ਨੰਗਲ ਤਹਸੀਲ ਨੰਗਲ ਨੇੜੇ ਪੈਂਦੇ ਪਿੰਡ ਮੌਜੋਵਾਲ ਵਿਚ ਵਿਦਿਆਰਥੀ ਜਥੇਬੰਦੀ ਐੱਸਐੱਫਆਈ ਦੇ ਕਾਰਕੁਨਾਂ ਵੱਲੋਂ ਸੀਏਏ, ਐੱਨਆਰਸੀ ਤੇ ਐੱਨਪੀਆਰ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੂਬਾ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਫਿਰਕੂ ਤਰਜ਼ ’ਤੇ ਚੱਲਦੇ ਹੋਏ ਸੰਵਿਧਾਨ ਅਤੇ ਸੰਵਿਧਾਨ ਦੀ ਭਾਵਨਾ ਨੂੰ ਲਗਾਤਾਰ ਢਾਹ ਲਗਾ ਰਹੀ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਜਿਹੜੇ ਫਰਮਾਨ ਜਾਰੀ ਕਰ ਰਹੇ ਹਨ, ਉਹ ਸਰਾਸਰ ਲੋਕ ਵਰੋਧੀ ਹਨ ਤੇ ਲੋਕ ਆਪਣੀ ਏਕਤਾ ਨੂੰ ਬਚਾਉਣ ਲਈ ਇਨ੍ਹਾਂ ਫਰਮਾਨਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ ਧਰਮੀ ਬਹੁ ਜਾਤੀ ਬਹੁ ਭਾਸ਼ਾਈ ਦੇਸ਼ ਹੈ ਅਤੇ ਇਹ ਵੱਖ ਵੱਖ ਧਰਮਾਂ ਜਾਤਾਂ ਨਸਲਾਂ ਅਤੇ ਭਾਸ਼ਾਵਾਂ ਦੇ ਲੋਕ ਮਿਲ ਕੇ ਹੀ ਇੰਕ ਸੰਪੂਰਨ ਭਾਰਤ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਾਰਤ ਦੀ ਇੱਕ ਅਨਖਿੜਵੇਂ ਅੰਗ ਦੀ ਤਰ੍ਹਾਂ ਹਾਂ ਜਿਸ ਕਰਕੇ ਕਿਸੇ ਇੱਕ ਅੰਗ ਨੂੰ ਵੀ ਵੱਖ ਕਰਨ ਨਾਲ ਭਾਰਤ ਦੀ ਸੰਪੂਰਨਤਾ ਨੂੰ ਢਾਹ ਵਜਦੀ ਹੈ। ਉਨ੍ਹਾਂ ਕਿਹਾ ਦਕ ਕੇਂਦਰ ਅਤੇ ਰਾਜ ਸਰਕਾਰਾਂ ਇੱਕੋ ਤਰਜ਼ ਤੇ ਕੰਮ ਕਰਦੇ ਹੋਏ ਦੇਸ਼ ਦੇ ਹਰ ਖੇਤਰ ਨੂੰ ਖੋਰਾ ਲਾ ਰਹੀਆਂ ਹਨ, ਜਿਸ ਕਾਰਨ ਅੱਠ ਜਨਵਰੀ ਨੂੰ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੀ ਪੇਂਡੂ ਭਾਰਤ ਬੰਦ ਦੀ ਸਫਲਤਾ ਅਤੇ ਸੰਪੂਰਨਤਾ ਲਈ ਵਚਨਵੱਧ ਹੈ ਆਗੂਆਂ ਨੇ ਸਮੂਹ ਵਿਦਿਆਰਥੀ ਵਰਗ ਨੂੰ ਅੱਗੇ ਦੀ ਅਪੀਲ ਕੀਤੀ। ਇਸ ਮੌਕੇ ਫੈਜ਼ਲ ਖਾਨ, ਮਨਦੀਪ ਸਿੰੰਘ, ਹਰਮਨ ਸਿੰਘ, ਰਾਜਮਾਨ ਖਾਨ, ਹਰਪ੍ਰੀਤ ਸਿੰਘ, ਕਪਿਲ, ਰਹਾਨ, ਕਮਲਜੀਤ ਕੌਰ, ਲਵਪ੍ਰੀਤ ਕੌਰ, ਕੁਲਵਿੰਦਰ ਕੌਰ, ਅਰਮਾਨ, ਗੁਰਮੀਤ, ਮਹਿੰਦਰ ਰਾਜ ਕੁਮਾਰ ਤੇ ਨੀਤੂ ਭਾਰਦਵਾਜ ਹਾਜ਼ਰ ਸਨ।