਰ ਪੱਗਾਂ ਵਾਲੇ ਹੀ ਨਜ਼ਰ ਤੇ ਚੁੰਨੀਆਂ ਵਾਲੀਆਂ ਔਰਤਾਂ ਹੀ ਦੇਖਣ ਨੂੰ ਮਿਲਦੀਆਂ ਹਨ।

ਕਈ ਥਾਵਾਂ ਤੇ ਮੇਰਾ ਲੰਦਨ ਟੂਰਿਸਟ ਸਥਾਨਾਂ ਤੇ ਜਾਣ ਦਾ ਸਬੱਬ ਬਣਿਆ।ਜਿੱਥੇ ਲੰਦਨ ਸ਼ਹਿਰ ਵਿਚ ਮੈਟਰੋ,ਬੱਸ ਤੇ ਜਾਣ ਵਾਸਤੇ ਔਸਟਰਾ ਨਾਮ ਕਾਰਡ ਬਣਦਾ,ਜਿੱਥੇ ਬੜੇ ਸਸਤੇ ਤੇ ਅਸਾਨੀ ਨਾਲ ਹਰ ਸ਼ਹਿਰ ਜਾ ਸਕਦੇ ਹੋ।ਲੰਦਨ ਆਈ ਜਾਣ ਦਾ ਮੌਕ਼ਾ ਮਿਲਿਆ,ਵਾਟਫੋਰਡ ਤੋਂ ਟਰੇਨ ਲੰਦਨ ਯੁਸਟਨ,ਲੰਦਨ ਯੁਸਟਨ ਤੋਂ ਵੈਸਟਮਿਸਟਰ ਜਾ ਕੇ ਉਤਰਿਆ, ਵੈਸਟਮਿੰਸਟਰ ਇਲਾਕੇ ਵਿਚ ਪਾਰਲੀਮੈਂਟ ਹਾਊਸ, ਜੋ ਕਿ ਵੈਸਟਮਿੰਸਟਰ ਹਾਊਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਸ ਵਿਚ 1100 ਕਮਰੇ ਤਕਰੀਬਨ 100 ਪੋੜੀਆ , 4.5 ਕਿਲੋਮੀਟਰ ਦਾ ਚਲਣ ਦਾ ਰਸਤਾ ਹੈ।

ਮੌਜੂਦਾ ਬਿਲਡਿੰਗ ਆਰਟੀਟੇਕਚਰ ਚਾਰਟਰ ਨੇ ਬੇਰੀ ਅਤੇ ਆਗਸਟਰ ਪੁਗੀਨ ਵੱਲੋਂ 1834 ਤੋਂ 1870 ਦੌਰਾਨ ਬਣਾਈ ਗਈ।ਇਮਾਰਤ ਦਾ ਰੰਗ ਕੋਡਿਕ ਹੈ। ਬਾਦਸ਼ਾਹ ਵੱਲੋਂ ਵਰਤਿਆ ਜਾਣ ਵਾਲਾ ਸੋਨਾ ,ਲਾਰਡ੍ਸ,ਲਾਲ ਅਤੇ ਕਾਮਨਲ ਹਰੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ।90 ਮਿੰਟ ਇਮਾਰਤ ਦੇ ਟੂਰ ਦੀ ਟਿਕਟ 27 ਪੌਂਡ ਹੈ।ਜਿਸ ਵਿਚ ਗਾਈਡ ਤੁਹਾਨੂੰ ਪਾਰਲੀਮੈਂਟ ਕਿਸ ਤਰ੍ਹਾਂ ਕੰਮ ਕਰਦਾ ਹੈ,ਕੋਮਨ ਚੈਂਬਰ, ਵੈਸਟਮਿਸਟਰ ਹਾਊਸ ਬਾਰੇ ਜਾਣਕਾਰੀ ਦਿੰਦਾ ਹੈ।ਫਿਰ ਪਾਰਲੀਮੈਂਟ ਦੇ ਨੇੜੇ ਹੀ ਲੰਦਨ ਆਈ ਹੈ। ,ਫਿਰ ਲੰਦਨ ਆਈ ਦੇਖਣ ਦਾ ਮੌਕਾ ਮਿਲਿਆ।ਲੰਦਨ ਆਈ ਨੂੰ ਸੈਂਟਰਲ ਲੰਦਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਹ ਲੰਦਨ ਆਈ(ਵੈਸਟਮਿੰਸਟਰ ਇਲਾਕੇ ਵਿਚ ਥੇਮਸ ਨਦੀ ਕਿਨਾਰੇ)ਇੰਗਲੈਂਡ ਦਾ ਸਭ ਤੋਂ ਵੱਡਾ ਪਹੀਆ ਹੈ।ਜਿਸ ਦੀ ਲੰਬਾਈ ਤਕਰੀਬਨ 140 ਮੀ: ਹੈ।ਇਹ ਆਮ ਕਰਕੇ ਜੋ ਇੰਡੀਆ ਦੀ ਚੰਡੋਲ ਵਾਂਗੂੰ ਲਗਦਾ ਹੈ।ਤਕਰੀਬਨ ਇਕ ਘੰਟੇ ਵਿਚ ਚੱਕਰ ਪੂਰਾ ਕਰਦੀ ਹੈ।ਲੰਦਨ ਆਈ ਇੰਗਲੈਂਡ ਦਾ ਸਭ ਤੋ ਮਹੱਤਵਪੂਰਨ ਟੂਰਿਸਟ ਸਥਾਨ ਹੈ।ਇਸ ਨੂੰ ਹਰ ਸਾਲ ਮਿਲੀਅਨ ਲੋਕ ਆਉਂਦੇ,ਇਸ ਦੀ ਤਕਰੀਬਨ 35 ਪੌਂਡ ਟਿਕਟ ਹੈ।ਇਸ ਨੂੰ ਦੂਰ ਖੜ ਕੇ ਦੇਖਣ ਦਾ ਅਦਭੁੱਤ ਨਜ਼ਾਰਾ ਮਿਲਦਾ ਹੈ।

