ਨਵੀਂ ਦਿੱਲੀ (ਸਮਾਜਵੀਕਲੀ) – ਸੀਬੀਐੱਸਈ ਦੀਆਂ 10 ਵੀਂ ਤੇ 12 ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਜਿਹੜੇ ਪੇਪਰ, ਜੋ ਲੌਕਡਾਊਨ ਕਾਰਨ ਨਹੀਂ ਲਏ ਜਾ ਸਕੇ, ਹੁਣ 1 ਤੋਂ 15 ਜੁਲਾਈ ਤੱਕ ਲਏ ਜਾਣਗੇ ਤੇ ਇਨ੍ਹਾਂ ਦੇ ਨਤੀਜੇ ਅਗਸਤ ਵਿੱਚ ਐਲਾਨੇ ਜਾਣਗੇ।
ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ਾਂਕ’ ਨੇ ਅੱਜ ਕਿਹਾ,“ਵਿਦਿਆਰਥੀ ਬੜੀ ਬੇਸਬਰੀ ਨਾਲ ਰਹਿੰਦੇ ਪੇਪਰਾਂ ਦੇ ਹੋਣ ਦੀ ਉਡੀਕ ਕਰ ਰਹੇ ਹਨ। ਅੱਜ ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰੀਖਿਆਵਾਂ 1 ਤੋਂ 15 ਜੁਲਾਈ ਤੱਕ ਲਈਆਂ ਜਾਣਗੀਆਂ।”