ਸੀਤਲਕੂਚੀ ਵਿੱਚ ਧਨਖੜ ਨੂੰ ਕਾਲੇ ਝੰਡੇ ਵਿਖਾਏ

ਕੂਚ ਬੇਹਾਰ (ਪੱਛਮੀ ਬੰਗਾਲ) (ਸਮਾਜ ਵੀਕਲੀ) : ਰਾਜਪਾਲ ਜਗਦੀਪ ਧਨਖੜ ਨੂੰ ਸੀਤਲਕੂਚੀ ਵਿੱਚ ਕਾਲੇ ਝੰਡੇ ਵਿਖਾਏ ਗਏ, ਜਿੱਥੇ ਵੋਟਾਂ ਵਾਲੇ ਦਿਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਹ ਇੱਥੇ ਚੋਣਾਂ ਮਗਰੋਂ ਹੋਈ ਹਿੰਸਾ ਕਾਰਨ ਕਥਿਤ ਤੌਰ ’ਤੇ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਨ ਲਈ ਪੁੱਜੇ ਸਨ।

ਜਾਣਕਾਰੀ ਮੁਤਾਬਕ ਸ੍ਰੀ ਧਨਖੜ ਦੇ ਕਾਫ਼ਲੇ ਨੂੰ ਗੋਲਕਗੰਜ ਵਿੱਚ ਉਸ ਸਮੇਂ ਕੁਝ ਲੋਕਾਂ ਵੱਲੋਂ ਕਾਲੇ ਝੰਡੇ ਵਿਖਾਏ ਗਏ ਜਦੋਂ ਇਹ ਮਥਭੰਗਾ ਤੋਂ ਸੀਤਲਕੂਚੀ ਜਾ ਰਿਹਾ ਸੀ। ਹਾਲਾਂਕਿ ਪੁਲੀਸ ਵੱਲੋਂ ਮਨੁੱਖੀ ਕੰਧ ਬਣਾਈ ਹੋਈ ਸੀ ਤਾਂ ਕਿ ਕੋਈ ਮੁਜ਼ਾਹਰਾਕਾਰੀ ਸੜਕ ’ਤੇ ਨਾ ਆ ਸਕੇ। ਜੋਰਪਟਕੀ ਵਿੱੱਚ ਰਾਜਪਾਲ ਦੇ ਦੌਰੇ ਦੀ ਨਿਖੇਧੀ ਕਰਦੇ ਪੋਸਟਰ ਤੇ ਬੈਨਰ ਵੀ ਵਿਖਾਈ ਦਿੱਤੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਦੇ ਫੈਲਾਅ ਲਈ ਧਾਰਮਿਕ ਤੇ ਸਿਆਸੀ ਸਮਾਗਮ ਮੁੱਖ ਕਾਰਨ
Next articleਮਹਾਮਾਰੀ ਅਤੇ ਚੋਣਾਂ ਮਗਰੋਂ ਹਿੰਸਾ ਦੀਆਂ ਦੋਹਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹੈ ਬੰਗਾਲ: ਧਨਖੜ