ਸੀਤਾਰਾਮਨ ਨੇ ਸੰਸਦ ਤੋਂ ਵਾਧੂ ਖ਼ਰਚਿਆਂ ਲਈ ਪ੍ਰਵਾਨਗੀ ਮੰਗੀ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਸੰਸਦ ਤੋਂ ਮਾਰਚ 2020 ਵਿੱਚ ਮੁੱਕਣ ਵਾਲੇ ਚਾਲੂ ਵਿੱਤੀ ਵਰ੍ਹੇ ਦੌਰਾਨ 21,246.16 ਕਰੋੜ ਰੁਪਏ ਦੇ ਵਾਧੂ ਖ਼ਰਚਿਆਂ ਦੀ ਪ੍ਰਵਾਨਗੀ ਮੰਗੀ ਹੈ। ਇਸ ਰਕਮ ਵਿੱਚੋਂ 8,820 ਕਰੋੜ ਰੁਪਏ ਨਵੇਂ ਬਣੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਖ਼ਰਚ ਕੀਤੇ ਜਾਣੇ ਹਨ।
ਸੀਤਾਰਾਮਨ ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਵਿੱਤੀ ਵਰ੍ਹੇ 2019-20 ਲਈ ਪੂਰਕ ਮੰਗਾਂ ਦੇ ਖ਼ਰਚੇ ਰੱਖਦਿਆਂ ਕਿਹਾ ਕਿ ਕੁੱਲ ਖ਼ਰਚੇ 19,000 ਕਰੋੜ ਰੁਪਏ ਹੋਣਗੇ।

Previous articleਪ੍ਰੱਗਿਆ ਵਿਰੁੱਧ ਨਿੰਦਾ ਮਤਾ ਲਿਆਉਣ ਦੀ ਤਿਆਰੀ
Next articleਯੂਕੇ: ਸਿੱਖ ਉਮੀਦਵਾਰ ਨੇ ਅਪਮਾਨਜਨਕ ਟਿੱਪਣੀ ਦੇ ਦੋਸ਼ ਲਾਏ