ਸੀਬੀਆਈ ਵੱਲੋਂ ਲਾਏ ਦੋਸ਼ ਝੂਠੇ ਅਤੇ ਮਨਘੜਤ: ਚਿਦੰਬਰਮ

ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪੀ ਚਿਦੰਬਰਮ ਨੇ ਅੱਜ ਇੱਥੇ ਅਦਾਲਤ ਵਿਚ ਦੱਸਿਆ ਕਿ ਉਸ ਉੱਤੇ ਏਅਰਸੈੱਲ-ਮੈਕਸਿਸ ਕੇਸ ਵਿਚ ਸੀਬੀਆਈ ਵੱਲੋਂ ਲਾਏ ਦੋਸ਼ ਮਨਘੜਤ ਅਤੇ ਝੂਠੇ ਹਨ। ਸੀਬੀਆਈ ਨੇ ਪੀ ਚਿਦੰਬਰਮ ਉੱਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਖਜ਼ਾਨਾ ਮੰਤਰੀ ਹੁੰਦਿਆਂ ਮੌਰੀਸ਼ਸ ਆਧਾਰਤ ਕੰਪਨੀ ਨੂੰ ਐੱਫਆਈਪੀਬੀ ਤੋਂ ਗਲਤ ਤਰੀਕੇ ਨਾਲ ਮਨਜੂਰੀ ਦਿਵਾਈ ਸੀ। ਸੀਬੀਆਈ ਨੇ ਸ੍ਰੀ ਚਿਦੰਬਰਮ ਵੱਲੋਂ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਜਾਂਚ ਏਜੰਸੀ ਨੂੰ ਸਹਿਯੋਗ ਨਹੀਂ ਦੇ ਰਹੇ। ਸੀਬੀਆਈ ਵੱਲੋਂ ਦਾਇਰ ਏਅਰਸੈੱਲ-ਮੈਕਸਿਸ ਕੇਸ ਵਿਚ ਇਹ ਦੋਸ਼ ਲਾਇਆ ਗਿਆ ਹੈ ਕਿ ਪੀ ਚਿਦੰਬਰਮ ਨੇ ਦੇਸ਼ ਦੇ ਖ਼ਜ਼ਾਨਾ ਮੰਤਰੀ ਹੁੰਦਿਆਂ ਮੌਰੀਸ਼ਸ ਆਧਾਰਤ ਗਲੋਬਲ ਕੰਮਿਊਨੀਕੇਸ਼ਨ ਸਰਵਿਸਜ਼ ਕੰਪਨੀ ਨੂੰ ਗਲਤ ਤਰੀਕੇ ਨਾਲ ‘ਫੌਰਨ ਇਨਵੈਸਟਮੈਂਟ ਪਰਮੋਸ਼ਨ ਬੋਰਡ’(ਐਫਆਈਪੀਬੀ) ਤੋਂ ਮਾਨਤਾ ਦਿਵਾਈ ਹੈ।

Previous articleਪੰਜਾਬ ਪੁਲੀਸ ਤੇ ਸੁਰੱਖਿਆ ਏਜੰਸੀਆਂ ਵਿਚਾਲੇ ਪੂਰਾ ਤਾਲਮੇਲ: ਡੀਜੀਪੀ
Next articleਕਰਨਾਟਕ ਵਿਚ ਬੱਸ ਨਹਿਰ ’ਚ ਡਿੱਗੀ; 30 ਮੌਤਾਂ