ਸਿੱਖਿਆ ਵਿਭਾਗ ਨੇ ਬਦਲਿਆ ਸਕੂਲਾਂ ਦਾ ਸਮਾਂ

 

ਜਲੰਧਰ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ । ਬੱਚਿਆਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਣ ਕਾਰਨ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ । ਇਸ ਤਬਦੀਲੀ ਦੇ ਤਹਿਤ ਵਿਭਾਗ ਵੱਲੋਂ ਸਵੇਰ ਦੀ ਸਭਾ ਦਾ ਸਮਾਂ 30 ਮਿੰਟ ਤੋਂ ਘਟਾ ਕੇ 20 ਮਿੰਟ ਕਰ ਦਿੱਤਾ ਗਿਆ ਹੈ ।

ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਵੱਲੋਂ ਭੇਜਿਆ ਜਾਣ ਵਾਲਾ ਵਰਲਡ ਆਫ ਦਿ ਡੇਅ ਵੀ ਨਹੀਂ ਆਵੇਗਾ । ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਸੂਬੇ ਭਰ ਦੇ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ । ਦੱਸ ਦੇਈਏ ਕਿ ਹੁਣ ਸਵੇਰ ਦੀ ਸਭਾ ਸਵੇਰੇ 9 ਵਜੇ ਤੱਕ ਹੋਵੇਗੀ । ਇਸ ਤੋਂ ਇਲਾਵਾ ਹੁਣ ਪਹਿਲਾ ਪੀਰੀਅਡ 9.20 ਤੋਂ 10.05 ਤੱਕ, ਦੂਜਾ ਪੀਰੀਅਡ 10.05 ਤੋਂ 10.50 ਤੱਕ, ਤੀਜਾ ਪੀਰੀਅਡ 10.50 ਤੋਂ 11.35 ਤੱਕ, ਚੌਥਾ ਪੀਰੀਅਡ 11.35 ਤੋਂ 12.20 ਤੱਕ ਹੋਵੇਗਾ ।

ਇਸ ਤੋਂ ਬਾਅਦ 20 ਮਿੰਟ ਦੀ ਅੱਧੀ ਛੁੱਟੀ ਹੋਵੇਗੀ, ਜੋ 12.20 ਤੋਂ 12.40 ਤੱਕ ਹੋਵੇਗੀ । ਅੱਧੀ ਛੁੱਟੀ ਤੋਂ ਬਾਅਦ ਪੰਜਵਾਂ ਪੀਰੀਅਡ 12.40 ਤੋਂ 1.20 ਤੱਕ, ਛੇਵਾਂ ਪੀਰੀਅਡ 1.20 ਤੋਂ 2.00 ਵਜੇ ਤੱਕ, ਸੱਤਵਾਂ ਪੀਰੀਅਡ 2 ਵਜੇ ਤੋਂ 2.40 ਤੱਕ ਤੇ ਅੱਠਵਾਂ ਪੀਰੀਅਡ 2.40 ਤੋਂ 3.20 ਤੱਕ ਹੋਵੇਗਾ ।

(ਹਰਜਿੰਦਰ ਛਾਬੜਾ) ਪਤਰਕਾਰ 9592282333

Previous articleਯੂ.ਕੇ ਦੇ ਸ਼ਹਿਰ ਚ ਡਰਬੀ ਦੇ ਸਿੰਘ ਸਭਾ ਗੁਰੂ ਘਰ ਵਿਖੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਦੋ ਨੁਕੜ ਨਾਟਕਾਂ ਦਾ ਸਫਲ ਮੰਚਨ ਕੀਤਾ ਗਿਆ 
Next articleCommemorative coin minted in Switzerland for Federer