ਸਰਕਾਰ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਲੋੜੀਂਦੀਆਂ ਸਹੂਲਤਾਂ ਨਾਲ ਸਕੂਲਾਂ ਨੂੰ ਲੈਸ ਕਰਨ ਦੇ ਨਾਲ ਨਾਲ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਿਹਤ ਬੀਮੇ ਕਰਕੇ ਸਕੂਲ ਖੋਲ੍ਹਣ ਦਾ ਪ੍ਰਬੰਧ ਕਰੇ-ਅਧਿਆਪਕ ਆਗੂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਰੋਨਾ ਮਹਾਂਮਾਰੀ ਕਰਕੇ ਸਰਕਾਰ ਵੱਲੋ ਪ੍ਰਾਇਮਰੀ ਸਕੂਲ ਅਜੇ ਤੱਕ ਬੰਦ ਹਨ। ਭਾਵੇਂ ਵਿਭਾਗ ਅਤੇ ਅਧਿਆਪਕਾਂ ਦੇ ਯਤਨਾਂ ਨਾਲ ਆਨਲਾਈਨ ਪੜ੍ਹਾਈ ਕਰਵਾਉਣ ਦੀ ਪੂਰੀ ਵਾਹ ਲਗਾਈ ਗਈ ਹੈ ਪਰ ਮਾਪਿਆਂ ਦੀ ਗ਼ਰੀਬੀ ਕਾਰਨ ਬਹੁਤ ਵੱਡਾ ਹਿੱਸਾ ਇਸ ਤੋ ਫਾਇਦਾ ਨਹੀਂ ਲੈ ਸਕਿਆ ਹੈ। ਹੁਣ ਵਿਭਾਗ ਵੱਲੋ ਸਤ- ਪ੍ਰਤੀਸ਼ਤ ਮਿਸ਼ਨ ਅਧੀਨ ਮਹੀਨਾ ਦਸੰਬਰ 2020 ਵਿਚ ਆਨ ਲਾਈਨ ਪੇਪਰਾਂ ਦੇ ਨਾਲ਼ ਹੀ ਲਿਖਤੀ ਪੇਪਰ ਵੀ ਲੈਣ ਦੇ ਹੁਕਮ ਕੀਤੇ ਗਏ ਹਨ।
ਇਸ ‘ਤੇ ਪ੍ਰਤੀਕਰਮ ਕਰਦੇ ਹੋਏ ਸਾਂਝਾ ਅਧਿਆਪਕ ਫਰੰਟ ਕਪੂਰਥਲਾ ਇਕਾਈ ਦੇ ਆਗੂ ਰਵੀ ਵਾਹੀ , ਰਛਪਾਲ ਸਿੰਘ ਵੜੈਚ,ਇੰਦਰਜੀਤ ਸਿੰਘ ਬਿਧੀਪੁਰ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ,ਸਰਤਾਜ ਸਿੰਘ, ਜੈਮਲ ਸਿੰਘ, ਅਪਿੰਦਰ ਸਿੰਘ ,ਕਮਲਜੀਤ ਸਿੰਘ, ਨੇ ਕਿਹਾ ਹੈ ਕਿ ਇਨਾ ਪੇਪਰਾਂ ਨੂੰ ਕਰਵਾਉਣ ਲਈ ਬੱਚਿਆਂ ਦੇ ਸਕੂਲ ਆਉਣ ਦੀ ਮਨਾਹੀ ਹੈ ਇਸ ਲਈ ਅਧਿਆਪਕਾਂ ਨੂੰ ਘਰੋ ਘਰੀ ਜਾਣ ਦੀ ਹਦਾਇਤ ਕਰਨ ਦੀ ਜਗਾ ਸਰਕਾਰ ਵਲੋਂ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਲੋੜੀਂਦੀਆਂ ਸਹੂਲਤਾਂ ਨਾਲ ਸਕੂਲਾਂ ਨੂੰ ਲੈਸ ਕਰਨ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਿਹਤ ਬੀਮੇ ਕਰਕੇ ਅਤੇ ਆਨਲਾਈਨ ਸਿੱਖਿਆ ਨੂੰ ਬੰਦ ਕਰਕੇ ਸਕੂਲਾਂ ਨੂੰ ਖੋਲ੍ਹਣ ਦੀ ਕਾਰਵਾਈ ਆਰੰਭ ਕਰਕੇ ਕਲਾਸ ਰੂਮ ਵਿੱਚ ਪਰੰਪਰਾਗਤ ਸਿੱਖਿਆ ਦੇਣ ਨੂੰ ਪਹਿਲ ਦੇਣੀ ਚਾਹੀਦੀ ਹੈ।
ਫਰੰਟ ਵੱਲੋਂਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਅਧਿਆਪਕਾਂ ਸਿਰ ਥੋਪੇ ਜਾ ਰਹੇ ਹਰ ਤਰ੍ਹਾਂ ਦੇ ਆਨਲਾਈਨ ਡਾਟੇ ਦਾ ਕੰਮ ਸੈਂਟਰ ਪੱਧਰ ‘ਤੇ ਡਾਟਾ ਐਂਟਰੀ ਓਪਰੇਟਰ ਦੀਆਂ ਆਸਾਮੀਆਂ ਦੇ ਕੇ ਕਰਵਾਇਆ ਜਾਵੇ ਤਾਂ ਜੋ ਸਮੁੱਚਾ ਅਧਿਆਪਕ ਵਰਗ ਮਾਨਸਿਕ ਪ੍ਰੇਸ਼ਾਨੀ ਚੋੰ ਬਾਹਰ ਨਿਕਲ ਸਕੇ। ਅਧਿਆਪਕ ਅਤੇ ਬੱਚੇ ਪਹਿਲਾਂ ਹੀ ਆਨਲਾਈਨ ਪੜ੍ਹਾਈ ਕਾਰਨ ਮਾਨਸਿਕ ਤੌਰ ‘ਤੇ ਬੀਮਾਰ ਹੋ ਰਹੇ ਹਨ।ਇਸ ਮੌਕੇ ‘ਤੇ ਰਵੀ ਵਾਹੀ , ਰਛਪਾਲ ਸਿੰਘ ਵੜੈਚ,ਇੰਦਰਜੀਤ ਸਿੰਘ ਬਿਧੀਪੁਰ ,ਸਰਤਾਜ ਸਿੰਘ, ਜੈਮਲ ਸਿੰਘ, ਅਪਿੰਦਰ ਸਿੰਘ ,ਕਮਲਜੀਤ ਸਿੰਘ, ਸੁਰਿੰਦਰਜੀਤ ਸਿੰਘ,ਮਲਕੀਤ ਸਿੰਘ, ਕਰਮਜੀਤ ਸਿੰਘ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਕੁਲਬੀਰ ਸਿੰਘ, ਰਜਿੰਦਰ ਸਿੰਘ, ਗੁਰਮੇਜ ਸਿੰਘ, ਹਰਜਿੰਦਰ ਸਿੰਘ ,ਮਨਪ੍ਰੀਤ ਸਿੰਘ ਆਦਿ ਅਧਿਆਪਕ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।