ਨਵੀਂ ਦਿੱਲੀ (ਸਮਾਜਵੀਕਲੀ): ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 332 ਕਰੋੜ ਦੇ ਸਰਕਾਰੀ ਵਿਕਾਸ ਫੰਡ ਘੁਟਾਲਾ ਮਾਮਲੇ ’ਚ ਕਾਂਗਰਸ ਆਗੂ ਤੇ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਓ ਇਬੋਬੀ ਸਿੰਘ ਤੋਂ ਇੰਫਾਲ ’ਚ ਤਕਰੀਬਨ ਤਿੰਨ ਘੰਟੇ ਪੁੱਛ-ਪੜਤਾਲ ਕੀਤੀ। ਏਜੰਸੀ ਨੇ ਨਾਲ ਹੀ ਮਨੀਪੁਰ ਵਿਕਾਸ ਸੁਸਾਇਟੀ ਦੇ ਸਾਬਕਾ ਚੇਅਰਮੈਨ ਤੇ ਸੇਵਾਮੁਕਤ ਆਈਏਐੱਸ ਅਫਸਰ ਓ ਨਬਾਕਿਸ਼ੋਰ ਸਿੰਘ ਨੂੰ ਵੀ ਪੁੱਛਗਿੱਛ ਲਈ ਸੰਮਨ ਭੇਜੇ ਹਨ। ਸੀਬੀਆਈ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਸੂਬੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੰਕਟ ’ਚ ਘਿਰੀ ਹੋਈ ਹੈ ਕਿਉਂਕਿ ਉਸ ਦੇ ਨੌਂ ਵਿਧਾਇਕਾਂ ਨੇ ਉਸ ਤੋਂ ਹਮਾਇਤ ਵਾਪਸ ਲੈ ਲਈ ਹੈ।
HOME ਸੀਬੀਆਈ ਵੱਲੋਂ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