ਜ਼ਿਲਾ ਪੱਧਰੀ ਸਮਾਗਮ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿੱਚ ਸੰਪੰਨ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਸਿੱਖਿਆ ਵਿਭਾਗ ਕਪੂਰਥਲਾ ਵੱਲੋ ਸ਼ਹੀਦੇ-ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਜ਼ਿਲਾ ਪੱਧਰੀ ਸਮਾਗਮ ਜ਼ਿਲਾ ਸਿਿਖਆ ਅਫਸਰ (ਸੈ.ਸਿ) ਹਰਭਗਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਕਪੂਰਥਲਾ „ਚ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉਪ-ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਅਵਾਰਡੀ ਨੇ ਕਰਦਿਆਂ ਸ਼ਹੀਦ ਭਗਤ ਸਿੰਘ ਦੀਆਂ ਲਿਖੀਆ ਕਿਤਾਬਾਂ ਰਾਹੀ ਉਸਦੀ ਵਿਚਾਰਧਾਰਾਂ ਨੂੰ ਸਮਝਣ ਅਤੇ ਇਸ ਨਾਲ ਜੁੜਣ ਦੀ ਨਸੀਹਤ ਦਿੱਤੀ।ਪ੍ਰਿੰਸੀਪਲ ਨਵਚੇਤਨ ਸਿੰਘ ਦੀ ਦੇਖ-ਰੇਖ ਹੇਠ ਹੋਏ ਵਿੱਚ ਸਮਾਗਮ ਵਿੱਚ ਉਹਨਾਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਸ਼ਹੀਦ-ਏ-ਆਜ਼ਮ ਦੇ ਇੰਕਲਾਬੀ ਨਾਹਰੇ ਦੇ ਪਿਛੋਕੜ ਤੇ ਚਾਨਣਾ ਪਾਇਆ।
ਸਮਾਗਮ ਨੂੰ ਪ੍ਰਿੰਸੀਪਲ ਤਜਿੰਦਰਪਾਲ ਨੇ ਵੀ ਸੰਬੋਧਨ ਕਰਦਿਆਂ ਅਜ਼ਾਦੀ ਵਿੱਚ ਉਹਨ੍ਹਾਂ ਦੇ ਯੋਗਦਾਨ ਬਾਰੇ ਵਿਸ਼ਥਾਰਪੂਰਵਕ ਦੱਸਿਆ। ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਕਵਿਤਾਵਾਂ, ਗੀਤ ਅਤੇ ਕੌਰੀੳਗ੍ਰਾਫੀ ਦੇ ਸਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਅਤੇ ਹਾਲ ਦੀ ਡੈਕੋਰੇਸ਼ਨ ਰਾਹੀ ਲੈਕਚਰਾਰ ਸੰਦੀਪ ਕੌਰ , ਸਮੂਹ ਸਟਾਫ ਅਤੇ ਵਿਿਦਆਰਥੀਆਂ ਦੀ ਮਿਹਨਤ ਪ੍ਰਭਾਵਿਤ ਕਰ ਗਈ।ਇਸ ਦੇ ਨਾਲ ਹੀ ਸਮੂਹ ਹਾਜ਼ਰੀਨ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪ੍ਰਾਪਤ ਸਹੁੰ ਵੀ ਚੁੱਕੀ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਭਗਤ ਸਿੰਘ ਦੀ ਜੀਵਨੀ ਨਾਲ ਸਬੰਧਿਤ ਤਿਆਰ ਕੀਤੀ “ ਵਾਲ-ਪੇਂਟਿੰਗ” ਸਮਾਗਮ ਦੀ ਵਿਲੱਖਣਤਾ ਦੇ ਨਾਲ –ਨਾਲ ਤਾਰੀਫਾਂ ਦੀਆਂ ੳੇੁਚਾਈਆਂ ਛੋ ਰਹੀਆਂ ਸੀ।
ਇਸ ਮੌਕੇ ਡੀਐਮ ਸਪੋਰਟਸ ਵੱਲੋਂ ਪਿਛਲੇ ਦਿਨੀਂ ਸੰਪੰਨ ਹੋਈਆਂ “ਖੇਡਾਂ ਵਤਨ ਦੀਆਂ “ਅਤੇ ਜ਼ਿਲਾ ਪੱਧਰੀ ਖੇਡਾਂ ਵਿੱਚ ਸਕੂਲ ਦੇ ਵਿਿਦਆਰਥੀਆਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਰਿਪੋਰਟ ਪੇਸ਼ ਕੀਤੀ ਅਤੇ ਮੁੱਖ- ਮਹਿਮਾਨ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।ਇਸ ਦੇ ਨਾਲ ਹੀ ਵਿਦਅਕ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਿਦਆਰਥੀ ਵੀ ਸਨਮਾਨਿਤ ਕੀਤੇ। ਇਸ ਸਮਾਗਮ ਦੇ ਪ੍ਰਬੰਧਾਂ ਵਿੱਚ ਵਿਸ਼ੇਸ਼ ਤੌਰ ਜ਼ਿਲਾ ਕੋਆਰਡੀਨੇਟਰ ਐਕਟੀਵਿਟੀਜ਼ ਸੁਨੀਲ ਬਜਾਜ , ਜ਼ਿਲਾ ਨੋਡਲ ਅਫਸਰ ਦਵਿੰਦਰ ਸਿੰਘ ਘੁੰਮਣ ਦਾ ਵੀ ਯੋਗਦਾਨ ਰਿਹਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly