(ਸਮਾਜ ਵੀਕਲੀ) : ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਆਖਦੇ ਹਨ ਕਿ ਸਿੱਧੀ ਅਦਾਇਗੀ ਦੇ ਪੰਜਾਬ ਦੇ ਅਲੱਗ-ਅਲੱਗ ਖਿੱਤਿਆਂ ’ਚ ਵੱਖੋ-ਵੱਖਰੇ ਅਸਰ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਸਿਰ ਪਹਿਲਾਂ ਹੀ ਜ਼ਿਆਦਾ ਕਰਜ਼ਾ ਹੈ, ਉਨ੍ਹਾਂ ਨੂੰ ਆੜ੍ਹਤੀ ਨਵਾਂ ਪੈਸਾ ਦੇਣ ਤੋਂ ਹੱਥ ਖਿੱਚ ਰਹੇ ਹਨ, ਜਦੋਂ ਕਿ ਬਾਕੀ ਕਿਸਾਨਾਂ ਨਾਲ ਲੈਣ-ਦੇਣ ਵਿੱਚ ਕੋਈ ਫਰਕ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਜਮ੍ਹਾਂਬੰਦੀ ਵਾਲਾ ਸਿਸਟਮ ਲਾਗੂ ਹੋਣ ਮਗਰੋਂ ਕਈ ਤਰ੍ਹਾਂ ਦਿੱਕਤਾਂ ਸਾਹਮਣੇ ਆਉਣਗੀਆਂ। ਉਨ੍ਹਾਂ ਕਿਹਾ ਕਿ ਸਿੱਧੀ ਅਦਾਇਗੀ ਨੇ ਕਈ ਝਮੇਲੇ ਵੀ ਪੈਦਾ ਕਰ ਦੇਣੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly