ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਨੂੰ ਹੋਰ ਸੁਖਾਲਾ ਬਣਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਾਲ ਸੁਖਾਲੇ ਕਾਰੋਬਾਰ ਵਾਲੇ ਮੁਲਕਾਂ ਦੀ ਸੂਚੀ ਵਿੱਚ ਭਾਰਤ ਦੀ ਦਰਜਾਬੰਦੀ ਹੋਰ ਬਿਹਤਰ ਹੋ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਤਰਾਮਨ ਨੇ ਕਿਹਾ ਕਿ ਭਾਰਤ ਵਿੱਚ ਵਪਾਰ ਦਾ ਮਾਹੌਲ ਬਿਹਤਰ ਬਣਾਉਣ ਲਈ ਸੂਬਿਆਂ ਨੂੰ ਵੀ ਯਤਨ ਕਰਨੇ ਪੈਣਗੇ, ਖਾਸ ਕਰਕੇ ਜਾਇਦਾਦ ਰਜਿਸਟ੍ਰੇਸ਼ਨ ਦੇ ਸਬੰਧ ਵਿੱਚ। ਉਨ੍ਹਾਂ ਕਿਹਾ ਕਿ ਅਗਲੀ ਵਾਰ ਦਰਜਾਬੰਦੀ ਕਰਨ ਮੌਕੇ ਵਿਸ਼ਵ ਬੈਂਕ ਵਲੋਂ ਵਪਾਰ ਮਾਹੌਲ ਵਿੱਚ ਕੋਲਕਾਤਾ ਅਤੇ ਬੰਗਲੁਰੂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਹੁਣ ਤੱਕ ਇਹ ਕੇਵਲ ਦਿੱਲੀ ਅਤੇ ਮੁੰਬਈ ਦੇ ਆਧਾਰ ’ਤੇ ਹੀ ਦਰਜਾਮੰਦੀ ਕਰਦੀ ਰਹੀ ਹੈ।
INDIA ਸੀਤਾਰਾਮਨ ਵਲੋਂ ਜੀਐੱਸਟੀ ਨੂੰ ਸੁਖਾਲਾ ਕਰਨ ਦਾ ਵਾਅਦਾ