ਸਿੱਖਿਆ ਸਕੱਤਰ ਨੇ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਕੀਤੀ ਆਨਲਾਈਨ ਮੀਟਿੰਗ

3000 ਈ ਟੀ ਟੀ ਅਧਿਆਪਕ ਹੋਣਗੇ ਮਾਸਟਰ ਕੇਡਰ ਚ ਪ੍ਰੋਮੋਟ- ਸਿੱਖਿਆ ਸਕੱਤਰ 

ਈਟੀਟੀ ਅਧਿਆਪਕਾਂ ਦੀਆਂ ਬਦਲੀਆਂ ਜਲਦ ਲਾਗੂ ਹੋਣਗੀਆਂ

ਕਪੂਰਥਲਾ,(ਸਮਾਜ ਵੀਕਲੀ) (ਕੌੜਾ)- 3000 ਈਟੀਟੀ ਅਧਿਆਪਕਾਂ ਦੀ ਬਹੁਤ ਜਲਦ ਮਾਸਟਰ ਕੇਡਰ ਵਿਚ ਤਰੱਕੀ ਹੋਣ ਜਾ ਰਹੀ ਹੈ। ਇਹ ਜਾਣਕਾਰੀ ਅੱਜ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਬਾਠ  ਅਤੇ ਕਾਰਜਕਾਰੀ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਨਾਲ ਹੋਈ ਅਹਿਮ ਜੂਮ ਮੀਟਿੰਗ ਦੌਰਾਨ ਦਿੱਤੀ।ਮੀਟਿੰਗ ਦੌਰਾਨ ਸ.ਬਾਠ ਵਲੋਂ ਈ ਟੀ ਟੀ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਲਾਗੂ ਕਰਵਾਉਣ ਅਤੇ ਈਟੀਟੀ ਅਧਿਆਪਕਾਂ ਦੀ  ਮਾਸਟਰ ਕੇਡਰ ਵਿਚ  ਤਰੱਕੀ ਕਰਨ ਦਾ ਮੁੱਦਾ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਕੋਲ ਪ੍ਰਮੁੱਖਤਾ ਨਾਲ ਉਠਾਇਆ ਗਿਆ।

ਇਸ ਸਬੰਧੀ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ ਦੀਆਂ ਬਦਲੀਆਂ ਬਹੁਤ ਜਲਦ ਲਾਗੂ ਕਰ ਦਿੱਤੀਆਂ ਜਾਣਗੀਆਂ ਅਤੇ ਈਟੀਟੀ ਅਧਿਆਪਕਾਂ ਤੋਂ ਮਾਸਟਰ ਕੇਡਰ ਦੀ ਤਰੱਕੀ ਲਈ ਪ੍ਰਕਿਰਿਆ ਜਾਰੀ ਹੈ ਅਤੇ 3000 ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਾਸਟਰ ਕੇਡਰ ਵਿਚ  ਤਰੱਕੀ ਮਿਲੇਗੀ। ਉਹਨਾਂ ਇਹ ਵੀ ਦੱਸਿਆ ਕਿ ਇਹ ਤਰੱਕੀਆਂ ਨਰੋਲ ਈ  ਪੰਜਾਬ ਤੇ ਦਿੱਤੇ ਗਏ ਵੇਰਵੇ ਦੇ ਆਧਾਰ ਤੇ ਹੋਣਗੀਆਂ ਅਤੇ ਕਿਸੇ ਵੀ ਅਧਿਆਪਕ ਤੋਂ ਕੋਈ ਡਾਕੂਮੈਂਟ ਨਹੀਂ ਮੰਗਿਆ ਜਾਵੇਗਾ।ਸੋ ਸਾਰੇ ਅਧਿਆਪਕ ਈ – ਪੰਜਾਬ ਤੇ ਆਪਣਾ ਡਾਟਾ ਤੁਰੰਤ ਦਰੁਸਤ ਕਰ ਲੈਣ।

ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਇਹ ਵੀ ਦੱਸਿਆ ਕਿ ਪ੍ਰੀ – ਪ੍ਰਾਇਮਰੀ ਦੀਆਂ 8393 ਅਸਾਮੀਆਂ ਲਈ ਜੂਨ ਦੇ ਅੰਤ ਵਿੱਚ ਟੈਸਟ ਹੋਵੇਗਾ। ਜਲੰਧਰ ਜਿਲੇ ਦੇ ਸੀ ਐਚ ਟੀ  ਅਧਿਆਪਕਾਂ ਦੀ ਬਦਲੀ ਦਾ ਮਸਲਾ ਵੀ ਜਲਦ ਹੱਲ ਹੋਵੇਗਾ।ਇਸ ਮੌਕੇ ਇਸ ਮੌਕੇ ,ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ,ਸਕੱਤਰ ਜਨਰਲ ਬੂਟਾ ਸਿੰਘ,ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਭਗਤਾ ਅਤੇ ਬਲਰਾਜ ਸਿੰਘ ਘਲੋਟੀ, ਜਗਤਾਰ ਸਿੰਘ ਮਨੈਲਾ, ਉਂਕਾਰ ਸਿੰਘ ਗੁਰਦਾਸਪੁਰ ਹਰਿੰਦਰ ਪੱਲਾ ਅੰਮ੍ਰਿਤਸਰ, ਸ਼ਿਵਰਾਜ ਸਿੰਘ ਜਲੰਧਰ, ਰਾਜੇਸ਼ ਕੁਮਾਰ ਮਾਨਸਾ, ਸ੍ਰੀ ਰਾਮ ਚੌਧਰੀ ਨਵਾਂ ਸ਼ਹਿਰ,ਸ਼ਿਵ ਕੁਮਾਰ ਰਾਣਾ ਮੋਹਾਲੀ, ਸੋਮਨਾਥ ਹੁਸ਼ਿਆਰਪਰ, ਅਨੂਪ ਸ਼ਰਮਾ ਪਟਿਆਲਾ, ਗੁਰਪ੍ਰੀਤ ਬਰਾੜ ਮੁਕਤਸਰ ਸਾਹਿਬ ਰਾਜਾ ਕੋਹਲੀ ਫਾਜਲਿਕਾ, ਕੁਲਵਿੰਦਰ ਜਹਾਂਗੀਰ ਸੰਗਰੂਰ, ਜਸਵਿੰਦਰ ਬਰਗਾੜੀ ਫਰੀਦਕੋਟ,ਵਿਪਨ ਲੋਟਾ ਫਿਰੋਜਪੁਰ,ਸਾਹਿਬ ਰਾਜਾ ਕੋਹਲੀ ਫਾਜਿਲਕਾ,ਗੁਰਜੀਤ ਜੱਸੀ ਬਠਿੰਡਾ,ਦਵਿੰਦਰ ਸਿੰਘ ਫਰੀਦਕੋਟ,ਵਰਿੰਦਰ ਅਮਰ, ਸੰਪੂਰਨ ਵਿਰਕ ਫ਼ਿਰੋਜ਼ਪੁਰ ਆਦਿ ਯੂਨੀਅਨ ਆਗੂ ਹਾਜਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTim Cook ranks 171/500 in CEO pay ranking: Report
Next articleVishal Kalra Won ‘The Emerging Entrepreneur of the year in IT & ITES 2021 Award’