ਫਿਰ ਥੋੜੀ ਦੂਰ ਜਾ ਕੇ ਟਾਵਰ ਬ੍ਰਿਜ ਦੇਖਣ ਦਾ ਮੌਕਾ ਮਿਲਿਆ।ਜਿਹੜਾ ਇੰਡੀਆ (ਪੰਜਾਬ ਵਿੱਚ ਰਹਿੰਦਿਆਂ ਫੋਟੋ ਜਾਂ ਕੋਈ ਸਿਨਰੀ ਵਿਚ ਦੇਖਣ ਨੂੰ ਮਿਲਦਾ ਸੀ) ਉਹ ਹੁਣ ਅੱਖੀਂ ਦੇਖਣ ਨੂੰ ਮਿਲਿਆ, ਹਰ ਪੂਰੇ ਸੰਸਾਰ ਭਰ ਵਿੱਚ ਟਾਵਰ ਬ੍ਰਿਜ ਸਾਰੇ ਪੁਲਾ ਨਾਲੋ ਆਕਰਸ਼ਕ ਪੁਲ ਹੈ। ਇਕ ਖਿੱਚ ਦਾ ਪਰਤੀਕ ਹੈ। ਇਸ ਨੂੰ ਬਣਾਉਣ ਵਾਲੇ ਨੇ ਇਕ ਅਨੋਖੀ ਮਿਸਾਲ ਪੈਦਾ ਕੀਤੀ ਹੈ। ਟਾਵਰ ਬ੍ਰਿਜ 1894 ਈ ਵਿਚ ਬਣਾਇਆ ਗਿਆ। ਇਹ ਪੁਲ 244 ਮੀਟਰ ਲੰਬਾ ਹੈ। ਸ਼ਹਿਰ ਦਾ ਬਹੁਤ ਮਨਮੋਹਣਾ ਦ੍ਰਿਸ਼ ਪੇਸ਼ ਕਰਦਾ ਹੈ।ਇਹ ਪੁਲ ਰੋਜ਼ਾਨਾ ਕਾਫ਼ੀ ਲੋਕ ਪਾਰ ਕਰਦੇ ਹਨ।ਇਹ ਪੁਲ ਦੋਵੇਂ ਪਾਸੇ ਖੁਲਦਾ ਵੀ ਹੈ।ਇਹ ਟਾਵਰ ਬ੍ਰਿਜ ਖਿੱਚ ਦੇ ਕੇਂਦਰ ਤੇ ਕਦੇ ਫੋਟੋ ਕਰਵਾਉਣ ਦਾ ਸਿਲਸਿਲਾ ਕਦੇ ਖ਼ਤਮ ਨਹੀਂ ਹੋਵੇਗਾ।

