” ਸਿੱਖ ਕੌਮ “

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

” ਤਿੰਨ ਤਿੰਨ ਮਹੀਨਿਆਂ ਦਾ ਰਾਸ਼ਨ ਲਗੱਏ ਸੀ,
ਰਾਸ਼ਨ ਦੇ ਬੋਰੇ ਓਥੇ ਪਹਿਲਾਂ ਭਰੇ ਪਏ ਸੀ;
ਪਰ! ਇਹ ਪੰਜਾਬੀ ਸਿੰਘ ਗੁਰੂ ਦੇ ਪਿਆਰੇ,
ਬਾਕੀ ਧਰਮਾਂ ਦੇ ਭੁੱਖੇ ਵੀ ਰਜਾਅ ਦਿੰਦੇ ਨੇ;
ਬਾਕੀ ਲੋਕ ਕਰਦੇ ਬਲੈਕ ਜਿਹੜੀ ਚੀਜ਼ ਦੀ,
ਸਿੱਖ ਉਹਦੇ ਲੰਗਰ ਹੀ ਲਾ ਦਿੰਦੇ ਨੇਂ….;
ਕਿਤੇ ਸੁੱਕੇ ਮੇਵਿਆਂ ਤੇ ਦੁੱਧ ਖੰਡ ਖੀਰ ਦੇ,
ਪੂਰੀਆਂ ਪਰੌਂਠਿਆ ਤੇ ਮਟਰ ਪਨੀਰ ਦੇ;
ਪੀਣ ਨੂੰ ਤਰਸਦੇ ਨੇ ਜੀਹਨੂੰ ਆਮ ਲੋਕ,
ਇਹ ਤਾਂ ਜੂਸ ਨਾਲ ਲੋਕਾਂ ਨੂੰ ਨਮਾ ਦਿੰਦੇ ਨੇਂ;
ਬਾਕੀ ਲੋਕ ਕਰਦੇ ਬਲੈਕ ਜਿਹੜੀ ਚੀਜ਼ ਦੀ,
ਸਿੱਖ ਉਹਦੇ ਲੰਗਰ ਹੀ ਲਾ ਦਿੰਦੇ ਨੇਂ….;
ਪੋਹ ਮਾਘ ਵਿੱਚ ਕਿਤੇ ਹੀਟਰ ਚਲਾਉਂਦੇ ਨੇਂ,
ਗੀਜ਼ਰਾਂ ਦੇ ਪਾਣੀ ਨਾਲ ਲੋਕਾਂ ਨੂੰ ਨਮਾਉਂਦੇ ਨੇਂ;
ਮਈ ਦੇ ਮਹੀਨੇਂ ਜਦੋਂ ਵਰ੍ਹਦੀਏ ਅੱਗ,
ਇਹ ਤਾਂ ਏਸੀ ਨਾਲ ਸ਼ਿਮਲਾ ਬਣਾ ਦਿੰਦੇ ਨੇਂ;
ਬਾਕੀ ਲੋਕ ਕਰਦੇ ਬਲੈਕ ਜਿਹੜੀ ਚੀਜ਼ ਦੀ,
ਸਿੱਖ ਉਹਦੇ ਲੰਗਰ ਹੀ ਲਾ ਦਿੰਦੇ ਨੇਂ….;
ਬੈੱਡਾਂ ਅਤੇ ਵੈਂਟੀਲੇਟਰਾਂ ਦੀ ਕੋਈ ਘਾਟ ਨਾਂ,
ਦੀਨ ਦੁਖੀਆਂ ਨੂੰ ਹੋਣ ਦਿੰਦੇ ਵੀ ਉਚਾਟ ਨਾਂ;
ਵੰਡ ਦਿੰਦੇ ਆਕਸੀਜ਼ਨ ਵੀ ਘਰ ਘਰ,
ਸਾਹਾਂ ਰੁੱਕਦੀਆਂ ਨੂੰ ਮੁੜ ਕੇ ਚਲਾ ਦਿੰਦੇ ਨੇਂ;
ਬਾਕੀ ਲੋਕ ਕਰਦੇ ਬਲੈਕ ਜਿਹੜੀ ਚੀਜ਼ ਦੀ,
ਸਿੱਖ ਉਹਦੇ ਲੰਗਰ ਹੀ ਲਾ ਦਿੰਦੇ ਨੇਂ….;
ਜੱਗ ਨੂੰ ਸੁਣਾਉਂਦੇ ਗੁਰਬਾਣੀ ਸੁਬ੍ਹਾ ਸ਼ਾਮ ਦੀ,
‘ਰੰਚਣਾ’ ਵਾਲੇ ਤੋਂ ਕੀਤੀ ਸਿਫ਼ਤ ਨਾਂ ਜਾਂਵਦੀ;
ਮੰਗਦੇ ਨੇ ਸਦਾ ਸਰਬੱਤ ਦਾ ਭਲਾ ਇਹ,
ਆਹੂ ਜੰਗ ਦੇ ਮੈਦਾਨਾਂ ‘ਚ ਵੀ ਲਾਹ ਦਿੰਦੇ ਨੇਂ;
ਬਾਕੀ ਲੋਕ ਕਰਦੇ ਬਲੈਕ ਜਿਹੜੀ ਚੀਜ਼ ਦੀ,
ਸਿੱਖ ਉਹਦੇ ਲੰਗਰ ਹੀ ਲਾ ਦਿੰਦੇ ਨੇਂ….!!”
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ
ਜਿਲ੍ਹਾ ਸੰਗਰੂਰ 
148024

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਨੇ ਦੀ ਸਿੱਧੀ ਬਿਜਾਈ ਅਪਣਾਓ ਖੇਤੀ ਖਰਚੇ ਘਟਾਓ: ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਖੰਨਾ
Next articleਅਕਾਲੀ ਦਲ ਵੱਲੋਂ ਕੰਬੋਜ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਐਲਾਨ ਡਾ. ਓਪਿੰਦਰਜੀਤ ਕੌਰ ਬਣੇ ਸਰਪ੍ਰਸਤ