ਹੁਸੈਨਪੁਰ (ਕੌੜਾ) (ਸਮਾਜਵੀਕਲੀ)- ਜਨਮ ਦਿਨ ਨੂੰ ਅਸੀਂ ਜ਼ਿਆਦਾਤਰ ਹੋਟਲ ਰੈਸਟੋਰੈਂਟ ਚ ਪਾਰਟੀ ਕਰਕੇ ਮਨਾਉਂਦੇ ਹਾਂ ਜਾਂ ਘਰ ਵਿੱਚ ਫੈਮਲੀ ਨਾਲ ਪਾਰਟੀ ਕਰਦੇ ਹਾਂ ਪ੍ਰੰਤੂ ਕੀ ਤੁਸੀ ਕਦੇ ਜੀਵਨ ਵਿੱਚ ਇਸ ਖਾਸ ਦਿਨ ਨੂੰ ਇਸ ਅੰਦਾਜ਼ ਨਾਲ ਮਨਾਉਣ ਦੀ ਸੋਚੀ ਹੈ ਤਾ ਕਿ ਕੁਦਰਤ ਨੂੰ ਕੋਈ ਰਿਟਰਨ ਗਿਫਟ ਦੇ ਸਕੀਏ l
ਦਰਅਸਲ ਇਸ ਸੋਚ ਦੇ ਨਾਲ ਮੈਡਮ ਸੀਮਾ ਕੋਹਲੀ ਨੇ ਆਪਣਾ ਜਨਮ ਦਿਨ ਪਰਿਵਾਰ ਦੇ ਨਾਲ ਪੌਦੇ ਲਗਾ ਕੇ ਮਨਾਇਆ ਤਾਂ ਜੋ ਵਾਤਾਵਰਨ ਸਾਫ਼ ਸੁਥਰਾ ਹੋ ਸਕੇ . ਤਰਫ ਬਹਿਬਲ ਬਹਾਦਰ ਦੀ ਅਧਿਆਪਕਾ ਸੀਮਾ ਕੋਹਲੀ ਨੇ..ਕਿਹਾ ਕਿ ਹਰ ਇੱਕ ਮਨੁੱਖ ਨੂੰ ਆਪਣੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਤੇ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਸ਼ੁੱਧ ਰਹੇ..ਮੈਡਮ ਸੀਮਾ ਕੋਹਲੀ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਵਾਤਾਵਰਨ ਦਾ ਬਹੁਤ ਮਹੱਤਵ ਹੈ ਵਾਤਾਵਰਨ ਨਾਲ ਹੀ ਅਸੀਂ ਜੀਵਨ ਜੀਅ ਰਹੇ ਹਾਂ l
ਪ੍ਰੰਤੂ ਮਨੁੱਖ ਆਪਣੇ ਫਾਇਦੇ ਲਈ ਰੁੱਖਾਂ ਦੀ ਵੱਧ ਕਟਾਈ ਕਰ ਰਹੇ ਹਨ ਜਿਸ ਨਾਲ ਮਨੁੱਖ ਨੂੰ ਆਕਸੀਜਨ ਦੀ ਸਮੱਸਿਆ ਆ ਰਹੀ ਹੈ ਇਸ ਲਈ ਹਰ ਮਨੁੱਖ ਨੂੰ ਵੱਧ ਤੋਂ ਵੱਧ ਪੌਦੇ ਲਗਾਣੇ ਚਾਹੀਦੇ ਹਨ ਇਸ ਮੌਕੇ ਵਾਤਾਵਰਨ ਪ੍ਰੇਮੀ ਮਾਸਟਰ ਨਰੇਸ਼ ਕੋਹਲੀ.. ਅਲੀਸ਼ਾ ਕੋਹਲੀ.. ਚਿਰਾਗ ਕੋਹਲੀ .ਹਰਸ਼ ਕੋਹਲੀ . ਮੌਜੂਦ ਸਨ ਕੋਹਲੀ ਪਰਿਵਾਰ ਨੇ ਚਿੱਟੀ ਮਸੀਤ ਵਿਖੇ ਪੌਦੇ ਲਗਾ ਕੇ ਵਾਤਾਵਰਨ ਦਿਵਸ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਵੱਖ ਵੱਖ ਮੰਦਰ ਅਤੇ ਪੀਰ ਦਰਗਾਹ ਤੇ ਬੂਟੇ ਲਗਾਏ l