ਫਿਰ ਦੇਖਣ ਨੂੰ ਮਿਲਿਆ ਇੰਗਲੈਂਡ ਦਾ ਦੋ ਕਿ ਪ੍ਰਸਿੱਧ ਮਹਾਰਾਣੀ ਦਿਵਸ ਬੈਂਕਿੰਗਮ ਪੈਲੇਸ ਆਮ ਕਰਕੇ ਸਾਲ ਦੇ ਵਿਚ ਜੁਲਾਈ ਤੋਂ ਸ਼ੁਰੂ ਹੋ ਕੇ ਅਕਤੂਬਰ ਤੱਕ ਖੋਲਿਆ ਜਾਂਦਾ ਹੈ।ਜਦੋਂ ਗਾਰਡ ਸਰਮਨੀ ਹੁੰਦੀ ਹੈ ਇਥੋਂ ਦਾ ਇਲਾਕਾ ਬੜਾ ਖ਼ੂਬਸੂਰਤ ਹੈ।ਇਹ ਪੈਲੇਸ ਖੋਲਣ ਦਾ ਸਮਾਂ 9:30 ਤੋਂ 7:30 ਤੱਕ ਹੈ।ਫਿਰ ਮੈਡਮ ਤੁਸਾਦ ਵੇਕਸ ਮਿਊਜ਼ੀਅਮ ਦੇਖਣ ਨੂੰ ਮਿਲਿਆ।ਲੰਦਨ ਦੇ ਮੇਰੀਲੀਬੋਨ ਰੋਡ ਵਿਖੇ ਸਥਿਤ ਹੈ।ਇਸ ਮਿਊਜ਼ੀਅਮ ਦੀ ਐਂਟਰੀ ਟਿਕਟ 35 ਪਾਉਂਡ ਹੈ।ਇਹ ਮਿਊਜ਼ੀਅਮ 1993 ਵਿਚ ਸ਼ੁਰੂ ਹੋਇਆ।ਇਸ ਵਿਚ ਆਰਟਿਸਟ ਨੇ ਬੜੇ ਮਸ਼ਹੂਰ ਸਿਆਸੀ ਆਗੂ, ਸ਼ਾਹੀ ਲੋਕ, ਦੁਨੀਆਂ ਭਰ ਦੇ ਫਿਲਮੀ ਸਿਤਾਰੇ,ਨਾਮਵਰ ਖਿਡਾਰੀ, ਪ੍ਰਸਿੱਧ ਗਾਇਕ ਦੇ ਕਾਫ਼ੀ ਪੁਤਲੇ ਬਣਾ ਕੇ ਲਾਏ ਗਏ ਹਨ। ਇੱਥੇ ਪੂਰਾ ਮਿਊਜ਼ੀਅਮ ਦੇਖਣ ਨੂੰ 4 ਤੋਂ 5 ਘੰਟੇ ਦਾ ਸਮਾਂ ਲਗਦਾ ਹੈ।

ਫਿਰ ਲੰਦਨ ਦੀ ਬੀਚ ਦਾ ਦੇਖਣ ਦਾ ਨਜ਼ਾਰਾ- ਲੰਦਨ ਬੀਚ ਵਾਟਫੋਰਡ ਤੋਂ ਕਾਫ਼ੀ ਦੂਰ ਸੀ।ਤਕਰੀਬਨ ਜਾਣ ਵਾਸਤੇ 4 ਘੰਟੇ ਦਾ ਸਮਾਂ ਲਗਦਾ ਸੀ।ਬੀਚ ਵਿਚ ਤਕਰੀਬਨ ਜੂਨ ਜੁਲਾਈ ਦੇ ਮਹੀਨੇ ਲੋਕ ਜਾਣਾ ਪਸੰਦ ਕਰਦੇ ਹਨ।ਜਿੱਥੇ ਸਮੁੰਦਰ ਦਾ ਇਕ ਹਿੱਸਾ,ਜਿਸ ਪਾਸੇ ਕਿਨਾਰੇ ਤੇ ਮਿੱਟੀ, ਸੁੱਕਾ ਪਾਸਾ ਤੇ ਨੀਲੇ ਨੀਲੇ ਪਾਣੀ ਵਿਚ ਨਹਾਉਣ ਦਾ ਵੱਖਰਾ ਨਜ਼ਾਰਾ ਆਉਂਦਾ ਹੈ। ਤਕਰੀਬਨ ਆਮ ਪਬਲਿਕ ਆਪਣੀਆਂ ਫੈਮਲੀਆਂ ਨਾਲ ਜਾਂਦੇ ਹਨ।ਬੀਚ ਤੇ ਵੀ ਕਾਫ਼ੀ ਗੋਰੇ,ਕਾਲੇ ਲੋਕ ਦੇਖਣ ਨੂੰ ਮਿਲੇ। ਇਸੇ ਤਰ੍ਹਾਂ ਲੰਦਨ ਵਿਚ 4 ਸਾਲ ਰਹਿ ਕੇ ਗੁਜ਼ਾਰੇ ਸਭ ਕੁਝ ਦੇਖਿਆ,ਕੰਮ ਕਾਰ ਵੀ ਕੀਤਾ ਨਾਲ ਲੰਦਨ ਰਹਿ ਕੇ ਉੱਚ ਵਿੱਦਿਆ ਵੀ ਪ੍ਰਾਪਤ ਕੀਤੀ,ਲੰਦਨ ਮੇਰੇ ਚਾਰ ਸਾਲ ਵਿਚ ਬੀਤਿਆ ਅਭੁੱਲ ਯਾਦ ਬਣ ਕੇ ਰਹਿ ਗਿਆ।

ਰਣਦੀਪ ਸਿੰਘ ਰਾਮਾਂ (ਮੋਗਾ)

9463293056

Previous articleਸੀਰੀਆ ’ਚ ਤਿੰਨ ਬੱਸਾਂ ’ਤੇ ਹਮਲਾ, 9 ਹਲਾਕ
Next articleਮੁਹੱਬਤ ਦੇ ਮਾਇਨੇ